ਗਿਆਨ ਕਿਤਾਬ ਪੇਸ਼ ਕਰਨ ਲਈ ਸੁਝਾਅ
1. ਯੁੱਧ ਅਤੇ ਦੁਨੀਆਂ ਦੇ ਤਣਾਅ ਭਰੇ ਹਾਲਾਤ:
“[ਕੋਈ ਤਾਜ਼ੀ ਖ਼ਬਰ ਦੱਸੋ।] ਯੁੱਧ ਭਾਵੇਂ ਜਿੰਨੇ ਮਰਜ਼ੀ ਨੇਕ ਇਰਾਦਿਆਂ ਨਾਲ ਲੜੇ ਜਾਣ, ਪਰ ਯੁੱਧਾਂ ਦੀਆਂ ਖ਼ਬਰਾਂ ਸੁਣ ਕੇ ਅਸੀਂ ਸੋਚਾਂ ਵਿਚ ਪੈ ਜਾਂਦੇ ਹਾਂ ਕਿ ਇਸ ਦੁਨੀਆਂ ਵਿਚ ਕਦੀ ਸ਼ਾਂਤੀ ਆਵੇਗੀ ਵੀ ਜਾਂ ਕਿ ਹਾਲਾਤ ਬੁਰੇ ਤੋਂ ਬੁਰੇ ਹੁੰਦੇ ਜਾਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਕੋਈ ਯੁੱਧਾਂ ਤੋਂ ਬਗੈਰ ਦੁਨੀਆਂ ਵਿਚ ਰਹਿਣਾ ਚਾਹੁੰਦਾ ਹੈ। ਤੁਹਾਡੇ ਖ਼ਿਆਲ ਵਿਚ ਕੀ ਇਨਸਾਨ ਦੁਨੀਆਂ ਵਿੱਚੋਂ ਯੁੱਧਾਂ ਨੂੰ ਖ਼ਤਮ ਕਰ ਸਕਦੇ ਹਨ?” ਧਿਆਨ ਨਾਲ ਘਰ-ਸੁਆਮੀ ਦੀ ਗੱਲ ਸੁਣੋ। ਫਿਰ ਜ਼ਬੂਰਾਂ ਦੀ ਪੋਥੀ 46:8, 9 ਜਾਂ ਮੀਕਾਹ 4:2-4 ਪੜ੍ਹੋ ਅਤੇ ਦੱਸੋ ਕਿ ਇਸ ਮਾਮਲੇ ਵਿਚ ਪਰਮੇਸ਼ੁਰ ਦਾ ਦਖ਼ਲ ਦੇਣਾ ਬਹੁਤ ਜ਼ਰੂਰੀ ਹੈ। ਗਿਆਨ ਕਿਤਾਬ ਕੱਢੋ ਅਤੇ ਸਫ਼ਾ 98 ਉੱਤੇ ਪੈਰੇ 1, 2 ਅਤੇ ਸਫ਼ਾ 99 ਉੱਤੇ ਪੈਰਾ 5 ਦੀ ਚਰਚਾ ਕਰੋ।
2. ਅਪਰਾਧ ਅਤੇ ਦੁਖਦਾਈ ਘਟਨਾਵਾਂ:
“ਤੁਸੀਂ ਸ਼ਾਇਦ ____________________ [ਕੋਈ ਖ਼ਾਸ ਘਟਨਾ ਦੱਸੋ] ਬਾਰੇ ਸੁਣਿਆ ਹੋਵੇਗਾ। ਸੁਣ ਕੇ ਬੜਾ ਦੁੱਖ ਹੋਇਆ। ਕੀ ਤੁਸੀਂ ਕਦੇ ਸੋਚਿਆ ਕਿ ਜੋ ਦੁੱਖ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ ਜਾਂ ਖ਼ੁਦ ਸਹਿੰਦੇ ਹਾਂ, ਇਸ ਬਾਰੇ ਪਰਮੇਸ਼ੁਰ ਨੂੰ ਕੋਈ ਚਿੰਤਾ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਇਸ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਦੱਸਿਆ ਗਿਆ ਹੈ।” ਤੁਸੀਂ ਜ਼ਬੂਰਾਂ ਦੀ ਪੋਥੀ 72:12-17 ਵਿੱਚੋਂ ਕੁਝ ਢੁਕਵੇਂ ਸ਼ਬਦ ਪੜ੍ਹ ਸਕਦੇ ਹੋ। ਫਿਰ ਗਿਆਨ ਕਿਤਾਬ ਦਾ ਸਫ਼ਾ 70 ਖੋਲ੍ਹੋ ਅਤੇ ਦੱਸੋ ਕਿ ਇਸ ਸਵਾਲ ਦਾ ਜਵਾਬ ਇਸ ਕਿਤਾਬ ਵਿਚ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਕਿਉਂ ਦੁੱਖਾਂ ਨੂੰ ਇਜਾਜ਼ਤ ਦਿੰਦਾ ਹੈ। ਤੁਸੀਂ ਅੱਗੇ ਕਹਿਣਾ ਜਾਰੀ ਰੱਖ ਸਕਦੇ ਹੋ: “ਬਾਈਬਲ ਦੇ ਜਵਾਬ ਤੋਂ ਸਾਨੂੰ ਸੱਚ-ਮੁੱਚ ਹੌਸਲਾ ਮਿਲਦਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਕਿਤਾਬ ਆਪਣੇ ਕੋਲ ਰੱਖੋ ਅਤੇ ਖ਼ੁਦ ਸਵਾਲ ਦੇ ਜਵਾਬ ਦੀ ਜਾਂਚ ਕਰੋ।”
3. ਮੁਰਦਿਆਂ ਦੀ ਹਾਲਤ:
“ਹਰ ਰੋਜ਼ ਹਜ਼ਾਰਾਂ ਹੀ ਲੋਕ ਬੀਮਾਰੀਆਂ ਕਾਰਨ ਮਰਦੇ ਹਨ। ਤੁਸੀਂ ਸ਼ਾਇਦ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਗਮ ਸਹਿਆ ਹੋਣਾ। ਕਈ ਸਾਲਾਂ ਬਾਅਦ ਵੀ ਸਾਨੂੰ ਆਪਣੇ ਅਜ਼ੀਜ਼ ਦੀ ਮੌਤ ਦਾ ਗਮ ਸਤਾਉਂਦਾ ਰਹਿੰਦਾ ਹੈ।” (1) ਜੇ ਘਰ-ਸੁਆਮੀ ਆਪਣੇ ਤਜਰਬੇ ਬਾਰੇ ਗੱਲ ਕਰਦਾ ਹੈ, ਤਾਂ ਧਿਆਨ ਨਾਲ ਉਸ ਦੀ ਗੱਲ ਸੁਣਨ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ, “ਇਨ੍ਹਾਂ ਸ਼ਬਦਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਹੈ।” ਲੂਕਾ 20:38 ਜਾਂ 1 ਥੱਸਲੁਨੀਕੀਆਂ 4:13 ਦਿਖਾਓ ਅਤੇ ਪੁੱਛੋ, “ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਆਦਮੀ ਕਿਉਂ ਬੁੱਢਾ ਹੋ ਕੇ ਮਰ ਜਾਂਦਾ ਹੈ?” ਘਰ-ਸੁਆਮੀ ਦਾ ਧਿਆਨ ਗਿਆਨ ਕਿਤਾਬ ਦੇ ਸਫ਼ਾ 53-55, ਪੈਰੇ 1-3 ਵੱਲ ਦਿਵਾਓ। (2) ਜੇ ਘਰ-ਸੁਆਮੀ ਆਪਣੇ ਤਜਰਬੇ ਬਾਰੇ ਗੱਲ ਨਹੀਂ ਕਰਦਾ, ਤਾਂ ਤੁਸੀਂ ਪੁੱਛ ਸਕਦੇ ਹੋ, “ਕੁਝ ਲੋਕ ਕਹਿੰਦੇ ਹਨ ਕਿ ਮਰੇ ਲੋਕ ਸਵਰਗ ਜਾਂਦੇ ਹਨ, ਪਰ ਦੂਜੇ ਲੋਕ ਕਹਿੰਦੇ ਹਨ ਕਿ ਉਹ ਮਿੱਟੀ ਵਿਚ ਮਿਲ ਜਾਂਦੇ ਹਨ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ?” ਫਿਰ ਉਪਦੇਸ਼ਕ ਦੀ ਪੋਥੀ 9:5, 10 ਪੜ੍ਹੋ ਅਤੇ ਗਿਆਨ ਕਿਤਾਬ ਦਾ ਸਫ਼ਾ 83, ਪੈਰੇ 9, 10 ਉੱਤੇ ਚਰਚਾ ਕਰੋ।
4. ਸਹੀ ਨਜ਼ਰੀਆ ਰੱਖਣ ਦੀ ਅਹਿਮੀਅਤ:
“ਅੱਜ ਬਹੁਤ ਸਾਰੇ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ। ਉਨ੍ਹਾਂ ਦੀ ਹਰ ਗੱਲ ਵਿਚ ਸ਼ਾਇਦ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ। ਤੁਹਾਡੇ ਖ਼ਿਆਲ ਵਿਚ ਕਿਹੜੀ ਗੱਲ ਅਜਿਹੇ ਲੋਕਾਂ ਦੀ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਮੈਨੂੰ ਬਾਈਬਲ ਦੀ ਇਸ ਆਇਤ ਤੋਂ ਬਹੁਤ ਮਦਦ ਮਿਲੀ ਹੈ।” ਮੱਤੀ 6:34 ਪੜ੍ਹਨ ਤੋਂ ਬਾਅਦ, ਗਿਆਨ ਕਿਤਾਬ ਦੇ ਸਫ਼ਾ 16, ਪੈਰਾ 13 ਵਿਚ ਦਿੱਤੀ ਇਕ ਸਿੱਖਿਅਕ ਦੀ ਟਿੱਪਣੀ ਪੜ੍ਹੋ। ਤੁਸੀਂ ਪਹਾੜੀ ਉਪਦੇਸ਼ ਦੀਆਂ ਕੁਝ ਸਿੱਖਿਆਵਾਂ ਬਾਰੇ ਵੀ ਗੱਲ ਕਰ ਸਕਦੇ ਹੋ।
5. ਪਰਿਵਾਰ ਵਿਚ ਇਕ-ਦੂਜੇ ਨਾਲ ਚੰਗੀ ਗੱਲਬਾਤ:
“ਕੰਮ ਤੇ ਅਤੇ ਸਕੂਲ ਵਿਚ ਤਣਾਅ-ਭਰੇ ਹਾਲਾਤ ਵਧਦੇ ਜਾ ਰਹੇ ਹਨ। ਇਸ ਕਾਰਨ ਪਰਿਵਾਰ ਦੇ ਮੈਂਬਰਾਂ ਨੂੰ ਹੌਸਲਾ-ਅਫ਼ਜ਼ਾਈ ਦੀ ਲੋੜ ਪੈ ਸਕਦੀ ਹੈ। ਪਰ ਕਦੇ-ਕਦੇ ਆਪ ਤਣਾਅ ਵਿਚ ਹੋਣ ਕਾਰਨ ਦੂਜਿਆਂ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਸਾਨੂੰ ਸ਼ਾਇਦ ਜ਼ਿਆਦਾ ਕੋਸ਼ਿਸ਼ ਕਰਨੀ ਪਵੇ। ਹਾਲਾਂਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਕੀ ਕਹਿੰਦੇ ਹਾਂ, ਪਰ ਬਾਈਬਲ ਇਕ ਜ਼ਿਆਦਾ ਮਹੱਤਵਪੂਰਣ ਗੱਲ ਦੱਸਦੀ ਹੈ ਜੋ ਸਾਨੂੰ ਮਨ ਵਿਚ ਰੱਖਣੀ ਚਾਹੀਦੀ ਹੈ। [ਕਹਾਉਤਾਂ 16:23, 24 ਪੜ੍ਹੋ।] ਇਸ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਇਕ-ਦੂਜੇ ਨਾਲ ਚੰਗੀ ਗੱਲਬਾਤ ਕਰਨ ਲਈ ਸਾਨੂੰ ਆਪਣੇ ਮੂੰਹ ਦੀ ਬਜਾਇ ਆਪਣੇ ਮਨ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।” ਗਿਆਨ ਕਿਤਾਬ ਦੇ ਸਫ਼ਾ 143 ਉੱਤੇ ਪੈਰਾ 9 ਦਿਖਾਓ ਅਤੇ ਇਕ-ਦੂਜੇ ਦੀ ਚਿੰਤਾ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਪੈਰਾ 7 ਤੋਂ ਤੁਸੀਂ ਇਸ ਗੱਲ ਦਾ ਕਾਰਨ ਵੀ ਦੱਸ ਸਕਦੇ ਹੋ ਕਿ ਇਕ-ਦੂਜੇ ਨਾਲ ਚੰਗੀ ਗੱਲਬਾਤ ਕਰਨੀ ਕਿਉਂ ਮੁਸ਼ਕਲ ਹੋ ਸਕਦੀ ਹੈ।
6. ਬੱਚਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ:
“ਹਾਲ ਹੀ ਵਿਚ ਅਸੀਂ ਦੇਖਿਆ ਹੈ ਕਿ ਬੱਚਿਆਂ ਨੂੰ ਕਾਫ਼ੀ ਤਣਾਅ ਵਿੱਚੋਂ ਲੰਘਣਾ ਪੈਂਦਾ ਹੈ। ਹਾਲਾਂਕਿ ਬਹੁਤ ਸਾਰੇ ਬੱਚੇ ਚੰਗੇ ਮਾਹੌਲ ਵਿਚ ਜੰਮੇ-ਪਲੇ ਹਨ, ਤਾਂ ਫਿਰ ਇਸ ਸਮੱਸਿਆ ਦਾ ਕਾਰਨ ਕੀ ਹੈ? [ਜਵਾਬ ਲਈ ਸਮਾਂ ਦਿਓ।] ਇਨ੍ਹਾਂ ਸ਼ਬਦਾਂ ਬਾਰੇ ਤੁਹਾਡਾ ਕੀ ਵਿਚਾਰ ਹੈ? [ਕੁਲੁੱਸੀਆਂ 3:21 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਇਹ ਸੁਣਨ ਨੂੰ ਤਾਂ ਚੰਗਾ ਲੱਗਦਾ ਹੈ, ਪਰ ਤੁਸੀਂ ਸ਼ਾਇਦ ਇਸ ਗੱਲ ਨਾਲ ਵੀ ਸਹਿਮਤ ਹੋਵੋਗੇ ਕਿ ਬੱਚਿਆਂ ਦੀ ਕੁਝ ਅਸੂਲਾਂ ਦੀ ਅਹਿਮੀਅਤ ਨੂੰ ਸਮਝਣ ਵਿਚ ਮਦਦ ਕਰਨੀ ਬਹੁਤ ਮੁਸ਼ਕਲ ਹੈ।” ਗਿਆਨ ਕਿਤਾਬ ਦਾ ਸਫ਼ਾ 136 ਖੋਲ੍ਹੋ ਅਤੇ ਪੈਰਾ 17 ਦੀ ਪਹਿਲੀ ਲਾਈਨ ਪੜ੍ਹੋ। ਪੈਰੇ 17-18 ਵਿੱਚੋਂ ਖ਼ਾਸ ਗੱਲਾਂ ਦੱਸੋ।