ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
27 ਫਰਵਰੀ 2006 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 2 ਜਨਵਰੀ ਤੋਂ 27 ਫਰਵਰੀ 2006 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਦੈਵ-ਸ਼ਾਸਕੀ ਸੇਵਕਾਈ ਸਕੂਲ ਕਿਨ੍ਹਾਂ ਤਰੀਕਿਆਂ ਨਾਲ ‘ਉਸਤਤ ਦਾ ਬਲੀਦਾਨ ਪਰਮੇਸ਼ੁਰ ਦੇ ਅੱਗੇ ਚੜ੍ਹਾਉਣ’ ਅਤੇ ‘ਉਹ ਦੇ ਨਾਮ ਨੂੰ ਮੰਨਣ’ ਵਿਚ ਸਾਡੀ ਮਦਦ ਕਰਦਾ ਹੈ? (ਇਬ. 13:15) [be ਸਫ਼ਾ 5 ਪੈਰਾ 3–ਸਫ਼ਾ 6 ਪੈਰਾ 1]
2. ਸਾਨੂੰ ਸਹੀ-ਸਹੀ ਪੜ੍ਹਨ ਦਾ ਪੂਰਾ ਜਤਨ ਕਿਉਂ ਕਰਨਾ ਚਾਹੀਦਾ ਹੈ? [be ਸਫ਼ਾ 83 ਪੈਰੇ 1-5]
3. ਗੱਲ ਕਰਦੇ ਤੇ ਸਿਖਾਉਂਦੇ ਸਮੇਂ ਸਾਫ਼-ਸਾਫ਼ ਬੋਲਣਾ ਕਿਉਂ ਇੰਨਾ ਜ਼ਰੂਰੀ ਹੈ? [be ਸਫ਼ਾ 86 ਪੈਰੇ 1-6]
4. ਸਹੀ ਉਚਾਰਣ ਕਰਨਾ ਕਿਉਂ ਜ਼ਰੂਰੀ ਹੈ ਤੇ ਕਿਹੜੀਆਂ ਗੱਲਾਂ ਤੇ ਗੌਰ ਕਰਨ ਦੀ ਲੋੜ ਹੈ? [be ਸਫ਼ਾ 89 ਪੈਰਾ 1–ਸਫ਼ਾ 90 ਪੈਰਾ 3, ਡੱਬੀ]
5. ਪ੍ਰਵਾਹ ਨਾਲ ਗੱਲਬਾਤ ਕਰਨ ਵਾਸਤੇ ਕਿਹੜੇ ਕੁਝ ਸੁਝਾਅ ਸਾਡੀ ਮਦਦ ਕਰ ਸਕਦੇ ਹਨ? [be ਸਫ਼ਾ 94 ਪੈਰੇ 4-5, ਡੱਬੀ]
ਪੇਸ਼ਕਾਰੀ ਨੰ. 1
6. ਧਰਤੀ ਸੰਬੰਧੀ ਆਪਣੇ ਮਕਸਦ ਨੂੰ ਤਿਆਗੇ ਬਿਨਾਂ ਯਹੋਵਾਹ ਨੇ ਉਤਪਤ 2:17 ਵਿਚ ਕਹੀ ਆਪਣੀ ਗੱਲ ਕਿਵੇਂ ਪੂਰੀ ਕੀਤੀ? [wt ਸਫ਼ਾ 61 ਪੈਰਾ 5]
7. ਯਹੋਵਾਹ ਨੇ ਹੁਣ ਤਕ ਬੁਰਾਈ ਨੂੰ ਬਰਦਾਸ਼ਤ ਕੀਤਾ, ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ? [wt ਸਫ਼ਾ 65 ਪੈਰਾ 12]
8. ਯਹੋਵਾਹ ਦੀ ਭਗਤੀ ਕਰਨ ਵਾਲਿਆਂ ਨੂੰ ਵੀ ਸ਼ਤਾਨ ਕਿਵੇਂ ਝੂਠੇ ਧਰਮ ਵਿਚ ਫਸਾ ਸਕਦਾ ਹੈ? [wt ਸਫ਼ਾ 73 ਪੈਰਾ 8]
9. ਅਧਿਆਤਮਿਕ ਲੜਾਈ ਵਿਚ ਅਸੀਂ ਹੱਲਾ ਕਿਵੇਂ ਬੋਲ ਸਕਦੇ ਹਾਂ? [wt ਸਫ਼ਾ 78 ਪੈਰਾ 15]
10. ਪੁਨਰ-ਉਥਾਨ ਬਾਰੇ ਸਹੀ ਸਮਝ ਹਾਸਲ ਕਰਨ ਨਾਲ ਇਕ ਵਿਅਕਤੀ ਦੇ ਸੋਚ-ਵਿਚਾਰ ਅਤੇ ਕੰਮਾਂ ਵਿਚ ਕਿਵੇਂ ਤਬਦੀਲੀ ਆ ਸਕਦੀ ਹੈ? [wt ਸਫ਼ਾ 82 ਪੈਰਾ 8]
ਹਫ਼ਤਾਵਾਰ ਬਾਈਬਲ ਪਠਨ
11. ਕੀ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਪਰਤੇ ਲੋਕਾਂ ਕੋਲ ਊਰੀਮ ਤੇ ਥੁੰਮੀਮ ਸਨ ਜਿਨ੍ਹਾਂ ਨੂੰ ਉਹ ਲੋੜ ਵੇਲੇ ਯਹੋਵਾਹ ਤੋਂ ਕੁਝ ਪੁੱਛਣ ਲਈ ਵਰਤਦੇ ਸਨ? (ਅਜ਼. 2:61-63)
12. ਬਾਬਲ ਤੋਂ ਕਈ ਯਹੂਦੀ ਅਜ਼ਰਾ ਨਾਲ ਯਰੂਸ਼ਲਮ ਕਿਉਂ ਨਹੀਂ ਪਰਤਣਾ ਚਾਹੁੰਦੇ ਸਨ? (ਅਜ਼. 7:28–8:20)
13. ਕੰਧ ਨੂੰ ਬਣਾਉਣ ਦਾ ਕੰਮ ਇਕ ਹੱਥ ਨਾਲ ਕਿਵੇਂ ਕੀਤਾ ਜਾ ਸਕਦਾ ਸੀ? (ਨਹ. 4:17, 18)
14. ਗੁਪਤ ਚਿੱਠੀਆਂ ਨੂੰ ਆਮ ਤੌਰ ਤੇ ਸੀਲਬੰਦ ਥੈਲੇ ਵਿਚ ਭੇਜਿਆ ਜਾਂਦਾ ਸੀ, ਪਰ ਸਨਬੱਲਟ ਨੇ ਨਹਮਯਾਹ ਨੂੰ “ਖੁੱਲ੍ਹੀ ਚਿੱਠੀ” ਕਿਉਂ ਭੇਜੀ? (ਨਹ. 6:5)
15. ਨਹਮਯਾਹ ਜਿਵੇਂ ਪਹਿਲਾਂ ਪਤਵੰਤੇ ਲੋਕਾਂ ਨਾਲ ਝਗੜਿਆ ਸੀ, ਉਸ ਤਰ੍ਹਾਂ ਉਸ ਨੇ ਅਣਆਗਿਆਕਾਰ ਯਹੂਦੀਆਂ ਨਾਲ ‘ਝਗੜਨ’ ਤੋਂ ਇਲਾਵਾ ਹੋਰ ਕਿਹੜੇ ਕਦਮ ਚੁੱਕੇ ਸਨ? (ਨਹ. 13:25, 28)