ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/04 ਸਫ਼ਾ 3
  • ਘੋਸ਼ਣਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਘੋਸ਼ਣਾਵਾਂ
  • ਸਾਡੀ ਰਾਜ ਸੇਵਕਾਈ—2004
ਸਾਡੀ ਰਾਜ ਸੇਵਕਾਈ—2004
km 11/04 ਸਫ਼ਾ 3

ਘੋਸ਼ਣਾਵਾਂ

◼ ਨਵੰਬਰ ਲਈ ਸਾਹਿੱਤ ਪੇਸ਼ਕਸ਼: ਸੰਤੁਸ਼ਟ ਜ਼ਿੰਦਗੀ ਬਰੋਸ਼ਰ। ਜੇ ਇਹ ਬਰੋਸ਼ਰ ਤੁਹਾਡੀ ਭਾਸ਼ਾ ਵਿਚ ਨਹੀਂ ਹੈ, ਤਾਂ ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰ ਸਕਦੇ ਹੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਜੋ ਕਿਤਾਬ 1990 ਤੋਂ ਪਹਿਲਾਂ ਦੀ ਛਪੀ ਹੈ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ (ਅੰਗ੍ਰੇਜ਼ੀ) ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ।

◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਲੇਖੇ ਦੀ ਲੇਖਾ-ਪੜਤਾਲ 1 ਦਸੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜਦੋਂ ਇਹ ਕੀਤੀ ਜਾ ਚੁੱਕੀ ਹੋਵੇ, ਤਾਂ ਅਗਲੀ ਲੇਖਾ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਇਸ ਦੀ ਘੋਸ਼ਣਾ ਕਰੋ।

◼ ਬ੍ਰਾਂਚ ਆਫਿਸ ਲਈ ਇਹ ਜ਼ਰੂਰੀ ਹੈ ਕਿ ਉਹ ਸਾਰੇ ਪ੍ਰਧਾਨ ਨਿਗਾਹਬਾਨਾਂ ਅਤੇ ਸੈਕਟਰੀਆਂ ਦੇ ਪਤਿਆਂ ਅਤੇ ਟੈਲੀ­ਫ਼ੋਨ ਨੰਬਰਾਂ ਦਾ ਸਹੀ-ਸਹੀ ਰਿਕਾਰਡ ਰੱਖੇ। ਜੇ ਉਨ੍ਹਾਂ ਦੇ ਪਤੇ ਜਾਂ ਟੈਲੀਫ਼ੋਨ ਨੰਬਰ ਬਦਲਦੇ ਹਨ, ਤਾਂ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਪ੍ਰਧਾਨ ਨਿਗਾਹਬਾਨ/ਸੈਕਟਰੀ ਦੇ ਪਤੇ ਦੀ ਬਦਲੀ (S-29) ਫਾਰਮ ਭਰ ਕੇ ਅਤੇ ਦਸਤਖਤ ਕਰ ਕੇ ਫਟਾਫਟ ਬ੍ਰਾਂਚ ਆਫਿਸ ਨੂੰ ਭੇਜ ਦੇਣਾ ਚਾਹੀਦਾ ਹੈ। ਜੇ ਐੱਸ. ਟੀ. ਡੀ. ਕੋਡ ਵੀ ਬਦਲਦੇ ਹਨ, ਤਾਂ ਇਸ ਬਾਰੇ ਵੀ ਬ੍ਰਾਂਚ ਆਫਿਸ ਨੂੰ ਜ਼ਰੂਰ ਦੱਸੋ।

◼ ਪੂਨਾ ਵਿਚ 12-14 ਨਵੰਬਰ 2004 ਨੂੰ ਹੋਣ ਵਾਲੇ ਜ਼ਿਲ੍ਹਾ ਸੰਮੇਲਨ ਵਿਚ ਬੋਲ਼ੇ ਲੋਕਾਂ ਲਈ ਪ੍ਰੋਗ੍ਰਾਮ ਨੂੰ ਸੈਨਤ-ਭਾਸ਼ਾ ਵਿਚ ਅਨੁਵਾਦ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

◼ ਮਦੁਰਾਈ ਵਿਚ 24-26 ਦਸੰਬਰ 2004 ਨੂੰ ਹੋਣ ਵਾਲੇ ਸੰਮੇਲਨ ਦੇ ਨਵੇਂ ਹਾਲ ਦਾ ਪਤਾ ਇਹ ਹੈ: Devasagayam Higher Matriculation School Grounds, Pasumalai, Madurai 625 004.

◼ ਪੋਰਟ ਬਲੇਅਰ ਵਿਚ 12-14 ਨਵੰਬਰ 2004 ਨੂੰ ਹੋਣ ਵਾਲੇ ਸੰਮੇਲਨ ਦੇ ਨਵੇਂ ਹਾਲ ਦਾ ਪਤਾ ਇਹ ਹੈ: Andaman Tamizhar Sangam, Phoenix Bay, Port Blair.

◼ ਮੁੜ ਉਪਲਬਧ ਪ੍ਰਕਾਸ਼ਨ:

ਨੌਜਵਾਨਾਂ ਦੇ ਸਵਾਲ​—⁠ਵਿਵਹਾਰਕ ਜਵਾਬ—ਅੰਗ੍ਰੇਜ਼ੀ, ਨੇਪਾਲੀ

ਲਹੂ ਤੁਹਾਡੀ ਜਾਨ ਕਿਵੇਂ ਬਚਾ ਸਕਦਾ ਹੈ?—ਤਾਮਿਲ, ਮਲਿਆਲਮ

ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਗੁਜਰਾਤੀ, ਪੰਜਾਬੀ

ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ (ਸੋਧੀ ਹੋਈ ਕਾਪੀ)—ਬੰਗਲਾ, ਤੇਲਗੂ

ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਮੁਸਲਮਾਨਾਂ ਲਈ)—ਉਰਦੂ

ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ? (ਟ੍ਰੈਕਟ ਨੰ. 14)—ਉਰਦੂ, ਉੜੀਆ, ਅੰਗ੍ਰੇਜ਼ੀ, ਆਸਾਮੀ, ਸਿੰਧੀ, ਹਿੰਦੀ, ਕੰਨੜ, ਕੋਂਕਨੀ (ਅੰਗ੍ਰੇਜ਼ੀ ਲਿਪੀ), ਕੋਂਕਨੀ (ਕੰਨੜ ਲਿਪੀ), ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਮਨੀਪੁਰੀ, ਮਰਾਠੀ, ਮਲਿਆਲਮ, ਮੀਜ਼ੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ