ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ। ਬਾਈਬਲ ਸਟੱਡੀ ਸ਼ੁਰੂ ਕਰਨ ਦੇ ਖ਼ਾਸ ਜਤਨ ਕਰੋ। ਇਸ ਕਿਤਾਬ ਦੇ ਨਾਲ ਟ੍ਰੈਕਟ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਵੀ ਦਿਓ। ਅਪ੍ਰੈਲ ਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨਾਲ ਦੁਬਾਰਾ ਮਿਲਣ ਤੇ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੇਸ਼ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੇ ਇਹ ਕਿਤਾਬ ਘਰ-ਸੁਆਮੀ ਦੀ ਭਾਸ਼ਾ ਵਿਚ ਨਹੀਂ ਹੈ, ਤਾਂ ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ।
◼ ਅਪ੍ਰੈਲ ਵਿਚ ਪੰਜ ਸ਼ਨੀਵਾਰ-ਐਤਵਾਰ ਹੋਣ ਕਰਕੇ ਇਹ ਮਹੀਨਾ ਸਹਿਯੋਗੀ ਪਾਇਨੀਅਰੀ ਕਰਨ ਲਈ ਵਧੀਆ ਰਹੇਗਾ।
◼ ਯਾਦਗਾਰੀ ਸਮਾਰੋਹ ਬੁੱਧਵਾਰ, 12 ਅਪ੍ਰੈਲ 2006 ਨੂੰ ਮਨਾਇਆ ਜਾਵੇਗਾ। ਜੇਕਰ ਤੁਹਾਡੀ ਕਲੀਸਿਯਾ ਦੀਆਂ ਸਭਾਵਾਂ ਆਮ ਤੌਰ ਤੇ ਬੁੱਧਵਾਰ ਨੂੰ ਹੁੰਦੀਆਂ ਹਨ, ਤਾਂ ਇਨ੍ਹਾਂ ਨੂੰ ਕਿਸੇ ਹੋਰ ਦਿਨ ਰੱਖੋ ਜਦੋਂ ਕਿੰਗਡਮ ਹਾਲ ਉਪਲਬਧ ਹੋਵੇ। ਜੇਕਰ ਇਹ ਮੁਮਕਿਨ ਨਹੀਂ ਹੈ ਅਤੇ ਤੁਹਾਡੀ ਸੇਵਾ ਸਭਾ ਛੁੱਟ ਜਾਂਦੀ ਹੈ, ਤਾਂ ਸੇਵਾ ਸਭਾ ਦੇ ਉਨ੍ਹਾਂ ਭਾਗਾਂ ਨੂੰ ਜੋ ਖ਼ਾਸ ਕਰਕੇ ਤੁਹਾਡੀ ਕਲੀਸਿਯਾ ਲਈ ਢੁਕਵੇਂ ਹਨ, ਕਿਸੇ ਹੋਰ ਸੇਵਾ ਸਭਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
◼ ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸੱਦਾ-ਪੱਤਰ ਉੱਤੇ ਯਾਦਗਾਰੀ ਸਮਾਰੋਹ ਦੀ ਤਾਰੀਖ਼, ਸਮਾਂ ਅਤੇ ਪਤਾ ਸਾਫ਼-ਸਾਫ਼ ਛਾਪਿਆ ਜਾਵੇ। ਇਹ ਠੱਪਾ ਇੰਨਾ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਕਿ ਸਿਆਹੀ ਫੈਲ ਕੇ ਪਿਛਲੇ ਪਾਸੇ ਨਜ਼ਰ ਨਾ ਆਵੇ।
◼ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਸਾਰ ਹੀ ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਪ੍ਰਕਾਸ਼ਕ ਇਨ੍ਹਾਂ ਰਸਾਲਿਆਂ ਨੂੰ ਸੇਵਕਾਈ ਵਿਚ ਪੇਸ਼ ਕਰਨ ਤੋਂ ਪਹਿਲਾਂ ਹੀ ਲੇਖਾਂ ਨੂੰ ਪੜ੍ਹ ਸਕਣਗੇ। ਸਾਡੀ ਰਾਜ ਸੇਵਕਾਈ ਵੀ ਮਿਲਦੇ ਹੀ ਪ੍ਰਕਾਸ਼ਕਾਂ ਨੂੰ ਦੇ ਦੇਣੀ ਚਾਹੀਦੀ ਹੈ। ਇਹ ਕਲੀਸਿਯਾ ਪੁਸਤਕ ਅਧਿਐਨ ਸਮੇਂ ਵੰਡੀ ਜਾ ਸਕਦੀ ਹੈ।
◼ ਮਈ ਦੀ ਇਕ ਸੇਵਾ ਸਭਾ ਵਿਚ ਵਿਡਿਓ ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (ਅੰਗ੍ਰੇਜ਼ੀ) ਉੱਤੇ ਚਰਚਾ ਕੀਤੀ ਜਾਵੇਗੀ। ਜੇ ਲੋੜ ਹੈ, ਤਾਂ ਕਲੀਸਿਯਾ ਰਾਹੀਂ ਛੇਤੀ ਤੋਂ ਛੇਤੀ ਇਸ ਵਿਡਿਓ ਦੀਆਂ ਕਾਪੀਆਂ ਮੰਗਵਾ ਲਓ।
◼ ਬ੍ਰਾਂਚ ਆਫ਼ਿਸ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਸਾਹਿੱਤ ਲਈ ਕਲੀਸਿਯਾ ਦਾ ਮਾਸਿਕ ਆਰਡਰ ਸੋਸਾਇਟੀ ਨੂੰ ਭੇਜਣ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਵਾਉਣੀ ਚਾਹੀਦੀ ਹੈ ਤਾਂਕਿ ਨਿੱਜੀ ਸਾਹਿੱਤ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਭੈਣ-ਭਰਾ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਸਕਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਆਰਡਰ ਸਾਹਿੱਤ ਹਨ।
◼ ਮੁੜ ਉਪਲਬਧ ਪ੍ਰਕਾਸ਼ਨ:
ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ?—ਅੰਗ੍ਰੇਜ਼ੀ
◼ ਅੰਗ੍ਰੇਜ਼ੀ ਵਿਚ ਮੁੜ ਉਪਲਬਧ ਰਿਸਰਚ ਪ੍ਰਕਾਸ਼ਨ:
‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’
ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ
ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਂਫਰੈਂਸਸ (Rbi8)
ਸ਼ਾਸਤਰ ਵਿੱਚੋਂ ਤਰਕ ਕਰਨਾ
ਵਾਚ ਟਾਵਰ ਪ੍ਰਕਾਸ਼ਨ ਇੰਡੈਕਸ 1986-2000
ਕਿਰਪਾ ਕਰ ਕੇ ਧਿਆਨ ਦਿਓ ਕਿ ਇਹ ਸਪੈਸ਼ਲ ਰਿਕਵੈਸਟ ਆਈਟਮਾਂ ਹਨ ਤੇ ਸਿਰਫ਼ ਪ੍ਰਕਾਸ਼ਕਾਂ ਵੱਲੋਂ ਖ਼ਾਸ ਦਰਖ਼ਾਸਤ ਕਰਨ ਤੇ ਹੀ ਇਨ੍ਹਾਂ ਨੂੰ ਆਰਡਰ ਕਰਨਾ ਚਾਹੀਦਾ ਹੈ। ਸੇਵਾ ਕਮੇਟੀ ਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਆਈਟਮ ਦੀ ਦਰਖ਼ਾਸਤ ਕਰਨ ਵਾਲੇ ਪ੍ਰਕਾਸ਼ਕ ਨਾਲ ਗੱਲ ਕਰ ਕੇ ਦੇਖਣਾ ਚਾਹੀਦਾ ਹੈ ਕਿ ਉਸ ਨੂੰ ਇਸ ਦੀ ਸੱਚ-ਮੁੱਚ ਲੋੜ ਹੈ। ਸੋਸਾਇਟੀ ਨੂੰ ਆਰਡਰ ਭੇਜਣ ਤੋਂ ਪਹਿਲਾਂ ਸਾਹਿੱਤ ਦਰਖ਼ਾਸਤ ਫਾਰਮ ਨਾਲ ਇਕ ਨੋਟ ਨੱਥੀ ਕਰਨਾ ਚਾਹੀਦਾ ਹੈ ਕਿ ਸੇਵਾ ਕਮੇਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜੇ ਜ਼ਿਕਰ ਨਾ ਕੀਤਾ ਗਿਆ, ਤਾਂ ਤੁਹਾਨੂੰ ਸ਼ਾਇਦ ਇਹ ਆਈਟਮਾਂ ਨਾ ਭੇਜੀਆਂ ਜਾਣ।
◼ ਨਵੀਆਂ ਆਡੀਓ ਕਮਪੈਕਟ ਡਿਸਕਾਂ ਉਪਲਬਧ:
ਆਪਣੀ ਰੂਹਾਨੀ ਵਿਰਾਸਤ ਦੀ ਕਦਰ ਕਰੋ (cdoh) —ਤਾਮਿਲ
ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ (cdwx) —ਹਿੰਦੀ, ਤਾਮਿਲ, ਮਲਿਆਲਮ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? (cdrq) —ਤਾਮਿਲ
◼ ਅਮਰੀਕੀ ਸੈਨਤ ਭਾਸ਼ਾ ਵਿਚ ਨਵੀਆਂ ਡੀ. ਵੀ. ਡੀ. ਉਪਲਬਧ:
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ (dvkl-ASL)
ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? (dvbh-ASL)