ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਪੇਸ਼ ਕਰੋ ਅਤੇ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਜਤਨ ਕਰੋ। ਅਪ੍ਰੈਲ ਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਤਾਬ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਪੇਸ਼ ਕਰਨ ਦੇ ਜਤਨ ਕਰੋ। ਇਹ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ, ਖ਼ਾਸਕਰ ਉਨ੍ਹਾਂ ਨਾਲ ਜਿਨ੍ਹਾਂ ਨੇ ਗਿਆਨ ਕਿਤਾਬ ਅਤੇ ਮੰਗ ਬਰੋਸ਼ਰ ਦੀ ਸਟੱਡੀ ਕਰ ਲਈ ਹੈ। ਜੂਨ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ)। ਜੇ ਵਿਅਕਤੀ ਕਹਿੰਦਾ ਹੈ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਮੰਗ ਬਰੋਸ਼ਰ ਪੇਸ਼ ਕਰੋ। ਬਰੋਸ਼ਰ ਦਿੰਦੇ ਸਮੇਂ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
◼ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਸਾਰ ਹੀ ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਪ੍ਰਕਾਸ਼ਕ ਇਨ੍ਹਾਂ ਰਸਾਲਿਆਂ ਨੂੰ ਸੇਵਕਾਈ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਲੇਖਾਂ ਨੂੰ ਪੜ੍ਹ ਸਕਣਗੇ। ਸਾਡੀ ਰਾਜ ਸੇਵਕਾਈ ਵੀ ਮਿਲਦੇ ਹੀ ਪ੍ਰਕਾਸ਼ਕਾਂ ਨੂੰ ਦੇ ਦੇਣੀ ਚਾਹੀਦੀ ਹੈ। ਇਹ ਕਲੀਸਿਯਾ ਪੁਸਤਕ ਅਧਿਐਨ ਸਮੇਂ ਵੰਡੀ ਜਾ ਸਕਦੀ ਹੈ।
◼ ਜਦੋਂ ਵੀ ਤੁਸੀਂ ਕਿਸੇ ਦੂਜੇ ਦੇਸ਼ ਵਿਚ ਜਾਣ ਦੀ ਯੋਜਨਾ ਬਣਾਉਂਦੇ ਹੋ ਤੇ ਉੱਥੇ ਕਲੀਸਿਯਾ ਸਭਾਵਾਂ, ਸਰਕਟ ਅਸੈਂਬਲੀ ਜਾਂ ਜ਼ਿਲ੍ਹਾ ਸੰਮੇਲਨ ਵਿਚ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰੋਗ੍ਰਾਮ ਦੀਆਂ ਤਾਰੀਖ਼ਾਂ, ਸਮੇਂ ਤੇ ਥਾਵਾਂ ਬਾਰੇ ਜਾਣਕਾਰੀ ਲੈਣ ਲਈ ਉਸ ਦੇਸ਼ ਵਿਚ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਹੇ ਬ੍ਰਾਂਚ ਆਫਿਸ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਬ੍ਰਾਂਚ ਆਫਿਸਾਂ ਦੇ ਪਤੇ ਨਵੀਂ ਯੀਅਰ ਬੁੱਕ ਦੇ ਆਖ਼ਰੀ ਸਫ਼ੇ ਤੇ ਦਿੱਤੇ ਗਏ ਹਨ।
◼ ਕਲੀਸਿਯਾ ਦੇ ਸੈਕਟਰੀ ਨੂੰ ਨਿਯਮਿਤ ਪਾਇਨੀਅਰ ਸੇਵਾ ਲਈ ਅਰਜ਼ੀ (S-205) ਅਤੇ ਸਹਿਯੋਗੀ ਪਾਇਨੀਅਰ ਸੇਵਾ ਲਈ ਅਰਜ਼ੀ (S-205b) ਫਾਰਮਾਂ ਦੀ ਚੋਖੀ ਸਪਲਾਈ ਰੱਖਣੀ ਚਾਹੀਦੀ ਹੈ। ਇਹ ਸਾਹਿੱਤ ਦਰਖ਼ਾਸਤ ਫਾਰਮ (S-14) ਤੇ ਆਰਡਰ ਕੀਤੇ ਜਾ ਸਕਦੇ ਹਨ। ਘੱਟੋ-ਘੱਟ ਇਕ ਸਾਲ ਦੀ ਸਪਲਾਈ ਰੱਖੋ।
◼ ਯਾਦਗਾਰੀ ਸਮਾਰੋਹ ਵੀਰਵਾਰ, 24 ਮਾਰਚ 2005 ਨੂੰ ਮਨਾਇਆ ਜਾਵੇਗਾ। ਜੇਕਰ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਆਮ ਤੌਰ ਤੇ ਵੀਰਵਾਰ ਨੂੰ ਹੁੰਦੀਆਂ ਹਨ, ਤਾਂ ਇਨ੍ਹਾਂ ਨੂੰ ਕਿਸੇ ਹੋਰ ਦਿਨ ਰੱਖੋ ਜਦੋਂ ਕਿੰਗਡਮ ਹਾਲ ਉਪਲਬਧ ਹੋਵੇ। ਜੇਕਰ ਇਹ ਮੁਮਕਿਨ ਨਹੀਂ ਹੈ ਅਤੇ ਤੁਹਾਡੀ ਸੇਵਾ ਸਭਾ ਛੁੱਟ ਜਾਂਦੀ ਹੈ, ਤਾਂ ਸੇਵਾ ਸਭਾ ਦੇ ਉਨ੍ਹਾਂ ਭਾਗਾਂ ਨੂੰ ਜੋ ਖ਼ਾਸ ਕਰਕੇ ਤੁਹਾਡੀ ਕਲੀਸਿਯਾ ਲਈ ਢੁਕਵੇਂ ਹਨ, ਕਿਸੇ ਹੋਰ ਸੇਵਾ ਸਭਾ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ।
◼ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਬ੍ਰਾਂਚ ਆਫਿਸ ਨੂੰ ਫ਼ੋਨ ਕਰ ਕੇ ਰਾਜ ਗੀਤਾਂ ਦੀਆਂ ਕੁਝ ਰਿਕਾਰਡਿੰਗਾਂ ਬਾਰੇ ਪੁੱਛਿਆ ਹੈ। ਇਹ ਗੀਤ ਲੋਕਪ੍ਰਿਯ ਧੁਨਾਂ ਵਿਚ ਗਾਏ ਗਏ ਹਨ ਤੇ ਇਨ੍ਹਾਂ ਦੀਆਂ ਰਿਕਾਰਡਿੰਗਾਂ ਯਹੋਵਾਹ ਦੇ ਗਵਾਹ ਇਕ-ਦੂਜੇ ਨੂੰ ਸੁਣਨ ਲਈ ਦੇ ਰਹੇ ਹਨ। ਇਸ ਲਈ ਉਹ ਪੁੱਛਦੇ ਹਨ ਕਿ ਇਨ੍ਹਾਂ ਨੂੰ ਸੰਸਥਾ ਦੀ ਮਾਨਤਾ ਪ੍ਰਾਪਤ ਹੈ ਕਿ ਨਹੀਂ। ਅਸੀਂ ਇਨ੍ਹਾਂ ਰਿਕਾਰਡਿੰਗਾਂ ਬਾਰੇ ਜਾਣਦੇ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਸੰਸਥਾ ਦੀ ਮਾਨਤਾ ਪ੍ਰਾਪਤ ਨਹੀਂ ਹੈ। ਇਸ ਲਈ ਕਿਰਪਾ ਕਰ ਕੇ ਇਨ੍ਹਾਂ ਨੂੰ ਇਕ-ਦੂਜੇ ਨੂੰ ਨਾ ਦਿਓ ਤੇ ਨਾ ਹੀ ਇੰਟਰਨੈੱਟ ਤੋਂ ਇਨ੍ਹਾਂ ਨੂੰ ਕਾਪੀ ਕਰੋ।