ਘੋਸ਼ਣਾਵਾਂ
◼ ਅਗਸਤ ਲਈ ਸਾਹਿੱਤ ਪੇਸ਼ਕਸ਼: ਅੱਗੇ ਦੱਸੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਦਿੱਤਾ ਜਾ ਸਕਦਾ ਹੈ: ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਮੌਤ ਦਾ ਗਮ ਕਿੱਦਾਂ ਸਹੀਏ? ਅਤੇ ਮੌਤ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੈ? (ਅੰਗ੍ਰੇਜ਼ੀ)। ਸਤੰਬਰ: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਕਿਤਾਬ ਜਾਂ 192 ਸਫ਼ਿਆਂ ਵਾਲੀ ਕੋਈ ਵੀ ਪੁਰਾਣੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਕਿਤਾਬ ਨਹੀਂ ਲੈਂਦਾ, ਤਾਂ ਉਸ ਨੂੰ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਜਾਣਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੰਗ ਬਰੋਸ਼ਰ ਦਿਓ। ਨਵੰਬਰ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੇ ਕੋਈ ਕਹੇ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਗਿਆਨ ਕਿਤਾਬ ਜਾਂ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰੋ।
◼ ਅਕਤੂਬਰ ਵਿਚ ਪੰਜ ਸ਼ਨੀਵਾਰ ਤੇ ਪੰਜ ਐਤਵਾਰ ਹਨ, ਇਸ ਲਈ ਇਹ ਮਹੀਨਾ ਸਹਿਯੋਗੀ ਪਾਇਨੀਅਰੀ ਕਰਨ ਲਈ ਬਹੁਤ ਵਧੀਆ ਹੈ।
◼ ਕਿਰਪਾ ਕਰ ਕੇ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਸਫ਼ੇ 5-6 ਨੂੰ 2006 ਸੇਵਾ ਸਾਲ ਦੇ ਸਰਕਟ ਸੰਮੇਲਨ ਅਤੇ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਉੱਤੇ ਵਿਚਾਰ ਕਰਨ ਲਈ ਸਾਂਭ ਕੇ ਰੱਖੋ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਅਕਾਊਂਟਸ ਦੀ ਪੜਤਾਲ 1 ਸਤੰਬਰ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜੇ ਕਿੰਗਡਮ ਹਾਲ ਦੀ ਮੁਰੰਮਤ ਜਾਂ ਉਸਾਰੀ ਲਈ ਬੈਂਕ ਵਿਚ ਵੱਖਰਾ ਅਕਾਊਂਟ ਹੈ, ਤਾਂ ਇਸ ਦੀ ਵੀ ਪੜਤਾਲ ਕਰਨੀ ਚਾਹੀਦੀ ਹੈ। ਪੜਤਾਲ ਕਰਨ ਤੋਂ ਬਾਅਦ ਕਲੀਸਿਯਾ ਵਿਚ ਅਗਲੀ ਅਕਾਊਂਟਸ ਰਿਪੋਰਟ ਨਾਲ ਇਸ ਦੀ ਵੀ ਘੋਸ਼ਣਾ ਕਰੋ।
◼ ਅਸੀਂ ਸਾਰਿਆਂ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਨਿੱਜੀ ਚਿੱਠੀ-ਪੱਤਰ ਲਿਖਦੇ ਸਮੇਂ ਸੰਸਥਾ ਦੇ ਪਤੇ ਨੂੰ ਵਾਪਸੀ ਪਤੇ ਵਜੋਂ ਇਸਤੇਮਾਲ ਨਾ ਕੀਤਾ ਜਾਵੇ। ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਚਿੱਠੀ ਲਿਖ ਕੇ ਗਵਾਹੀ ਦਿੰਦੇ ਹੋ ਜਾਂ ਸਾਹਿੱਤ ਘੱਲਦੇ ਹੋ ਜਿਹੜੇ ਹੋਰ ਜਾਣਨ ਵਿਚ ਦਿਲਚਸਪੀ ਰੱਖਦੇ ਹਨ ਜਾਂ ਤੁਹਾਨੂੰ ਘਰ ਨਹੀਂ ਮਿਲੇ ਜਾਂ ਦੂਰ-ਦੁਰੇਡੀ ਥਾਂ ਤੇ ਰਹਿੰਦੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਸੰਸਥਾ ਦਾ ਪਤਾ ਨਾ ਦਿਓ। ਪ੍ਰਕਾਸ਼ਕ ਆਪਣੇ ਘਰ ਦਾ ਪਤਾ ਦੇ ਸਕਦਾ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਉਸ ਦੀ ਆਪਣੀ ਹੈ। (ਮੱਤੀ 28:19, 20; ਰੋਮੀ. 10:14, 15) ਪਰ ਜੇ ਉਹ ਆਪਣੇ ਘਰ ਦਾ ਪਤਾ ਨਹੀਂ ਦੇ ਸਕਦਾ, ਤਾਂ ਉਹ ਆਪਣਾ ਨਾਂ ਅਤੇ ਕਿੰਗਡਮ ਹਾਲ ਦੇ ਪਤੇ ਨੂੰ ਵਾਪਸੀ ਪਤੇ ਵਜੋਂ ਇਸਤੇਮਾਲ ਕਰ ਸਕਦਾ ਹੈ।—ਮਈ 2002 ਦੀ ਸਾਡੀ ਰਾਜ ਸੇਵਕਾਈ ਵਿਚ ਪ੍ਰਸ਼ਨ ਡੱਬੀ ਦੇਖੋ।
◼ ਕਲੀਸਿਯਾ ਦੇ ਸੈਕਟਰੀ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਕੋਲ ਕਲੀਸਿਯਾ ਦੇ ਹਰ ਨਿਯਮਿਤ ਪਾਇਨੀਅਰ ਦਾ ਪਾਇਨੀਅਰ ਨਿਯੁਕਤੀ ਪੱਤਰ (S-202) ਹੈ। ਜੇ ਨਹੀਂ ਹੈ, ਤਾਂ ਕਿਰਪਾ ਕਰ ਕੇ ਬ੍ਰਾਂਚ ਆਫਿਸ ਨੂੰ ਲਿਖੋ। (ਕਿਰਪਾ ਕਰ ਕੇ ਬਜ਼ੁਰਗਾਂ ਦੇ ਸਮੂਹਾਂ ਨੂੰ ਭੇਜੀ 5 ਜੁਲਾਈ 1999 ਦੀ ਚਿੱਠੀ ਦੇਖੋ।)
◼ 31 ਅਗਸਤ 2005 ਨੂੰ ਜਾਂ ਇਸ ਤੋਂ ਛੇਤੀ ਹੀ ਬਾਅਦ ਸਾਰੇ ਸਾਹਿੱਤ ਅਤੇ ਰਸਾਲਿਆਂ ਨੂੰ ਗਿਣ ਕੇ ਇਸ ਦੀ ਸੂਚੀ ਬਣਾਓ। ਸਾਹਿੱਤ ਦੀ ਗਿਣਤੀ ਉਸੇ ਤਰੀਕੇ ਨਾਲ ਕਰੋ ਜਿਵੇਂ ਸਾਹਿੱਤ ਕੋਆਰਡੀਨੇਟਰ ਹਰ ਮਹੀਨੇ ਸਾਹਿੱਤ ਗਿਣਦਾ ਹੈ। ਸਾਹਿੱਤ ਦੇ ਕੁੱਲ ਜੋੜ ਨੂੰ ਸਾਹਿੱਤ ਸੂਚੀ (S-18) ਫਾਰਮ ਤੇ ਦਰਜ ਕਰਨਾ ਚਾਹੀਦਾ ਹੈ। ਰਸਾਲਿਆਂ ਦੀ ਕੁੱਲ ਗਿਣਤੀ ਰਸਾਲੇ ਸੰਭਾਲਣ ਵਾਲੇ ਭਰਾ(ਵਾਂ) ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੋਆਰਡੀਨੇਟਿੰਗ ਕਲੀਸਿਯਾ ਦੇ ਸੈਕਟਰੀ ਨੂੰ ਇਸ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹ ਅਤੇ ਕੋਆਰਡੀਨੇਟਿੰਗ ਕਲੀਸਿਯਾ ਦਾ ਪ੍ਰਧਾਨ ਨਿਗਾਹਬਾਨ ਇਸ ਫਾਰਮ ਉੱਤੇ ਦਸਤਖਤ ਕਰਨਗੇ। ਹਰ ਕੋਆਰਡੀਨੇਟਿੰਗ ਕਲੀਸਿਯਾ ਨੂੰ ਤਿੰਨ ਸਾਹਿੱਤ ਸੂਚੀ (S-18) ਫਾਰਮ ਭੇਜੇ ਜਾਣਗੇ। ਅਸਲੀ ਕਾਪੀ 6 ਸਤੰਬਰ ਤੋਂ ਪਹਿਲਾਂ-ਪਹਿਲਾਂ ਸੋਸਾਇਟੀ ਨੂੰ ਡਾਕ ਰਾਹੀਂ ਭੇਜ ਦਿਓ। ਇਕ ਕਾਪੀ ਆਪਣੀ ਫਾਈਲ ਵਿਚ ਰੱਖ ਲਓ। ਤੀਜੀ ਕਾਪੀ ਨੂੰ ਵਰਕ ਸ਼ੀਟ ਵਜੋਂ ਵਰਤਿਆ ਜਾ ਸਕਦਾ ਹੈ।
◼ ਨਵੇਂ ਪ੍ਰਕਾਸ਼ਨ ਉਪਲਬਧ:
ਯਹੋਵਾਹ ਦੀ ਉਸਤਤ ਗਾਓ—ਕੇਵਲ ਗਾਣਿਆਂ ਦੇ ਬੋਲ—ਅੰਗ੍ਰੇਜ਼ੀ
ਗਾਣਿਆਂ ਦੇ ਬੋਲਾਂ ਵਾਲੀ ਇਸ ਛੋਟੀ ਗੀਤ-ਪੁਸਤਕ (Ssbly) ਵਿਚ ਸੁਰ-ਚਿੰਨ੍ਹ ਨਹੀਂ ਦਿੱਤੇ ਗਏ।
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਮੌਤ ਤੋਂ ਬਾਅਦ ਇਨਸਾਨ ਨਾਲ ਕੀ ਵਾਪਰਦਾ ਹੈ?—ਉਰਦੂ