ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 12/06 ਸਫ਼ਾ 1
  • ਆਪਣਾ ਪਹਿਲਾ ਪਿਆਰ ਨਾ ਛੱਡੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣਾ ਪਹਿਲਾ ਪਿਆਰ ਨਾ ਛੱਡੋ
  • ਸਾਡੀ ਰਾਜ ਸੇਵਕਾਈ—2006
  • ਮਿਲਦੀ-ਜੁਲਦੀ ਜਾਣਕਾਰੀ
  • ਆਪਣਾ ਪਿਆਰ ਠੰਢਾ ਨਾ ਪੈਣ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਪਿਆਰ ਨਾਲ ਮਜ਼ਬੂਤ ਹੋਵੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਸਾਡੀ ਰਾਜ ਸੇਵਕਾਈ—2006
km 12/06 ਸਫ਼ਾ 1

ਆਪਣਾ ਪਹਿਲਾ ਪਿਆਰ ਨਾ ਛੱਡੋ

1 ਮਹਿਮਾਵਾਨ ਯਿਸੂ ਨੇ ਪਹਿਲੀ ਸਦੀ ਵਿਚ ਅਫ਼ਸੁਸ ਦੀ ਕਲੀਸਿਯਾ ਨੂੰ ਤਾੜਦੇ ਹੋਏ ਕਿਹਾ: “ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ।” (ਪਰ. 2:4) ਸਪੱਸ਼ਟ ਹੈ ਕਿ ਉਸ ਵੇਲੇ ਬਹੁਤ ਸਾਰੇ ਮਸੀਹੀ ਯਹੋਵਾਹ ਨਾਲ ਆਪਣੇ ਪਹਿਲੇ ਪਿਆਰ ਨੂੰ ਛੱਡ ਬੈਠੇ ਸਨ। ਸੱਚਾਈ ਸਿੱਖਦੇ ਵੇਲੇ ਅਸੀਂ ਪਰਮੇਸ਼ੁਰ ਅਤੇ ਗੁਆਂਢੀ ਲਈ ਆਪਣੇ ਦਿਲ ਵਿਚ ਗੂੜ੍ਹਾ ਪਿਆਰ ਪੈਦਾ ਕੀਤਾ ਸੀ ਤੇ ਇਸ ਪਿਆਰ ਨੇ ਸਾਨੂੰ ਜੋਸ਼ ਨਾਲ ਆਪਣੀ ਨਵੀਂ ਉਮੀਦ ਬਾਰੇ ਹੋਰਨਾਂ ਨੂੰ ਦੱਸਣ ਲਈ ਪ੍ਰੇਰਿਆ। ਪਹਿਲੇ ਪਿਆਰ ਨੂੰ ਨਾ ਛੱਡਣ ਅਤੇ ਪ੍ਰਚਾਰ ਕੰਮ ਵਿਚ ਢਿੱਲੇ ਨਾ ਪੈਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?

2 ਨਿੱਜੀ ਅਧਿਐਨ ਕਰੋ ਤੇ ਸਭਾਵਾਂ ਵਿਚ ਹਾਜ਼ਰ ਰਹੋ: ਸੱਚਾਈ ਸਿੱਖਦੇ ਵੇਲੇ ਕਿਸ ਵਜ੍ਹਾ ਕਰਕੇ ਅਸੀਂ ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਰਨ ਲੱਗੇ ਸਾਂ? ਬਾਈਬਲ ਦੀ ਸਟੱਡੀ ਕਰ ਕੇ ਅਸੀਂ ਜੋ ਕੁਝ ਯਹੋਵਾਹ ਬਾਰੇ ਸਿੱਖਿਆ, ਉਸ ਨੇ ਸਾਡੇ ਦਿਲ ਵਿਚ ਇਹ ਪਿਆਰ ਪੈਦਾ ਕੀਤਾ। (1 ਯੂਹੰ. 4:16, 19) ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪਿਆਰ “ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ,” ਤਾਂ ਸਾਨੂੰ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ” ਕਰ ਕੇ ਸੱਚਾ ਗਿਆਨ ਲੈਂਦੇ ਰਹਿਣਾ ਚਾਹੀਦਾ ਹੈ।—ਫ਼ਿਲਿ. 1:9-11; 1 ਕੁਰਿੰ. 2:10.

3 ਚਿੰਤਾਵਾਂ ਤੇ ਪਰੇਸ਼ਾਨੀਆਂ ਭਰੇ ਇਨ੍ਹਾਂ ਅੰਤਿਮ ਦਿਨਾਂ ਵਿਚ ਨਿੱਜੀ ਅਧਿਐਨ ਕਰਨ ਦੀ ਚੰਗੀ ਆਦਤ ਪਾਉਣੀ ਔਖੀ ਹੈ। (2 ਤਿਮੋ. 3:1) ਪਰ ਫਿਰ ਵੀ ਸਾਨੂੰ ਪਰਮੇਸ਼ੁਰ ਦਾ ਗਿਆਨ ਲੈਣ ਵਾਸਤੇ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਬਾਕਾਇਦਾ ਸਭਾਵਾਂ ਵਿਚ ਜਾਣਾ ਵੀ ਜ਼ਰੂਰੀ ਹੈ, ਖ਼ਾਸਕਰ ਜਦੋਂ ਅਸੀਂ ‘ਵੇਖਦੇ ਹਾਂ ਭਈ ਉਹ ਦਿਨ ਨੇੜੇ ਆਉਂਦਾ ਹੈ।’—ਇਬ. 10:24, 25.

4 ਸੇਵਕਾਈ: ਜੋਸ਼ ਨਾਲ ਸੇਵਕਾਈ ਕਰਨ ਨਾਲ ਅਸੀਂ ਪਰਮੇਸ਼ੁਰ ਨਾਲ ਆਪਣਾ ਪਹਿਲਾ ਪਿਆਰ ਬਰਕਰਾਰ ਰੱਖ ਸਕਦੇ ਹਾਂ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਵਾਅਦੇ ਚੇਤੇ ਕਰਾਉਂਦੇ ਹਾਂ। ਇਸ ਨਾਲ ਸਾਨੂੰ ਆਪਣੀ ਉਮੀਦ ਅਤੇ ਪਿਆਰ ਨੂੰ ਜ਼ਿੰਦਾ ਰੱਖਣ ਵਿਚ ਮਦਦ ਮਿਲਦੀ ਹੈ। ਹੋਰਨਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਆਪ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਰਿਸਰਚ ਕਰੀਏ। ਇਸ ਤਰ੍ਹਾਂ ਸਾਡੀ ਨਿਹਚਾ ਮਜ਼ਬੂਤ ਹੋਵੇਗੀ।—1 ਤਿਮੋ. 4:15, 16.

5 ਯਹੋਵਾਹ ਸਾਡੀਆਂ ਹੋਰਨਾਂ ਚੀਜ਼ਾਂ ਦੇ ਨਾਲ-ਨਾਲ ਸਾਡੇ ਪਿਆਰ ਦੇ ਵੀ ਲਾਇਕ ਹੈ। (ਪਰ. 4:11) ਇਸ ਪਿਆਰ ਨੂੰ ਠੰਢਾ ਨਾ ਪੈਣ ਦਿਓ। ਨਿੱਜੀ ਬਾਈਬਲ ਅਧਿਐਨ ਕਰ ਕੇ, ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੋ ਕੇ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਹੋਰਨਾਂ ਨੂੰ ਜੋਸ਼ ਨਾਲ ਦੱਸ ਕੇ ਆਪਣੇ ਪਿਆਰ ਨੂੰ ਬਰਕਰਾਰ ਰੱਖੋ।—ਰੋਮੀ. 10:10.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ