ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਕਿ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕਲੀਸਿਯਾ ਦੇ ਸਟਾਕ ਵਿਚ ਉਪਲਬਧ 1988 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਕਿਰਪਾ ਕਰ ਕੇ ਨੇੜਲੀਆਂ ਕਲੀਸਿਯਾਵਾਂ ਤੋਂ ਪਤਾ ਕਰਾਓ। ਸ਼ਾਇਦ ਉਨ੍ਹਾਂ ਕੋਲ ਇਨ੍ਹਾਂ ਕਿਤਾਬਾਂ ਦੀਆਂ ਵਾਧੂ ਕਾਪੀਆਂ ਹੋਣ ਜੋ ਤੁਸੀਂ ਇਸਤੇਮਾਲ ਕਰ ਸਕਦੇ ਹੋ। ਜਿਨ੍ਹਾਂ ਕਲੀਸਿਯਾਵਾਂ ਕੋਲ ਪੁਰਾਣੀਆਂ ਕਿਤਾਬਾਂ ਨਹੀਂ ਹਨ, ਉਹ ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਕਿਤਾਬ ਪੇਸ਼ ਕਰ ਸਕਦੀਆਂ ਹਨ। ਫਰਵਰੀ: ਯਹੋਵਾਹ ਦੇ ਨੇੜੇ ਰਹੋ। (ਅੰਗ੍ਰੇਜ਼ੀ) ਜੇ ਇਹ ਕਿਤਾਬ ਉਪਲਬਧ ਨਹੀਂ ਹੈ, ਤਾਂ ਤੁਸੀਂ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਜਾਂ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਪੇਸ਼ ਕਰ ਸਕਦੇ ਹੋ। ਮਾਰਚ: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਬਾਈਬਲ ਅਧਿਐਨ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਜੇ ਲੋਕਾਂ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ।
◼ ਜਿਹੜੇ ਭਰਾ ਕਲੀਸਿਯਾ ਦਾ ਅਕਾਊਂਟ ਸੰਭਾਲਦੇ ਹਨ, ਉਨ੍ਹਾਂ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਅਤੇ ਕਿੰਗਡਮ ਹਾਲ ਫੰਡ ਲਈ ਰੱਖੀਆਂ ਦਾਨ-ਪੇਟੀਆਂ ਵਿੱਚੋਂ ਮਿਲਿਆ ਦਾਨ ਹਰ ਮਹੀਨੇ ਸੰਸਥਾ ਨੂੰ ਭੇਜਿਆ ਜਾਣਾ ਚਾਹੀਦਾ ਹੈ। ਇਹ ਪੈਸਾ ਕਿੰਗਡਮ ਹਾਲ ਸੰਬੰਧੀ ਲਏ ਗਏ ਕਰਜ਼ੇ ਦੀ ਕਿਸ਼ਤ ਦੇਣ ਜਾਂ ਕਲੀਸਿਯਾ ਦੇ ਕਿਸੇ ਹੋਰ ਖ਼ਰਚੇ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
◼ ਸਾਲ 2005 ਵਿਚ ਯਾਦਗਾਰੀ ਸਮਾਰੋਹ ਵੀਰਵਾਰ, 24 ਮਾਰਚ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਇਆ ਜਾਵੇਗਾ। ਇਹ ਸੂਚਨਾ ਇਸ ਲਈ ਪਹਿਲਾਂ ਦਿੱਤੀ ਜਾ ਰਹੀ ਹੈ ਤਾਂਕਿ ਜਿੱਥੇ ਕਈ ਕਲੀਸਿਯਾਵਾਂ ਇੱਕੋ ਹੀ ਕਿੰਗਡਮ ਹਾਲ ਵਰਤਦੀਆਂ ਹਨ, ਉੱਥੇ ਭਰਾ ਦੂਸਰੇ ਹਾਲ ਬੁੱਕ ਕਰ ਸਕਣ ਜਾਂ ਕਿਸੇ ਦੂਸਰੀ ਜਗ੍ਹਾ ਦਾ ਪ੍ਰਬੰਧ ਕਰ ਸਕਣ। ਬਜ਼ੁਰਗਾਂ ਨੂੰ ਹਾਲ ਦੀ ਪ੍ਰਬੰਧਕ ਕਮੇਟੀ ਨਾਲ ਪਹਿਲਾਂ ਹੀ ਗੱਲ ਕਰ ਲੈਣੀ ਚਾਹੀਦੀ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਉਸ ਸਮੇਂ ਬਿਲਡਿੰਗ ਵਿਚ ਕਿਸੇ ਤਰ੍ਹਾਂ ਦਾ ਰੌਲਾ-ਰੱਪਾ ਨਾ ਹੋਵੇ ਅਤੇ ਸਮਾਰੋਹ ਸ਼ਾਂਤੀ ਨਾਲ ਅਤੇ ਚੰਗੇ ਤਰੀਕੇ ਨਾਲ ਮਨਾਇਆ ਜਾ ਸਕੇ। ਸਮਾਰਕ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਬਜ਼ੁਰਗਾਂ ਦੇ ਸਮੂਹ ਨੂੰ ਭਾਸ਼ਣ ਦੇਣ ਲਈ ਇਕ ਯੋਗ ਬਜ਼ੁਰਗ ਦੀ ਚੋਣ ਕਰਨੀ ਚਾਹੀਦੀ ਹੈ। ਭਾਸ਼ਣ ਦੇਣ ਲਈ ਬਜ਼ੁਰਗਾਂ ਨੂੰ ਵਾਰੀ ਅਨੁਸਾਰ ਨਹੀਂ ਚੁਣਿਆ ਜਾਣਾ ਚਾਹੀਦਾ ਜਾਂ ਹਰ ਸਾਲ ਇੱਕੋ ਹੀ ਭਰਾ ਨੂੰ ਨਹੀਂ ਚੁਣਨਾ ਚਾਹੀਦਾ। ਪਰ ਜੇ ਕਲੀਸਿਯਾ ਵਿਚ ਇਕ ਮਸਹ ਕੀਤਾ ਹੋਇਆ ਯੋਗ ਬਜ਼ੁਰਗ ਹੈ ਜੋ ਭਾਸ਼ਣ ਦੇ ਸਕਦਾ ਹੈ, ਤਾਂ ਉਸ ਨੂੰ ਹੀ ਭਾਸ਼ਣ ਦੇਣ ਲਈ ਚੁਣਿਆ ਜਾਣਾ ਚਾਹੀਦਾ ਹੈ।
◼ ਤਰਕ ਕਰਨਾ ਕਿਤਾਬ ਸਿਰਫ਼ ਅੰਗ੍ਰੇਜ਼ੀ, ਤਾਮਿਲ ਅਤੇ ਮਲਿਆਲਮ ਵਿਚ ਹੀ ਉਪਲਬਧ ਹੈ, ਇਸ ਲਈ ਜਿਹੜੀਆਂ ਕਲੀਸਿਯਾਵਾਂ ਇਨ੍ਹਾਂ ਭਾਸ਼ਾਵਾਂ ਵਿਚ ਇਹ ਕਿਤਾਬ ਇਸਤੇਮਾਲ ਕਰ ਸਕਦੀਆਂ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ “ਸਾਲ 2004 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ” ਵਿਚ ਇਸ ਕਿਤਾਬ ਨੂੰ ਇਸਤੇਮਾਲ ਕਰਨ। ਜਿਹੜੀਆਂ ਕਲੀਸਿਯਾਵਾਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ “ਸਾਲ 2004 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ” ਵਿਚ ਬਾਈਬਲ ਵਿਸ਼ਿਆਂ ਉੱਤੇ ਚਰਚਾ [td] ਨਾਂ ਦੀ ਪੁਸਤਿਕਾ ਇਸਤੇਮਾਲ ਕਰਨ। ਇਨ੍ਹਾਂ ਕਲੀਸਿਯਾਵਾਂ ਲਈ, ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ ਸਕੂਲ ਵਾਸਤੇ ਅਨੁਸੂਚੀ ਦਿੱਤੀ ਗਈ ਹੈ। ਕਲੀਸਿਯਾਵਾਂ ਵਿਚ ਬਜ਼ੁਰਗਾਂ ਦੇ ਸਮੂਹ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੇ ਆਪਣੀਆਂ ਕਲੀਸਿਯਾਵਾਂ ਵਿਚ ਇਨ੍ਹਾਂ ਦੋਵਾਂ ਪ੍ਰਕਾਸ਼ਨਾਂ ਵਿੱਚੋਂ ਕਿਹੜਾ ਪ੍ਰਕਾਸ਼ਨ ਸਕੂਲ ਵਿਚ ਇਸਤੇਮਾਲ ਕਰਨਾ ਹੈ।
◼ 15 ਮਾਰਚ 2004 ਤੋਂ 16 ਮਈ 2005 ਤਕ ਕਲੀਸਿਯਾ ਪੁਸਤਕ ਅਧਿਐਨ ਵਿਚ ਯਹੋਵਾਹ ਦੇ ਨੇੜੇ ਰਹੋ (ਅੰਗ੍ਰੇਜ਼ੀ) ਕਿਤਾਬ ਦਾ ਅਧਿਐਨ ਕੀਤਾ ਜਾਵੇਗਾ।
◼ ਮੁੜ ਉਪਲਬਧ ਪ੍ਰਕਾਸ਼ਨ:
ਪਰਿਵਾਰਕ ਜੀਵਨ ਦਾ ਆਨੰਦ ਮਾਣੋ (ਟ੍ਰੈਕਟ ਨੰ. 21)—ਪੰਜਾਬੀ