ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
25 ਅਪ੍ਰੈਲ 2005 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 7 ਮਾਰਚ ਤੋਂ 25 ਅਪ੍ਰੈਲ 2005 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1.ਭਾਸ਼ਣ ਤਿਆਰ ਕਰਦੇ ਸਮੇਂ ਅਸੀਂ ਦਿੱਤੀ ਗਈ ਸਾਮੱਗਰੀ ਨੂੰ ਵਧੀਆ ਤਰੀਕੇ ਨਾਲ ਕਿਵੇਂ ਵਰਤ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ? [be ਸਫ਼ਾ 234 ਪੈਰੇ 1-3, ਡੱਬੀਆਂ]
2. ਮਿੱਥੀ ਗਈ ਸਾਮੱਗਰੀ ਵਿੱਚੋਂ ਸਾਨੂੰ ਆਪਣੇ ਭਾਸ਼ਣ ਲਈ ਕਿੰਨੀ ਕੁ ਜਾਣਕਾਰੀ ਚੁਣਨੀ ਚਾਹੀਦੀ ਹੈ? [be ਸਫ਼ਾ 234 ਪੈਰਾ 4–ਸਫ਼ਾ 235 ਪੈਰਾ 1]
3. ਪ੍ਰਚਾਰ ਕਰਦੇ ਸਮੇਂ ਅਸੀਂ ਸਵਾਲ ਪੁੱਛ ਕੇ ਲੋਕਾਂ ਨੂੰ ਗੱਲ ਕਰਨ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ? (ਰਸੂ. 8:30) [be ਸਫ਼ਾ 236 ਪੈਰੇ 2-5]
4. ਅਸੀਂ ਸਵਾਲਾਂ ਦੁਆਰਾ ਬਾਈਬਲ ਵਿਦਿਆਰਥੀਆਂ ਨੂੰ ਆਪਣੀ “ਤਰਕ-ਸ਼ਕਤੀ” ਵਰਤਣ ਦੀ ਪ੍ਰੇਰਣਾ ਕਿਵੇਂ ਦੇ ਸਕਦੇ ਹਾਂ? (ਰੋਮੀ. 12:1, NW) [be ਸਫ਼ਾ 238 ਪੈਰਾ 1]
5. ਰੋਮੀਆਂ 8:31, 32 ਅਤੇ ਯਸਾਯਾਹ 14:27 ਵਿਚ ਦਿੱਤੇ ਗਏ ਸਵਾਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? [be ਸਫ਼ਾ 239 ਪੈਰੇ 1-2]
ਪੇਸ਼ਕਾਰੀ ਨੰ. 1
6. ਚੇਲੇ ਬਣਾਉਣ ਵੇਲੇ ਅਸੀਂ ‘ਮਸੀਹ ਨੂੰ ਨੀਂਹ’ ਦੇ ਤੌਰ ਤੇ ਕਿਵੇਂ ਧਰ ਸਕਦੇ ਹਾਂ? (1 ਕੁਰਿੰ. 3:11) [be ਸਫ਼ਾ 278 ਪੈਰੇ 1-2]
7. ਯਹੋਵਾਹ ਨੇ 1914 ਵਿਚ ਆਪਣੇ ਪੁੱਤਰ ਨੂੰ ਰਾਜਾ ਬਣਾ ਦਿੱਤਾ ਸੀ, ਤਾਂ ਫਿਰ ਅਸੀਂ ਕਿਉਂ ਪ੍ਰਾਰਥਨਾ ਕਰਦੇ ਹਾਂ ਕਿ “ਤੇਰਾ ਰਾਜ ਆਵੇ”? (ਮੱਤੀ 6:9, 10) [be ਸਫ਼ਾ 279 ਪੈਰਾ 4]
8. ਸਾਰੇ ਮਸੀਹੀਆਂ ਨੂੰ ਪੜ੍ਹਨ ਦੀ ਕਾਬਲੀਅਤ ਕਿਉਂ ਪੈਦਾ ਕਰਨੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਯਿਸੂ ਨੇ ਕਿਵੇਂ ਚੰਗੀ ਮਿਸਾਲ ਕਾਇਮ ਕੀਤੀ? [w-PJ 03 3/15 ਸਫ਼ਾ 10 ਪੈਰਾ 5; ਸਫ਼ਾ 12 ਪੈਰਾ 1]
9. ਨੌਜਵਾਨ ਅਧਿਆਤਮਿਕ ਤਰੱਕੀ ਕਰਨ ਦੇ ਮਾਮਲੇ ਵਿਚ ਯੋਸੀਯਾਹ ਅਤੇ ਯਿਸੂ ਦੀਆਂ ਉਦਾਹਰਣਾਂ ਤੋਂ ਕੀ ਸਿੱਖ ਸਕਦੇ ਹਨ? [w-PJ 03 4/1 ਸਫ਼ਾ 8 ਪੈਰੇ 3-4; ਸਫ਼ਾ 10 ਪੈਰਾ 2]
10. ਅਸੀਂ ਪਰਮੇਸ਼ੁਰ ਉੱਤੇ ਪੱਕਾ ਭਰੋਸਾ ਕਿਉਂ ਰੱਖ ਸਕਦੇ ਹਾਂ? (ਕਹਾ. 3:5, 6) [w-PJ 03 11/1 ਸਫ਼ਾ 4 ਪੈਰਾ 6–ਸਫ਼ਾ 5 ਪੈਰਾ 1]
ਹਫ਼ਤਾਵਾਰ ਬਾਈਬਲ ਪਠਨ
11. ਹੰਨਾਹ ਨੇ ਯਹੋਵਾਹ ਨੂੰ ਕਿਉਂ ਬੇਨਤੀ ਕੀਤੀ ਕਿ ਉਹ ‘ਆਪਣੇ ਪਾਤਸ਼ਾਹ ਨੂੰ ਜ਼ੋਰ ਦੇਵੇ,’ ਜਦ ਕਿ ਉਦੋਂ ਇਸਰਾਏਲ ਵਿਚ ਕੋਈ ਇਨਸਾਨੀ ਰਾਜਾ ਨਹੀਂ ਸੀ? (1 ਸਮੂ. 2:10)
12. ਇਸਰਾਏਲ ਵਿਚ ਨੇਮ ਦਾ ਸੰਦੂਕ ਹੋਣ ਦੇ ਬਾਵਜੂਦ ਇਸਰਾਏਲੀਆਂ ਦੀ ਹਾਰ ਹੋਈ, ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (1 ਸਮੂ. 4:3, 4, 10)
13. ਪਹਿਲਾ ਇਤਹਾਸ 2:13-15 ਵਿਚ ਦਾਊਦ ਨੂੰ ਯੱਸੀ ਦਾ ਸੱਤਵਾਂ ਪੁੱਤਰ ਕਿਉਂ ਕਿਹਾ ਗਿਆ ਹੈ, ਜਦ ਕਿ 1 ਸਮੂਏਲ 16:10, 11 ਮੁਤਾਬਕ ਉਹ ਅੱਠਵਾਂ ਪੁੱਤਰ ਸੀ?
14. ਸ਼ਾਊਲ ਨੂੰ ਸਤਾਉਣ ਵਾਲੀ “ਦੁਸ਼ਟ ਆਤਮਾ” ਕੀ ਸੀ? (1 ਸਮੂ. 16:14)
15. ਕੀ ਏਨਦੋਰ ਵਿਚ ਪੁੱਛਾਂ ਪਾਉਣ ਵਾਲੀ ਤੀਵੀਂ ਦੇ ਮੂੰਹੋਂ ਨਿਕਲੀ “ਸਮੂਏਲ” ਦੀ ਭਵਿੱਖਬਾਣੀ ਪੂਰੀ ਹੋਈ ਸੀ? (1 ਸਮੂ. 28:16-19)