ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
26 ਦਸੰਬਰ 2005 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 7 ਨਵੰਬਰ ਤੋਂ 26 ਦਸੰਬਰ 2005 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਅਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਅਸੀਂ ਕਿਸੇ ਨੂੰ “ਪ੍ਰੇਮ” ਨਾਲ ਨਸੀਹਤ ਦਿੱਤੀ ਹੈ? (ਫਿਲੇ. 9) [be ਸਫ਼ਾ 266 ਪੈਰੇ 2-4]
2. ਅਸੀਂ ਕਿਹੜੇ ਤਰੀਕਿਆਂ ਨਾਲ ‘ਖਰੀ ਸਿੱਖਿਆ ਨਾਲ ਉਪਦੇਸ਼ ਕਰ’ ਸਕਦੇ ਹਾਂ? (ਤੀਤੁ. 1:9) [be ਸਫ਼ਾ 267 ਪੈਰੇ 1-2]
3. ਆਪਣੇ ਭਾਸ਼ਣਾਂ ਨੂੰ ਹੌਸਲਾਦਾਇਕ ਬਣਾਉਣਾ ਕਿਉਂ ਜ਼ਰੂਰੀ ਹੈ ਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ? [be ਸਫ਼ਾ 268 ਪੈਰੇ 1-3, ਡੱਬੀ]
4. ਮੂਸਾ ਵਾਂਗ ਅਸੀਂ ਯਹੋਵਾਹ ਦੇ ਆਪਣੇ ਲੋਕਾਂ ਲਈ ਕੀਤੇ ਭਲੇ ਕੰਮ ਚੇਤੇ ਕਰਾ ਕੇ ਦੂਜਿਆਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ? (ਬਿਵ. 3:28; 31:1-8) [be ਸਫ਼ਾ 268 ਪੈਰਾ 5–ਸਫ਼ਾ 269 ਪੈਰਾ 2]
5. ਯਹੋਵਾਹ ਹੁਣ ਜੋ ਕਰ ਰਿਹਾ ਤੇ ਭਵਿੱਖ ਵਿਚ ਜੋ ਕੁਝ ਕਰਨ ਵਾਲਾ ਹੈ, ਉਸ ਬਾਰੇ ਖ਼ੁਸ਼ੀ-ਖ਼ੁਸ਼ੀ ਦੱਸਣ ਨਾਲ ਸਾਡੇ ਸੁਣਨ ਵਾਲਿਆਂ ਦਾ ਹੌਸਲਾ ਕਿਉਂ ਵਧੇਗਾ? [be ਸਫ਼ੇ 270-1 ਪੈਰੇ 1-5]
ਪੇਸ਼ਕਾਰੀ ਨੰ. 1
6. ਕਿਹੜੇ ਚਾਰ ਮੁੱਦਿਆਂ ਦੀ ਮਦਦ ਨਾਲ ਬਾਈਬਲ ਵਿਚ ਪੜ੍ਹੀਆਂ ਗੱਲਾਂ ਦੀ ਜਾਂਚ ਕਰ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ? [wt ਸਫ਼ੇ 28, 30]
7. ਬਾਈਬਲ ਵਿਚ ਯਿਸੂ ਬਾਰੇ ਕਿੰਨੀਆਂ ਭਵਿੱਖਬਾਣੀਆਂ ਦਰਜ ਹਨ? [wt ਸਫ਼ਾ 32 ਪੈਰਾ 2]
8. ਜੇ ਸਾਨੂੰ ਯਿਸੂ ਮਸੀਹ ਦੀ ਕੁਰਬਾਨੀ ਵਿਚ ਸੱਚ-ਮੁੱਚ ਨਿਹਚਾ ਹੈ, ਤਾਂ ਅਸੀਂ ਕੀ ਕਰਾਂਗੇ? [wt ਸਫ਼ਾ 39 ਪੈਰਾ 14]
9. ਸੱਚੇ ਮਸੀਹੀ ਹੋਣ ਦੇ ਨਾਤੇ ਅਸੀਂ ਕਿਨ੍ਹਾਂ ਗੱਲਾਂ ਤੋਂ ਆਜ਼ਾਦ ਹਾਂ? [wt ਸਫ਼ਾ 45 ਪੈਰਾ 8]
10. ਨਾਮੁਕੰਮਲ ਹੋਣ ਦੇ ਬਾਵਜੂਦ ਅਸੀਂ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਿਵੇਂ ਸਾਬਤ ਕਰ ਸਕਦੇ ਹਾਂ? [wt ਸਫ਼ਾ 56 ਪੈਰਾ 14]
ਹਫ਼ਤਾਵਾਰ ਬਾਈਬਲ ਪਠਨ
11. ਦਾਊਦ ਨੂੰ ਯਹੋਵਾਹ ਦਾ ਭਵਨ ਨਾ ਬਣਾਉਣ ਦੇਣ ਦਾ ਕੀ ਇਹ ਮਤਲਬ ਹੈ ਕਿ ਦਾਊਦ ਦੁਆਰਾ ਲੜੀਆਂ ਲੜਾਈਆਂ ਤੋਂ ਯਹੋਵਾਹ ਖ਼ੁਸ਼ ਨਹੀਂ ਸੀ? (1 ਇਤ. 22:6-10)
12. ਭਵਨ ਦੇ ਉਦਘਾਟਨ ਵੇਲੇ ਸੁਲੇਮਾਨ ਨੇ ਆਪਣੀ ਪ੍ਰਾਰਥਨਾ ਵਿਚ ਕਿਵੇਂ ਦਿਖਾਇਆ ਕਿ ਯਹੋਵਾਹ ਨਾ ਸਿਰਫ਼ ਆਪਣੇ ਸੇਵਕਾਂ ਦੀ ਮੰਡਲੀ ਦੀਆਂ ਲੋੜਾਂ ਤੋਂ ਵਾਕਫ਼ ਹੈ, ਬਲਕਿ ਉਹ ਆਪਣੇ ਤੋਂ ਡਰਨ ਵਾਲੇ ਇਕ-ਇਕ ਸੇਵਕ ਦੇ ਖ਼ਾਸ ਹਾਲਾਤਾਂ ਨੂੰ ਵੀ ਜਾਣਦਾ ਹੈ? (2 ਇਤ. 6:29, 30)
13. ਦੂਜਾ ਇਤਹਾਸ 11:15 ਵਿਚ ਜ਼ਿਕਰ ਕੀਤੇ ਗਏ ‘ਬੱਕਰੇ’ ਕੀ ਹਨ?
14. ਬਆਸ਼ਾ ਨੇ “ਆਸਾ ਦੇ ਰਾਜ ਦੇ ਤੀਜੇ ਵਰਹੇ” ਰਾਜ ਕਰਨਾ ਸ਼ੁਰੂ ਕੀਤਾ ਤੇ ਉਸ ਨੇ ਸਿਰਫ਼ 24 ਸਾਲ ਰਾਜ ਕੀਤਾ। ਤਾਂ ਫਿਰ ਇਹ ਕਿਵੇਂ ਸੰਭਵ ਹੈ ਕਿ ਬਆਸ਼ਾ ਨੇ ‘ਆਸਾ ਦੇ ਰਾਜ ਦੇ ਛੱਤੀਵੇਂ ਵਰਹੇ ਯਹੂਦਾਹ ਉੱਤੇ ਚੜ੍ਹਾਈ ਕੀਤੀ’? (1 ਰਾਜ. 15:33; 2 ਇਤ. 16:1)
15. ਦੂਜਾ ਇਤਹਾਸ 20:22, 23 ਕਿਵੇਂ ਸਪੱਸ਼ਟ ਕਰਦਾ ਹੈ ਕਿ ਸ਼ਤਾਨ ਦੀ ਦੁਨੀਆਂ ਨਾਲ ਕੀ ਹੋਣ ਵਾਲਾ ਹੈ?