ਘੋਸ਼ਣਾਵਾਂ
◼ ਸਤੰਬਰ ਲਈ ਸਾਹਿੱਤ ਪੇਸ਼ਕਸ਼: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਕਿਤਾਬ ਜਾਂ 192 ਸਫ਼ਿਆਂ ਵਾਲੀ ਕੋਈ ਵੀ ਪੁਰਾਣੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਕਿਤਾਬ ਨਹੀਂ ਲੈਂਦਾ, ਤਾਂ ਉਸ ਨੂੰ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਜਾਣਨ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੰਗ ਬਰੋਸ਼ਰ ਦਿਓ। ਨਵੰਬਰ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੇ ਕੋਈ ਕਹੇ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਗਿਆਨ ਕਿਤਾਬ ਜਾਂ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ), ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਜੇ ਇਹ ਕਿਤਾਬਾਂ ਕਲੀਸਿਯਾ ਦੇ ਸਟਾਕ ਵਿਚ ਹੋਣ।
◼ ਬ੍ਰਾਂਚ ਆਫ਼ਿਸ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਸਾਹਿੱਤ ਲਈ ਕਲੀਸਿਯਾ ਦਾ ਮਾਸਿਕ ਆਰਡਰ ਸੋਸਾਇਟੀ ਨੂੰ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਵਾਉਣੀ ਚਾਹੀਦੀ ਹੈ, ਤਾਂਕਿ ਨਿੱਜੀ ਸਾਹਿੱਤ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਭੈਣ-ਭਰਾ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਸਕਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਆਰਡਰ ਸਾਹਿੱਤ ਹਨ।
◼ ਬਜ਼ੁਰਗਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-3 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਕਲੀਸਿਯਾ ਵਿੱਚੋਂ ਛੇਕੇ ਗਏ ਹਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਹਨ, ਪਰ ਹੁਣ ਕਲੀਸਿਯਾ ਵਿਚ ਮੁੜ ਬਹਾਲ ਹੋਣਾ ਚਾਹੁੰਦੇ ਹਨ।
◼ ਸਾਲ 2006 ਵਿਚ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਤੋਂ ਬਾਅਦ ਖ਼ਾਸ ਪਬਲਿਕ ਭਾਸ਼ਣ ਐਤਵਾਰ, 30 ਅਪ੍ਰੈਲ ਨੂੰ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਬਾਅਦ ਵਿਚ ਦੱਸਿਆ ਜਾਵੇਗਾ। ਜਿਨ੍ਹਾਂ ਕਲੀਸਿਯਾਵਾਂ ਵਿਚ ਉਸ ਹਫ਼ਤੇ ਸਰਕਟ ਨਿਗਾਹਬਾਨ ਦਾ ਦੌਰਾ ਜਾਂ ਸੰਮੇਲਨ ਹੈ, ਉਨ੍ਹਾਂ ਵਿਚ ਇਹ ਖ਼ਾਸ ਭਾਸ਼ਣ ਉਸ ਤੋਂ ਅਗਲੇ ਹਫ਼ਤੇ ਦਿੱਤਾ ਜਾਵੇਗਾ। ਕਿਸੇ ਵੀ ਕਲੀਸਿਯਾ ਵਿਚ ਇਹ ਖ਼ਾਸ ਭਾਸ਼ਣ ਐਤਵਾਰ, 30 ਅਪ੍ਰੈਲ 2006 ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।
◼ ਅਕਤੂਬਰ ਮਹੀਨੇ ਵਿਚ ਪੰਜ ਸ਼ਨੀਵਾਰ ਤੇ ਪੰਜ ਐਤਵਾਰ ਹੋਣ ਕਰਕੇ ਸਾਰਿਆਂ ਕੋਲ ਸਹਿਯੋਗੀ ਪਾਇਨੀਅਰੀ ਕਰਨ ਦਾ ਵਧੀਆ ਮੌਕਾ ਹੈ।
◼ 2006 ਸੇਵਾ ਸਾਲ ਦੌਰਾਨ ਇਕ ਖ਼ਾਸ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਉਸ ਮਹੀਨੇ ਸਹਿਯੋਗੀ ਪਾਇਨੀਅਰੀ ਕਰ ਰਹੇ ਸਾਰੇ ਪ੍ਰਕਾਸ਼ਕ ਨਿਯਮਿਤ ਪਾਇਨੀਅਰਾਂ ਨਾਲ ਕੀਤੀ ਜਾਂਦੀ ਸਭਾ ਦੇ ਮੁਢਲੇ ਭਾਗ ਵਿਚ ਹਾਜ਼ਰ ਹੋ ਸਕਦੇ ਹਨ। ਸਾਰੇ ਪਾਇਨੀਅਰਾਂ ਨੂੰ ਇਸ ਖ਼ਾਸ ਇੰਤਜ਼ਾਮ ਤੋਂ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
◼ ਹਰ ਕਲੀਸਿਯਾ ਨੂੰ ਨਵੇਂ ਸੇਵਾ ਸਾਲ ਲਈ ਚੋਖੀ ਮਾਤਰਾ ਵਿਚ ਸਾਲਾਨਾ ਸੇਵਾ ਫਾਰਮ ਭੇਜੇ ਜਾਣਗੇ। ਸੈਕਟਰੀਆਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਇਹ ਫਾਰਮ ਪੂਰੇ ਸੇਵਾ ਸਾਲ ਲਈ ਕਾਫ਼ੀ ਹਨ ਜਾਂ ਨਹੀਂ। ਜੇ ਹੋਰ ਫਾਰਮ ਚਾਹੀਦੇ ਹਨ, ਤਾਂ ਸਤੰਬਰ ਦੇ ਸਾਹਿੱਤ ਦਰਖ਼ਾਸਤ ਫਾਰਮ ਉੱਤੇ ਤੁਰੰਤ ਆਰਡਰ ਕਰ ਦਿਓ।
◼ ਕਿਰਪਾ ਕਰ ਕੇ ਧਿਆਨ ਦਿਓ ਕਿ “ਸਥਾਈ ਅਧਿਕਾਰ ਪੱਤਰ” (ਡਿਉਰਬਲ ਪਾਵਰ ਆਫ਼ ਅਟਾਰਨੀ [DPA]) ਕਾਰਡ ਦੀ ਕੋਈ ਸਮਾਪਤੀ ਤਾਰੀਖ਼ ਨਹੀਂ ਹੈ ਤੇ ਹਰ ਸਾਲ ਨਵਾਂ ਕਾਰਡ ਭਰਨ ਦੀ ਲੋੜ ਨਹੀਂ ਹੈ। ਨਾਲੇ ਇਹ ਵਧੀਆ ਕਿਸਮ ਦੇ ਕਾਗਜ਼ ਉੱਤੇ ਛਾਪਿਆ ਗਿਆ ਹੈ ਤਾਂਕਿ ਇਹ ਕਈ ਸਾਲਾਂ ਤਕ ਟਿਕਿਆ ਰਹੇ। ਇਸ ਲਈ ਡੀ. ਪੀ. ਏ. ਕਾਰਡ ਅਤੇ “ਡੀ. ਪੀ. ਏ. ਕਾਰਡ ਭਰਨ ਸੰਬੰਧੀ ਹਿਦਾਇਤਾਂ” (dpai) ਸਾਲਾਨਾ ਸਪਲਾਈ ਵਿਚ ਸ਼ਾਮਲ ਨਹੀਂ ਕੀਤੇ ਜਾਣਗੇ। ਹਰ ਕਲੀਸਿਯਾ ਲੋੜ ਅਨੁਸਾਰ ਸਾਹਿੱਤ ਦਰਖ਼ਾਸਤ ਫਾਰਮ (S-14) ਉੱਤੇ ਇਨ੍ਹਾਂ ਨੂੰ ਆਰਡਰ ਕਰ ਸਕਦੀ ਹੈ। ਸੈਕਟਰੀ ਨੂੰ ਦੇਖਣਾ ਚਾਹੀਦਾ ਹੈ ਕਿ ਹਰ ਸਮੇਂ ਕਲੀਸਿਯਾ ਦੇ ਸਟਾਕ ਵਿਚ ਡੀ. ਪੀ. ਏ. ਕਾਰਡਾਂ ਤੇ ਹਿਦਾਇਤਾਂ (dpai) ਦੀ ਚੋਖੀ ਸਪਲਾਈ ਹੈ। ਇਹ ਸਪਲਾਈ ਖ਼ਤਮ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਦਾ ਆਰਡਰ ਕਰੋ। ਡੀ. ਪੀ. ਏ. ਕਾਰਡ ਸਿਰਫ਼ ਅੰਗ੍ਰੇਜ਼ੀ ਵਿਚ ਉਪਲਬਧ ਹੈ ਜਦ ਕਿ ਇਸ ਨੂੰ ਭਰਨ ਸੰਬੰਧੀ ਹਿਦਾਇਤਾਂ ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਵਿਚ ਉਪਲਬਧ ਹਨ।
◼ ਨਵੀਂ ਸੀ. ਡੀ. ਰੋਮ ਉਪਲਬਧ:
ਵਾਚਟਾਵਰ ਲਾਇਬ੍ਰੇਰੀ—2004 ਸੰਸਕਰਣ—ਅੰਗ੍ਰੇਜ਼ੀ
ਕਿਰਪਾ ਕਰ ਕੇ ਚੇਤੇ ਰੱਖੋ ਕਿ ਇਹ ਲੋਕਾਂ ਨੂੰ ਦੇਣ, ਸਕੂਲ ਲਾਇਬ੍ਰੇਰੀਆਂ ਵਿਚ ਰੱਖਣ ਲਈ ਜਾਂ ਉਨ੍ਹਾਂ ਲੋਕਾਂ ਲਈ ਨਹੀਂ ਹੈ ਜੋ ਯਹੋਵਾਹ ਦੇ ਗਵਾਹਾਂ ਵਿਚ ਸਿਰਫ਼ ਦਿਲਚਸਪੀ ਲੈਂਦੇ ਹਨ। ਵਾਚਟਾਵਰ ਲਾਇਬ੍ਰੇਰੀ ਕਲੀਸਿਯਾ ਦੇ ਉਨ੍ਹਾਂ ਮੈਂਬਰਾਂ ਲਈ ਹੈ ਜਿਨ੍ਹਾਂ ਕੋਲ ਕੰਪਿਊਟਰ ਹੈ ਅਤੇ ਇਹ ਸਿਰਫ਼ ਕਲੀਸਿਯਾ ਰਾਹੀਂ ਮੁਹੱਈਆ ਕੀਤੀ ਜਾਵੇਗੀ।