ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
31 ਅਕਤੂਬਰ 2005 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 5 ਸਤੰਬਰ ਤੋਂ 31 ਅਕਤੂਬਰ 2005 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਲੋਕਾਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਬਿਠਾਉਣ ਲਈ ਅਸੀਂ ਕੀ ਕਰ ਸਕਦੇ ਹਾਂ? (ਮੱਤੀ 13:19) [be ਸਫ਼ਾ 258 ਪੈਰੇ 1-2, ਡੱਬੀ]
2. ਕਿਸੇ ਦੇ ਦਿਲ ਦੀ ਗੱਲ ਜਾਣਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰ ਸਕਦੀ ਹੈ, ਪਰ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? [be ਸਫ਼ਾ 259 ਪੈਰੇ 2-3]
3. ਵਿਦਿਆਰਥੀ ਨੂੰ ਸਿਖਾਉਂਦੇ ਸਮੇਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਤੇ ਜ਼ੋਰ ਦੇਣਾ ਕਿਉਂ ਜ਼ਰੂਰੀ ਹੈ? [be ਸਫ਼ਾ 260 ਪੈਰਾ 1]
4. ਅਸੀਂ ਵਿਦਿਆਰਥੀਆਂ ਦੀ ਇਹ ਜਾਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਵਿਚ ਸੁਧਾਰ ਕਰਨ ਦੀ ਲੋੜ ਹੈ? [be ਸਫ਼ਾ 260 ਪੈਰਾ 4-ਸਫ਼ਾ 261 ਪੈਰਾ 1]
5. ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਜਾਂ ਦੂਜੇ ਲੋਕਾਂ ਦੀ ਇਹ ਦੇਖਣ ਵਿਚ ਮਦਦ ਕਿਵੇਂ ਕਰ ਸਕਦੇ ਹਾਂ ਕਿ ਉਹ ਜੋ ਵੀ ਕਰਦੇ ਹਨ ਕਿਸ ਇਰਾਦੇ ਨਾਲ ਕਰਦੇ ਹਨ? [be ਸਫ਼ਾ 262 ਪੈਰੇ 2-3]
ਪੇਸ਼ਕਾਰੀ ਨੰ. 1
6. ਪੂਰੇ ਦਿਲ ਨਾਲ ਯਹੋਵਾਹ ਨੂੰ “ਖੋਜਣ” ਦਾ ਕੀ ਮਤਲਬ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਖੋਜ ਰਹੇ ਹਾਂ? (ਇਬ. 11:6, ਪਵਿੱਤਰ ਬਾਈਬਲ ਨਵਾਂ ਅਨੁਵਾਦ) [w-PJ 03 8/15 ਸਫ਼ਾ 25 ਪੈਰਾ 2; ਸਫ਼ਾ 26 ਪੈਰੇ 1-2; ਸਫ਼ਾ 27 ਪੈਰਾ 2]
7. ‘ਖਰੀਆਂ ਗੱਲਾਂ ਦਾ ਨਮੂਨਾ’ ਕੀ ਹੈ ਅਤੇ ਬਜ਼ੁਰਗ ਕਿਵੇਂ ਦਿਖਾ ਸਕਦੇ ਹਨ ਕਿ ਉਹ ਇਸ ਨਮੂਨੇ ਨੂੰ ਫੜੀ ਰੱਖਦੇ ਹਨ? (2 ਤਿਮੋ. 1:13, 14) [w-PJ 03 1/1 ਸਫ਼ਾ 29 ਪੈਰਾ 3-ਸਫ਼ਾ 30 ਪੈਰਾ 1]
8. ਯਹੋਵਾਹ ਦੇ ਸੱਚੇ ਭਗਤ ਕਿਸ ਅਰਥ ਵਿਚ ਇਕ ਹਨ? [wt ਸਫ਼ਾ 8 ਪੈਰਾ 9]
9. ਪਰਮੇਸ਼ੁਰ ਬਾਰੇ ਸਿੱਖਣ ਨਾਲ ਸਾਡੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ? [wt ਸਫ਼ਾ 15 ਪੈਰਾ 2]
10. ਬਾਈਬਲ ਵਿਚ ਪਾਈਆਂ ਜਾਂਦੀਆਂ ਕਿਹੜੀਆਂ ਸੱਚਾਈਆਂ ਜਾਣਨ ਨਾਲ ਕੁਝ ਲੋਕਾਂ ਦਾ ਬਾਈਬਲ ਪ੍ਰਤੀ ਰਵੱਈਆ ਬਦਲਿਆ ਹੈ ਤੇ ਕਿਉਂ? [wt ਸਫ਼ਾ 24, ਪੈਰਾ 4]
ਹਫ਼ਤਾਵਾਰ ਬਾਈਬਲ ਪਠਨ
11. ਕੀ 2 ਰਾਜਿਆਂ 13:21 ਅਸਥੀਆਂ ਦੀ ਪੂਜਾ ਕਰਨ ਨੂੰ ਸਹੀ ਠਹਿਰਾਉਂਦਾ ਹੈ?
12. ਕੀ ਹਿਜ਼ਕੀਯਾਹ ਨੇ ਮਿਸਰ ਤੋਂ ਮਦਦ ਮੰਗੀ ਸੀ? (2 ਰਾਜ. 18:19-21, 25)
13. ਹਾਲਾਂਕਿ ਅੱਸ਼ੂਰ ਦੇ ਇਤਿਹਾਸਕ ਰਿਕਾਰਡ ਯਹੋਵਾਹ ਦੁਆਰਾ ਸਨਹੇਰੀਬ ਨੂੰ ਦਿੱਤੀ ਕਰਾਰੀ ਹਾਰ ਦਾ ਜ਼ਿਕਰ ਨਹੀਂ ਕਰਦੇ, ਪਰ ਇਨ੍ਹਾਂ ਰਿਕਾਰਡਾਂ ਵਿਚ ਕਿਹੜੀ ਦਿਲਚਸਪ ਗੱਲ ਦੱਸੀ ਗਈ ਹੈ? (2 ਰਾਜ. 19:35, 36)
14. ਸ਼ਅਲਤੀਏਲ ਦਾ ਪਿਤਾ ਕੌਣ ਸੀ? (1 ਇਤ. 3:16-18)
15. ਰਾਜਾ ਸ਼ਾਊਲ ਦੇ ਦਿਨਾਂ ਵਿਚ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਪਰਮੇਸ਼ੁਰ ਦੇ ਆਧੁਨਿਕ ਸੇਵਕਾਂ ਲਈ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ? (1 ਇਤ. 5:18-22)