ਘੋਸ਼ਣਾਵਾਂ
◼ ਅਪ੍ਰੈਲ ਅਤੇ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਤਾਬ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਪੇਸ਼ ਕਰਨ ਦੇ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਅਧਿਐਨ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਨੇ ਗਿਆਨ ਕਿਤਾਬ ਅਤੇ ਮੰਗ ਬਰੋਸ਼ਰ ਦੀ ਸਟੱਡੀ ਕਰ ਲਈ ਹੈ। ਜੂਨ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ)। ਜੇ ਵਿਅਕਤੀ ਕਹਿੰਦਾ ਹੈ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਮੰਗ ਬਰੋਸ਼ਰ ਪੇਸ਼ ਕਰੋ। ਬਰੋਸ਼ਰ ਦਿੰਦੇ ਸਮੇਂ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੁਲਾਈ ਅਤੇ ਅਗਸਤ: ਸਾਡੀ ਰਾਜ ਸੇਵਕਾਈ ਵਿਚ ਦਿੱਤੇ ਗਏ ਸਾਰੇ ਉਪਲਬਧ ਬਰੋਸ਼ਰ।
◼ ਬ੍ਰਾਂਚ ਆਫ਼ਿਸ ਲਈ ਇਹ ਜ਼ਰੂਰੀ ਹੈ ਕਿ ਉਹ ਸਾਰੇ ਪ੍ਰਧਾਨ ਨਿਗਾਹਬਾਨਾਂ ਅਤੇ ਸੈਕਟਰੀਆਂ ਦੇ ਪਤਿਆਂ ਦਾ ਅਤੇ ਟੈਲੀਫ਼ੋਨ ਨੰਬਰਾਂ ਦਾ ਸਹੀ-ਸਹੀ ਰਿਕਾਰਡ ਰੱਖੇ। ਜੇਕਰ ਉਨ੍ਹਾਂ ਦੇ ਪਤੇ ਜਾਂ ਟੈਲੀਫ਼ੋਨ ਨੰਬਰ ਬਦਲਦੇ ਹਨ, ਤਾਂ ਸੈਕਟਰੀ ਨੂੰ ਪ੍ਰਧਾਨ ਨਿਗਾਹਬਾਨ/ਸੈਕਟਰੀ ਦੇ ਪਤੇ ਦੀ ਬਦਲੀ (S-29) ਫਾਰਮ ਭਰ ਕੇ ਫਟਾਫਟ ਸੋਸਾਇਟੀ ਨੂੰ ਭੇਜ ਦੇਣਾ ਚਾਹੀਦਾ ਹੈ। ਜੇ ਟੈਲੀਫ਼ੋਨ ਦੇ ਐੱਸ. ਟੀ.ਡੀ. ਕੋਡ ਵੀ ਬਦਲਦੇ ਹਨ, ਤਾਂ ਇਸ ਬਾਰੇ ਵੀ ਬ੍ਰਾਂਚ ਆਫ਼ਿਸ ਨੂੰ ਜ਼ਰੂਰ ਦੱਸੋ।
◼ ਕਲੀਸਿਯਾ ਦੇ ਸੈਕਟਰੀ ਨੂੰ ਨਿਯਮਿਤ ਪਾਇਨੀਅਰ ਸੇਵਾ ਲਈ ਅਰਜ਼ੀ (S-205) ਅਤੇ ਸਹਿਯੋਗੀ ਪਾਇਨੀਅਰ ਸੇਵਾ ਲਈ ਅਰਜ਼ੀ (S-205b) ਫਾਰਮਾਂ ਦੀ ਚੋਖੀ ਸਪਲਾਈ ਰੱਖਣੀ ਚਾਹੀਦੀ ਹੈ। ਇਹ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਆਰਡਰ ਕੀਤੇ ਜਾ ਸਕਦੇ ਹਨ। ਘੱਟੋ-ਘੱਟ ਇਕ ਸਾਲ ਦੀ ਸਪਲਾਈ ਰੱਖੋ। ਇਹ ਨਿਸ਼ਚਿਤ ਕਰੋ ਕਿ ਨਿਯਮਿਤ ਪਾਇਨੀਅਰ ਅਰਜ਼ੀ ਫਾਰਮ ਨੂੰ ਪੂਰਾ ਭਰਿਆ ਗਿਆ ਹੈ ਤੇ ਬਿਨੈਕਾਰ ਨੇ ਬਪਤਿਸਮੇ ਦੀ ਸਹੀ ਤਾਰੀਖ਼ ਲਿਖੀ ਹੋਈ ਹੈ।
◼ ਕਿਰਪਾ ਕਰ ਕੇ ਸਾਲ ਭਰ ਲਈ ਉਨ੍ਹਾਂ ਸਾਰੇ ਫਾਰਮਾਂ ਦਾ ਆਰਡਰ ਦੇ ਦਿਓ ਜੋ ਸਾਹਿੱਤ ਦਰਖ਼ਾਸਤ ਫਾਰਮ (S-14) ਵਿਚ ਦਿੱਤੇ ਗਏ ਹਨ। ਕਿਰਪਾ ਕਰ ਕੇ ਇਸ ਵਾਸਤੇ ਵੱਖਰੀ ਚਿੱਠੀ ਜਾਂ ਵੱਖਰਾ ਸਾਹਿੱਤ ਦਰਖ਼ਾਸਤ ਫਾਰਮ ਨਾ ਭੇਜੋ, ਸਗੋਂ ਕਲੀਸਿਯਾ ਦੇ ਅਪ੍ਰੈਲ ਮਹੀਨੇ ਦੇ ਸਾਹਿੱਤ ਆਰਡਰ ਦੇ ਨਾਲ ਹੀ ਇਹ ਆਰਡਰ ਵੀ ਘੱਲ ਦਿਓ। ਹੋਰ ਜਾਣਕਾਰੀ ਲਈ ਕਿਰਪਾ ਕਰ ਕੇ ਵਾਚਟਾਵਰ ਲਿਟਰੇਚਰ ਰਿਕੁਐਸਟ ਗਾਈਡ, ਭਾਗ 4, ਸਫ਼ਾ 1 ਉੱਤੇ “ਸਾਹਿੱਤ ਦੀ ਸਾਲਾਨਾ ਸੂਚੀ” ਦੇਖੋ।
◼ ਨਵੇਂ ਪ੍ਰਕਾਸ਼ਨ ਉਪਲਬਧ:
ਯਹੋਵਾਹ ਦੀ ਉਸਤਤ ਗਾਓ (ਛੋਟੀ ਕਿਤਾਬ)—ਤਾਮਿਲ
ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ!—ਉਰਦੂ
ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? (ਬਰੋਸ਼ਰ)—ਉਰਦੂ
ਕੀ ਸਾਡੇ ਦੁੱਖਾਂ ਦਾ ਅੰਤ ਹੋਵੇਗਾ? (ਟ੍ਰੈਕਟ ਨੰ. 75)—ਆਸਾਮੀ, ਹਿੰਦੀ, ਕੰਨੜ, ਤਾਮਿਲ, ਤੇਲਗੂ, ਮਰਾਠੀ, ਮਲਿਆਲਮ ਅਤੇ ਮੀਜ਼ੋ
◼ ਮੁੜ ਉਪਲਬਧ ਪ੍ਰਕਾਸ਼ਨ:
ਸ਼ਾਸਤਰ ਵਿੱਚੋਂ ਤਰਕ ਕਰਨਾ—ਤਾਮਿਲ