ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਸਤੰਬਰ: ਸੰਤੁਸ਼ਟ ਜ਼ਿੰਦਗੀ ਬਰੋਸ਼ਰ। ਜੇ ਇਹ ਬਰੋਸ਼ਰ ਤੁਹਾਡੀ ਭਾਸ਼ਾ ਵਿਚ ਨਹੀਂ ਹੈ, ਤਾਂ ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰ ਸਕਦੇ ਹੋ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਸਿੱਖਣ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਨਵੰਬਰ: ਸੰਤੁਸ਼ਟ ਜ਼ਿੰਦਗੀ ਬਰੋਸ਼ਰ। ਜੇ ਇਹ ਬਰੋਸ਼ਰ ਤੁਹਾਡੀ ਭਾਸ਼ਾ ਵਿਚ ਨਹੀਂ ਹੈ, ਤਾਂ ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰ ਸਕਦੇ ਹੋ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਸਤੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।
◼ ਹਰ ਕਲੀਸਿਯਾ ਨੂੰ ਅਗਸਤ ਵਿਚ ਕਲੀਸਿਯਾ ਵਿਸ਼ਲੇਸ਼ਣ ਰਿਪੋਰਟ (S-AB-10) ਦੇ ਦੋ ਫਾਰਮ ਘੱਲੇ ਜਾਣਗੇ। ਕਲੀਸਿਯਾ ਦੀ ਅਗਸਤ ਦੀ ਖੇਤਰ ਸੇਵਾ ਰਿਪੋਰਟ ਪੂਰੀ ਕਰਨ ਤੋਂ ਬਾਅਦ ਹੀ ਇਸ ਫਾਰਮ ਨੂੰ ਭਰੋ। ਸੈਕਟਰੀ ਅਤੇ ਸੇਵਾ ਨਿਗਾਹਬਾਨ ਨੂੰ ਮਿਲ ਕੇ ਇਹ ਫਾਰਮ ਸਹੀ-ਸਹੀ ਭਰਨਾ ਚਾਹੀਦਾ ਹੈ। ਫਾਰਮ ਦੇ ਦੂਜੇ ਪਾਸੇ ਨਿਯਮਿਤ ਪਾਇਨੀਅਰਾਂ ਬਾਰੇ ਜਾਣਕਾਰੀ ਦਿਓ। ਕਿਰਪਾ ਕਰ ਕੇ ਅਸਲੀ ਕਾਪੀ 10 ਸਤੰਬਰ ਤਕ ਬ੍ਰਾਂਚ ਆਫਿਸ ਨੂੰ ਘੱਲ ਦਿਓ। ਦੂਜੀ ਕਾਪੀ ਆਪਣੀ ਫਾਈਲ ਵਿਚ ਰੱਖੋ।
◼ 31 ਅਗਸਤ 2004 ਤਕ ਜਾਂ ਇਸ ਤੋਂ ਛੇਤੀ ਹੀ ਬਾਅਦ ਸਾਰੇ ਸਾਹਿੱਤ ਅਤੇ ਰਸਾਲਿਆਂ ਨੂੰ ਗਿਣ ਕੇ ਇਸ ਦੀ ਸੂਚੀ ਬਣਾਓ। ਸਾਹਿੱਤ ਦੀ ਗਿਣਤੀ ਉਸੇ ਤਰੀਕੇ ਨਾਲ ਕਰੋ ਜਿਵੇਂ ਸਾਹਿੱਤ ਕੋਆਰਡੀਨੇਟਰ ਹਰ ਮਹੀਨੇ ਸਾਹਿੱਤ ਗਿਣਦਾ ਹੈ। ਸਾਹਿੱਤ ਦੇ ਕੁੱਲ ਜੋੜ ਨੂੰ ਸਾਹਿੱਤ ਸੂਚੀ (S-18) ਫਾਰਮ ਤੇ ਦਰਜ ਕਰਨਾ ਚਾਹੀਦਾ ਹੈ। ਰਸਾਲਿਆਂ ਦੀ ਕੁੱਲ ਗਿਣਤੀ ਰਸਾਲਿਆਂ ਦੀ ਦੇਖ-ਭਾਲ ਕਰਨ ਵਾਲੇ ਭਰਾ(ਵਾਂ) ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੋਆਰਡੀਨੇਟਿੰਗ ਕਲੀਸਿਯਾ ਦੇ ਸੈਕਟਰੀ ਨੂੰ ਇਸ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹ ਅਤੇ ਕੋਆਰਡੀਨੇਟਿੰਗ ਕਲੀਸਿਯਾ ਦਾ ਪ੍ਰਧਾਨ ਨਿਗਾਹਬਾਨ ਇਸ ਫਾਰਮ ਉੱਤੇ ਦਸਤਖਤ ਕਰਨਗੇ। ਹਰ ਕੋਆਰਡੀਨੇਟਿੰਗ ਕਲੀਸਿਯਾ ਨੂੰ ਤਿੰਨ ਸਾਹਿੱਤ ਸੂਚੀ (S-18) ਫਾਰਮ ਭੇਜੇ ਜਾਣਗੇ। ਅਸਲੀ ਕਾਪੀ 6 ਸਤੰਬਰ ਤੋਂ ਪਹਿਲਾਂ-ਪਹਿਲਾਂ ਸੋਸਾਇਟੀ ਨੂੰ ਡਾਕ ਰਾਹੀਂ ਭੇਜ ਦਿਓ। ਇਕ ਕਾਪੀ ਆਪਣੀ ਫਾਈਲ ਵਿਚ ਰੱਖ ਲਓ। ਤੀਜੀ ਕਾਪੀ ਨੂੰ ਵਰਕ ਸ਼ੀਟ ਵਜੋਂ ਵਰਤਿਆ ਜਾ ਸਕਦਾ ਹੈ।
◼ ਮੁੜ ਉਪਲਬਧ ਪ੍ਰਕਾਸ਼ਨ:
ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ?—ਬੰਗਲਾ
ਮੌਤ ਦਾ ਗਮ ਕਿੱਦਾਂ ਸਹੀਏ?—ਗੁਜਰਾਤੀ ਅਤੇ ਪੰਜਾਬੀ
ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?—ਮਰਾਠੀ
ਜੀਵਨ ਦਾ ਮਕਸਦ ਕੀ ਹੈ?—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਮਰਾਠੀ
ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਮੁਸਲਮਾਨਾਂ ਲਈ)—ਤਾਮਿਲ