ਘੋਸ਼ਣਾਵਾਂ
◼ ਜਨਵਰੀ ਲਈ ਸਾਹਿੱਤ ਪੇਸ਼ਕਸ਼: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਫਿਰ 1991 ਤੋਂ ਪਹਿਲਾਂ ਛਪੀ ਕੋਈ ਵੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ। ਜੇ ਘਰ-ਸੁਆਮੀ ਕਿਤਾਬ ਨਹੀਂ ਲੈਂਦਾ ਹੈ, ਤਾਂ ਉਸ ਨੂੰ ਜਾਗਦੇ ਰਹੋ! ਬਰੋਸ਼ਰ ਪੇਸ਼ ਕਰੋ। ਫਰਵਰੀ: ਯਹੋਵਾਹ ਦੇ ਨੇੜੇ ਰਹੋ ਕਿਤਾਬ ਪੇਸ਼ ਕੀਤੀ ਜਾਵੇਗੀ। ਜਿਨ੍ਹਾਂ ਕਲੀਸਿਯਾਵਾਂ ਕੋਲ ਇਹ ਕਿਤਾਬ ਨਹੀਂ ਹੈ, ਉਹ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੀਆਂ ਹਨ ਜਾਂ ਕੋਈ ਹੋਰ ਪੁਰਾਣਾ ਪ੍ਰਕਾਸ਼ਨ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦਾ ਕਲੀਸਿਯਾ ਵਿਚ ਢੇਰ ਲੱਗਾ ਹੈ। ਮਾਰਚ: ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? (ਹਿੰਦੀ) ਕਿਤਾਬ ਪੇਸ਼ ਕਰੋ। ਬਾਈਬਲ ਸਟੱਡੀ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਅਪ੍ਰੈਲ ਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਪੁਨਰ-ਮੁਲਾਕਾਤ ਕਰਦੇ ਸਮੇਂ ਕਿਤਾਬ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਪੇਸ਼ ਕਰਨ ਦੇ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ।
◼ ਅਪ੍ਰੈਲ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹੋਣ ਕਰਕੇ ਸਾਰਿਆਂ ਕੋਲ ਸਹਿਯੋਗੀ ਪਾਇਨੀਅਰੀ ਕਰਨ ਦਾ ਵਧੀਆ ਮੌਕਾ ਹੈ।
◼ ਫਰਵਰੀ ਤੋਂ ਜਾਂ 5 ਮਾਰਚ ਤੋਂ ਪਹਿਲਾਂ-ਪਹਿਲਾਂ ਸਰਕਟ ਨਿਗਾਹਬਾਨ ਇਕ ਨਵਾਂ ਪਬਲਿਕ ਭਾਸ਼ਣ ਦੇਣਾ ਸ਼ੁਰੂ ਕਰਨਗੇ ਜਿਸ ਦਾ ਵਿਸ਼ਾ ਹੋਵੇਗਾ “ਤੁਸੀਂ ਹੁਣ ਅਤੇ ਹਮੇਸ਼ਾ ਲਈ ਸ਼ਾਂਤੀ ਨਾਲ ਜੀ ਸਕਦੇ ਹੋ!”
◼ ਕਲੀਸਿਯਾਵਾਂ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਲਈ ਢੁਕਵੇਂ ਇੰਤਜ਼ਾਮ ਕਰਨੇ ਚਾਹੀਦੇ ਹਨ ਜੋ ਇਸ ਸਾਲ ਬੁੱਧਵਾਰ, 12 ਅਪ੍ਰੈਲ ਨੂੰ ਸੂਰਜ ਡੁੱਬਣ ਮਗਰੋਂ ਮਨਾਇਆ ਜਾਵੇਗਾ। ਭਾਸ਼ਣ ਭਾਵੇਂ ਛੇਤੀ ਸ਼ੁਰੂ ਕੀਤਾ ਜਾ ਸਕਦਾ ਹੈ, ਪਰ ਦਾਖ-ਰਸ ਅਤੇ ਰੋਟੀ ਸਿਰਫ਼ ਸੂਰਜ ਡੁੱਬਣ ਤੋਂ ਬਾਅਦ ਹੀ ਵਰਤਾਏ ਜਾਣੇ ਚਾਹੀਦੇ ਹਨ। ਸਥਾਨਕ ਸੋਮਿਆਂ ਤੋਂ ਪਤਾ ਕਰਾਓ ਕਿ ਤੁਹਾਡੇ ਇਲਾਕੇ ਵਿਚ ਸੂਰਜ ਕਦੋਂ ਡੁੱਬੇਗਾ। ਹਾਲਾਂਕਿ ਹਰੇਕ ਕਲੀਸਿਯਾ ਲਈ ਆਪੋ-ਆਪਣਾ ਸਮਾਰੋਹ ਮਨਾਉਣਾ ਚੰਗਾ ਹੋਵੇਗਾ, ਪਰ ਇਹ ਸ਼ਾਇਦ ਹਮੇਸ਼ਾ ਮੁਮਕਿਨ ਨਾ ਹੋਵੇ। ਜੇ ਕਈ ਕਲੀਸਿਯਾਵਾਂ ਇੱਕੋ ਕਿੰਗਡਮ ਹਾਲ ਇਸਤੇਮਾਲ ਕਰਦੀਆਂ ਹਨ, ਤਾਂ ਸਮਾਰੋਹ ਦੀ ਸ਼ਾਮ ਨੂੰ ਕੁਝ ਕਲੀਸਿਯਾਵਾਂ ਸ਼ਾਇਦ ਕਿਸੇ ਹੋਰ ਜਗ੍ਹਾ ਦਾ ਬੰਦੋਬਸਤ ਕਰ ਸਕਦੀਆਂ ਹਨ। ਜੇ ਸੰਭਵ ਹੋਵੇ, ਤਾਂ ਪ੍ਰੋਗ੍ਰਾਮਾਂ ਵਿਚਕਾਰ ਘੱਟੋ-ਘੱਟ 40 ਮਿੰਟਾਂ ਦਾ ਫ਼ਾਸਲਾ ਰੱਖਿਆ ਜਾਵੇ ਤਾਂਕਿ ਸਾਰੇ ਇਸ ਮੌਕੇ ਤੋਂ ਪੂਰਾ-ਪੂਰਾ ਲਾਭ ਲੈ ਸਕਣ। ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਗੱਡੀਆਂ ਦੇ ਆਉਣ-ਜਾਣ ਨਾਲ ਟ੍ਰੈਫਿਕ ਜਾਮ ਨਾ ਹੋਵੇ ਅਤੇ ਗੱਡੀਆਂ ਸਹੀ ਥਾਵਾਂ ਤੇ ਖੜ੍ਹੀਆਂ ਕੀਤੀਆਂ ਜਾਣ। ਇਹ ਫ਼ੈਸਲਾ ਕਰਨਾ ਬਜ਼ੁਰਗਾਂ ਦੇ ਸਮੂਹ ਦੀ ਜ਼ਿੰਮੇਵਾਰੀ ਹੈ ਕਿ ਕਿਹੜੇ ਪ੍ਰਬੰਧ ਉਨ੍ਹਾਂ ਦੀ ਕਲੀਸਿਯਾ ਲਈ ਢੁਕਵੇਂ ਹੋਣਗੇ।
◼ ਜਦੋਂ ਵੀ ਤੁਸੀਂ ਕਿਸੇ ਦੂਜੇ ਦੇਸ਼ ਵਿਚ ਜਾਣ ਦੀ ਯੋਜਨਾ ਬਣਾਉਂਦੇ ਹੋ ਤੇ ਉੱਥੇ ਕਲੀਸਿਯਾ ਸਭਾਵਾਂ, ਸਰਕਟ ਅਸੈਂਬਲੀ ਜਾਂ ਜ਼ਿਲ੍ਹਾ ਸੰਮੇਲਨ ਵਿਚ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰੋਗ੍ਰਾਮ ਦੀਆਂ ਤਾਰੀਖ਼ਾਂ, ਸਮੇਂ ਤੇ ਥਾਵਾਂ ਬਾਰੇ ਜਾਣਕਾਰੀ ਲੈਣ ਲਈ ਉਸ ਦੇਸ਼ ਵਿਚ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਹੇ ਬ੍ਰਾਂਚ ਆਫਿਸ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਬ੍ਰਾਂਚ ਆਫਿਸਾਂ ਦੇ ਪਤੇ ਨਵੀਂ ਯੀਅਰ ਬੁੱਕ ਦੇ ਆਖ਼ਰੀ ਸਫ਼ੇ ਤੇ ਦਿੱਤੇ ਗਏ ਹਨ।
◼ ਕਲੀਸਿਯਾਵਾਂ ਨੂੰ ਅਗਲੀ ਵਾਰ ਸਾਹਿੱਤ ਮੰਗਵਾਉਣ ਵੇਲੇ ਵਾਚਟਾਵਰ ਲਾਇਬ੍ਰੇਰੀ—2005 ਸੰਸਕਰਣ ਦੀ ਸੀ. ਡੀ. ਰੋਮ ਦਾ ਆਰਡਰ ਭੇਜਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਿਰਪਾ ਕਰ ਕੇ ਚੇਤੇ ਰੱਖੋ ਕਿ ਵਾਚਟਾਵਰ ਲਾਇਬ੍ਰੇਰੀ—2005 ਸੰਸਕਰਣ ਕੇਵਲ ਕਲੀਸਿਯਾ ਦੇ ਬਪਤਿਸਮਾ-ਪ੍ਰਾਪਤ ਮੈਂਬਰਾਂ ਲਈ ਹੈ ਅਤੇ ਇਹ ਸਿਰਫ਼ ਕਲੀਸਿਯਾ ਰਾਹੀਂ ਮੁਹੱਈਆ ਕੀਤਾ ਜਾਵੇਗਾ।
◼ ਨਵੇਂ ਪ੍ਰਕਾਸ਼ਨ ਉਪਲਬਧ:
ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ?—ਅੰਗ੍ਰੇਜ਼ੀ ਵਿਚ ਵੱਡੇ ਅੱਖਰਾਂ ਵਾਲੀ ਕਿਤਾਬ
ਕਿਰਪਾ ਕਰ ਕੇ ਧਿਆਨ ਦਿਓ ਕਿ ਇਹ ‘ਸਪੈਸ਼ਲ ਰਿਕਵੈਸਟ ਆਈਟਮ’ ਹੈ ਤੇ ਇਹ ਸਿਰਫ਼ ਉਨ੍ਹਾਂ ਲਈ ਹੈ ਜੋ ਨਿਗਾਹ ਬਹੁਤ ਕਮਜ਼ੋਰ ਹੋਣ ਕਰਕੇ ਛੋਟੇ ਅੱਖਰਾਂ ਵਾਲੀ ਕਿਤਾਬ ਨਹੀਂ ਪੜ੍ਹ ਸਕਦੇ। ਇਸ ਦਾ ਆਰਡਰ ਕਮਜ਼ੋਰ ਨਿਗਾਹ ਵਾਲੇ ਪ੍ਰਕਾਸ਼ਕਾਂ ਦੁਆਰਾ ਖ਼ਾਸ ਬੇਨਤੀ ਕਰਨ ਤੇ ਹੀ ਕਰੋ। ਸੋਸਾਇਟੀ ਨੂੰ ਆਰਡਰ ਭੇਜਣ ਤੋਂ ਪਹਿਲਾਂ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਪ੍ਰਕਾਸ਼ਕ ਸੱਚ-ਮੁੱਚ ਛੋਟੇ ਅੱਖਰਾਂ ਵਾਲੀ ਕਿਤਾਬ ਨਹੀਂ ਪੜ੍ਹ ਸਕਦਾ। ਫਿਰ ਸਾਹਿੱਤ ਦਰਖ਼ਾਸਤ ਫਾਰਮ ਤੇ ਜ਼ਿਕਰ ਕਰਨਾ ਚਾਹੀਦਾ ਹੈ ਕਿ ਸੇਵਾ ਕਮੇਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਵਾਚਟਾਵਰ ਪ੍ਰਕਾਸ਼ਨ ਇੰਡੈਕਸ 2004—ਅੰਗ੍ਰੇਜ਼ੀ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਨੀਕੋਬਾਰੀ
ਯਹੋਵਾਹ ਦੇ ਗੁਣ ਗਾਓ (26 ਗਾਣੇ)—ਉਰਦੂ
◼ ਮੁੜ ਉਪਲਬਧ ਪ੍ਰਕਾਸ਼ਨ:
“ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”—ਹਿੰਦੀ, ਗੁਜਰਾਤੀ
◼ ਨਵੀਂ ਡੀ. ਵੀ. ਡੀ ਉਪਲਬਧ:
ਨੌਜਵਾਨ ਪੁੱਛਦੇ ਹਨ—ਮੈਂ ਜ਼ਿੰਦਗੀ ਵਿਚ ਕੀ ਬਣਾਂਗਾ?—ਅੰਗ੍ਰੇਜ਼ੀ