ਘੋਸ਼ਣਾਵਾਂ
◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਸੰਤੁਸ਼ਟ ਜ਼ਿੰਦਗੀ ਬਰੋਸ਼ਰ। ਜੇ ਇਹ ਬਰੋਸ਼ਰ ਤੁਹਾਡੀ ਭਾਸ਼ਾ ਵਿਚ ਨਹੀਂ ਹੈ, ਤਾਂ ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰ ਸਕਦੇ ਹੋ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਸਿੱਖਣ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਨਵੰਬਰ: ਸੰਤੁਸ਼ਟ ਜ਼ਿੰਦਗੀ ਬਰੋਸ਼ਰ। ਜੇ ਇਹ ਬਰੋਸ਼ਰ ਤੁਹਾਡੀ ਭਾਸ਼ਾ ਵਿਚ ਨਹੀਂ ਹੈ, ਤਾਂ ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰ ਸਕਦੇ ਹੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਅਤੇ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ।
◼ ਦਸੰਬਰ ਮਹੀਨੇ ਦੀ ਸੇਵਾ ਸਭਾ ਵਿਚ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (No Blood—Medicine Meets the Challenge) ਨਾਮਕ ਵਿਡਿਓ ਪ੍ਰੋਗ੍ਰਾਮ ਦੀ ਚਰਚਾ ਕੀਤੀ ਜਾਵੇਗੀ। ਇਹ ਹੁਣ ਵੀ. ਸੀ. ਡੀ. ਉੱਤੇ ਉਪਲਬਧ ਹੈ। ਖ਼ੂਨ ਬਿਨਾਂ ਇਲਾਜ—ਦਸਤਾਵੇਜ਼ੀ ਫ਼ਿਲਮ-ਲੜੀ ਵਿਚ ਤਿੰਨ ਵੀ. ਸੀ. ਡੀ. ਹਨ: ਖ਼ੂਨ ਚੜ੍ਹਾਏ ਬਗ਼ੈਰ ਇਲਾਜ—ਆਸਾਨ, ਸੁਰੱਖਿਅਤ, ਅਸਰਦਾਰ; ਖ਼ੂਨ ਤੋਂ ਬਿਨਾਂ ਹੋਰ ਤਰੀਕਿਆਂ ਨਾਲ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ; ਅਤੇ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ। ਇਹ ਵੀ. ਸੀ. ਡੀ. ਸਿਰਫ਼ ਅੰਗ੍ਰੇਜ਼ੀ ਵਿਚ ਉਪਲਬਧ ਹਨ। ਜੇ ਪ੍ਰਕਾਸ਼ਕ ਇਹ ਵੀ. ਸੀ. ਡੀ. ਮੰਗਵਾਉਣੀਆਂ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਲੀਸਿਯਾ ਰਾਹੀਂ ਇਨ੍ਹਾਂ ਦਾ ਛੇਤੀ ਤੋਂ ਛੇਤੀ ਆਰਡਰ ਦੇ ਦੇਣਾ ਚਾਹੀਦਾ ਹੈ।
◼ ਸਾਲ 2005 ਵਿਚ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਤੋਂ ਬਾਅਦ ਖ਼ਾਸ ਪਬਲਿਕ ਭਾਸ਼ਣ ਐਤਵਾਰ, 10 ਅਪ੍ਰੈਲ ਨੂੰ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਬਾਅਦ ਵਿਚ ਦੱਸਿਆ ਜਾਵੇਗਾ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਹਫ਼ਤੇ ਸਰਕਟ ਨਿਗਾਹਬਾਨ ਦਾ ਦੌਰਾ ਜਾਂ ਸੰਮੇਲਨ ਹੈ, ਉਨ੍ਹਾਂ ਵਿਚ ਇਹ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ ਐਤਵਾਰ, 10 ਅਪ੍ਰੈਲ 2005 ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।
◼ ਨਿਯਮਿਤ ਪਾਇਨੀਅਰ ਨਿਯੁਕਤੀ ਪੱਤਰ ਦੇ ਦੂਜੇ ਸਫ਼ੇ ਤੇ “ਸੇਵਾ-ਮੁਕਤੀ,” “ਕਲੀਸਿਯਾ ਬਦਲੀ” ਅਤੇ “ਨਾਂ ਬਦਲੀ” ਸਿਰਲੇਖਾਂ ਹੇਠ ਜ਼ਰੂਰੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਨ੍ਹਾਂ ਹਾਲਾਤਾਂ ਵਿਚ ਕੀ ਕੀਤਾ ਜਾਣਾ ਚਾਹੀਦਾ ਹੈ। ਇਹੋ ਜਿਹੇ ਹਾਲਾਤ ਉੱਠਣ ਤੇ ਸੈਕਟਰੀ ਇਨ੍ਹਾਂ ਹਿਦਾਇਤਾਂ ਅਨੁਸਾਰ ਕਾਰਵਾਈ ਕਰੇਗਾ।
◼ ਬਜ਼ੁਰਗਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-3 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਕਲੀਸਿਯਾ ਵਿੱਚੋਂ ਛੇਕੇ ਗਏ ਹਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਹਨ, ਪਰ ਹੁਣ ਕਲੀਸਿਯਾ ਵਿਚ ਮੁੜ ਬਹਾਲ ਹੋਣਾ ਚਾਹੁੰਦੇ ਹਨ।
◼ ਕਲੀਸਿਯਾਵਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਨਵੇਂ ਅੰਕ ਮਿਲਦੇ ਸਾਰ ਹੀ ਜਲਦੀ ਤੋਂ ਜਲਦੀ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਪ੍ਰਚਾਰ ਵਿਚ ਰਸਾਲੇ ਪੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਵਿਚ ਦਿੱਤੇ ਲੇਖਾਂ ਤੋਂ ਜਾਣੂ ਹੋ ਸਕਣਗੇ।
◼ ਅਕਤੂਬਰ ਮਹੀਨੇ ਵਿਚ ਪੰਜ ਸ਼ਨੀਵਾਰ ਤੇ ਪੰਜ ਐਤਵਾਰ ਹੋਣ ਕਰਕੇ ਸਾਰਿਆਂ ਕੋਲ ਸਹਿਯੋਗੀ ਪਾਇਨੀਅਰੀ ਕਰਨ ਦਾ ਵਧੀਆ ਮੌਕਾ ਹੈ।
◼ ਹਰ ਕਲੀਸਿਯਾ ਨੂੰ ਨਵੇਂ ਸੇਵਾ ਸਾਲ ਲਈ ਚੋਖੀ ਮਾਤਰਾ ਵਿਚ ਸਾਲਾਨਾ ਸੇਵਾ ਫਾਰਮ ਭੇਜੇ ਜਾਣਗੇ। ਸੈਕਟਰੀਆਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਇਹ ਫਾਰਮ ਪੂਰੇ ਸੇਵਾ ਸਾਲ ਲਈ ਕਾਫ਼ੀ ਹਨ ਜਾਂ ਨਹੀਂ। ਜੇ ਹੋਰ ਫਾਰਮ ਚਾਹੀਦੇ ਹਨ, ਤਾਂ ਸਤੰਬਰ ਦੇ ਸਾਹਿੱਤ ਦਰਖ਼ਾਸਤ ਫਾਰਮ ਉੱਤੇ ਤੁਰੰਤ ਆਰਡਰ ਕਰ ਦਿਓ।
◼ ਬ੍ਰਾਂਚ ਆਫਿਸ ਹੁਣ ਸਾਹਿੱਤ ਤੇ ਰਸਾਲਿਆਂ ਦੇ ਆਰਡਰ ਜਲਦੀ ਪੂਰੇ ਕਰ ਸਕਦਾ ਹੈ। ਇਸ ਲਈ ਹੁਣ ਤੋਂ ਤੁਸੀਂ ਆਪਣਾ ਸਾਹਿੱਤ ਦਰਖ਼ਾਸਤ ਫਾਰਮ (S-14) ਅਤੇ ਕਲੀਸਿਯਾ ਦੀ ਦਰਖ਼ਾਸਤ (M-202) ਫਾਰਮ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਭੇਜ ਸਕਦੇ ਹੋ। ਇਸ ਤਰ੍ਹਾਂ ਤੁਹਾਡੇ ਲਈ ਸਾਹਿੱਤ ਤੇ ਰਸਾਲਿਆਂ ਨੂੰ ਸੰਭਾਲਣ ਦਾ ਕੰਮ ਆਸਾਨ ਹੋ ਜਾਵੇਗਾ।
◼ ਨਵਾਂ ਪ੍ਰਕਾਸ਼ਨ ਉਪਲਬਧ:
ਆਪਣੀ ਬੋਲਣ ਅਤੇ ਸਿਖਾਉਣ ਦੀ ਯੋਗਤਾ ਨੂੰ ਕਿਵੇਂ ਸੁਧਾਰੀਏ—ਨੇਪਾਲੀ
◼ ਮੁੜ ਉਪਲਬਧ ਪ੍ਰਕਾਸ਼ਨ:
ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ—ਆਸਾਮੀ, ਗੁਜਰਾਤੀ, ਪੰਜਾਬੀ
ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ—ਬੰਗਲਾ
ਮੌਤ ਦਾ ਗਮ ਕਿੱਦਾਂ ਸਹੀਏ?—ਮਲਿਆਲਮ