ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
24 ਅਪ੍ਰੈਲ 2006 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 6 ਮਾਰਚ ਤੋਂ 24 ਅਪ੍ਰੈਲ 2006 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਸਿਖਾਉਂਦੇ ਸਮੇਂ ਇਕ ਮੁੱਦੇ ਤੋਂ ਦੂਜੇ ਮੁੱਦੇ ਤੇ ਜਾਣ ਲੱਗਿਆਂ ਸਾਨੂੰ ਕਿਉਂ ਥੋੜ੍ਹਾ ਠਹਿਰਨਾ ਚਾਹੀਦਾ ਹੈ ਅਤੇ ਕਿਹੜੀ ਗੱਲ ਕਰਕੇ ਅਸੀਂ ਇੱਦਾਂ ਨਹੀਂ ਕਰ ਪਾਵਾਂਗੇ? [be ਸਫ਼ਾ 98 ਪੈਰੇ 3-4]
2. ਦੂਜਿਆਂ ਨੂੰ ਗਵਾਹੀ ਦਿੰਦੇ ਸਮੇਂ ਠਹਿਰਨਾ ਕਿਉਂ ਜ਼ਰੂਰੀ ਹੈ? [be ਸਫ਼ਾ 99 ਪੈਰਾ 6–ਸਫ਼ਾ 100 ਪੈਰਾ 4]
3. ਭਾਸ਼ਣ ਦਿੰਦੇ ਸਮੇਂ ਸਹੀ ਸ਼ਬਦਾਂ ਤੇ ਜ਼ੋਰ ਦੇਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ? [be ਸਫ਼ਾ 101 ਪੈਰੇ 1-5, ਡੱਬੀ]
4. ਲੋਕਾਂ ਸਾਮ੍ਹਣੇ ਪੜ੍ਹਦੇ ਵਕਤ ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਸਾਮੱਗਰੀ ਦੇ ਖ਼ਾਸ ਵਿਚਾਰਾਂ ਤੇ ਜ਼ੋਰ ਦਿੱਤਾ ਗਿਆ ਹੈ? [be ਸਫ਼ਾ 105 ਪੈਰੇ 1-6]
5. ਸਿਖਾਉਂਦੇ ਸਮੇਂ ਸਹੀ ਆਵਾਜ਼ ਵਿਚ ਬੋਲਣਾ ਕਿਉਂ ਜ਼ਰੂਰੀ ਹੈ ਅਤੇ ਅਸੀਂ ਕਿਵੇਂ ਤੈ ਕਰ ਸਕਦੇ ਹਾਂ ਕਿ ਸਾਨੂੰ ਕਿੰਨੀ ਕੁ ਆਵਾਜ਼ ਵਿਚ ਬੋਲਣਾ ਚਾਹੀਦਾ ਹੈ? [be ਸਫ਼ੇ 107-8]
ਪੇਸ਼ਕਾਰੀ ਨੰ. 1
6. ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਨੂੰ ਕਦੋਂ ਜੀ ਉਠਾਇਆ ਜਾਂਦਾ ਹੈ? [wt ਸਫ਼ਾ 84 ਪੈਰਾ 10]
7. ਸੁਲੇਮਾਨ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਸਾਰਿਆਂ ਦੇ ਸਾਰੇ [ਕੰਮ] ਵਿਅਰਥ ਅਤੇ ਹਵਾ ਦਾ ਫੱਕਣਾ ਸੀ”? (ਉਪ. 2:11) [w-PJ 04 10/15 ਸਫ਼ਾ 4 ਪੈਰੇ 3-4]
8. ਅਸੀਂ ਆਪਣੇ ਦਿਲ ਵਿਚ ਪਰਮੇਸ਼ੁਰ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਾਂ? (ਮਰ. 12:30) [w-PJ 04 3/1 ਸਫ਼ੇ 19-21]
9. ਰੱਬੀ ਅਸੂਲਾਂ ਅਤੇ ਭੌਤਿਕਵਾਦ ਵਿਚ ਕੀ ਫ਼ਰਕ ਹੈ? [w-PJ 04 10/15 ਸਫ਼ੇ 5-7]
10. ਸੰਮੇਲਨਾਂ ਵਿਚ ਧਿਆਨ ਨਾਲ ਸੁਣਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? [be ਸਫ਼ਾ 16]
ਹਫ਼ਤਾਵਾਰ ਬਾਈਬਲ ਪਠਨ
11. ਹਾਮਾਨ ਦਾ ਮੂੰਹ ਕਿਉਂ ਢਕਿਆ ਗਿਆ ਸੀ? (ਅਸ. 7:8)
12. ਕਿਸ ਤਰ੍ਹਾਂ ਦੀ ਰੂਹ ਨੇ ਅਲੀਫ਼ਜ਼ ਦੀ ਸੋਚਣੀ ਤੇ ਅਸਰ ਪਾਇਆ ਸੀ? (ਅੱਯੂ. 4:15, 16) [w-PJ 05 9/15 ਸਫ਼ਾ 26 ਪੈਰਾ 2]
13. ਕੀ ਅੱਯੂਬ 7:9, 10 ਅਤੇ ਅੱਯੂਬ 10:21 ਵਿਚ ਦਰਜ ਅੱਯੂਬ ਦੇ ਕਥਨਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਸ ਨੂੰ ਪੁਨਰ-ਉਥਾਨ ਵਿਚ ਵਿਸ਼ਵਾਸ ਨਹੀਂ ਸੀ?
14. ਅੱਯੂਬ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ ਗਿਆ”? (ਅੱਯੂ. 19:20)
15. ਅੱਯੂਬ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ‘ਮੈਂ ਆਪਣੀ ਖਰਿਆਈ ਨਾ ਛੱਡਾਂਗਾ’ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? (ਅੱਯੂ. 27:5)