ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
26 ਫਰਵਰੀ 2007 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 1 ਜਨਵਰੀ ਤੋਂ 26 ਫਰਵਰੀ 2007 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਸਫ਼ੇ 36-7 ਦੇਖੋ।]
ਸਪੀਚ ਕੁਆਲਿਟੀ
1. ਕੋਈ ਜਾਣਕਾਰੀ ਕਿਵੇਂ ਲਾਗੂ ਹੁੰਦੀ ਹੈ, ਇਸ ਬਾਰੇ ਕਦੋਂ ਤੇ ਕਿਵੇਂ ਦੱਸਣਾ ਚਾਹੀਦਾ ਹੈ? [be ਸਫ਼ਾ 158 ਪੈਰੇ 2-4]
2. ਜੋ ਜਾਣਕਾਰੀ ਅਸੀਂ ਦੂਜਿਆਂ ਨੂੰ ਦਿੰਦੇ ਹਾਂ, ਉਸ ਦੇ ਫ਼ਾਇਦੇ ਦੇਖਣ ਵਿਚ ਉਨ੍ਹਾਂ ਦੀ ਮਦਦ ਕਰਨੀ ਕਿਉਂ ਜ਼ਰੂਰੀ ਹੈ ਤੇ ਇਹ ਅਸੀਂ ਕਿਵੇਂ ਕਰ ਸਕਦੇ ਹਾਂ? [be ਸਫ਼ਾ 159 ਪੈਰੇ 3-4]
3. ਸਹੀ ਸ਼ਬਦਾਂ ਦੀ ਚੋਣ ਕਰਨੀ ਇੰਨੀ ਮਹੱਤਵਪੂਰਣ ਕਿਉਂ ਹੈ? [be ਸਫ਼ਾ 160]
4. ਅਲੱਗ-ਅਲੱਗ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਵਰਤਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? [be ਸਫ਼ਾ 161 ਪੈਰੇ 5-6; ਸਫ਼ਾ 162 ਪੈਰੇ 1, 4]
5. ਮਨ ਵਿਚ ਬਣਾਈ ਰੂਪ-ਰੇਖਾ ਜਾਂ ਕਾਗਜ਼ ਤੇ ਲਿਖੀ ਆਊਟਲਾਈਨ ਤੋਂ ਬੋਲਣ ਦੇ ਕੁਝ ਫ਼ਾਇਦੇ ਦੱਸੋ। [be ਸਫ਼ਾ 166 ਪੈਰੇ 1-3]
ਪੇਸ਼ਕਾਰੀ ਨੰ. 1
6. ਪੜ੍ਹੇ ਜਾਣ ਵਾਲਾ ਭਾਗ ਤਿਆਰ ਕਰਨ ਵਿਚ ਕੀ ਕੁਝ ਸ਼ਾਮਲ ਹੈ? [be ਸਫ਼ਾ 43 ਪੈਰੇ 2, 4]
7. ਯਹੋਵਾਹ ਵਾਂਗ ਬੁਰਾਈ ਨਾਲ ਨਫ਼ਰਤ ਅਤੇ ਭਲਾਈ ਨਾਲ ਪਿਆਰ ਕਰਨ ਲਈ ਕੀ ਕਰਨਾ ਜ਼ਰੂਰੀ ਹੈ? (ਇਬ. 5:14) [w-PJ 05 1/1 ਸਫ਼ਾ 9 ਪੈਰਾ 11]
8. ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ ਜੇ ਅਸੀਂ ਬਾਈਬਲ ਵਿਚ ਕੁਝ ਅਜਿਹਾ ਪੜ੍ਹਦੇ ਹਾਂ ਜਿਸ ਤੋਂ ਯਹੋਵਾਹ ਦਾ ਕੋਈ ਫ਼ੈਸਲਾ ਸਮਝ ਨਹੀਂ ਆਉਂਦਾ? [w-PJ 05 2/1 ਸਫ਼ਾ 24 ਪੈਰਾ 7]
9. ਅਸੀਂ ਕੀ ਕਰਾਂਗੇ ਜਦੋਂ ਪਰਮੇਸ਼ੁਰ ਦੇ ਨਿਯਮਾਂ ਅਤੇ ਇਨਸਾਨਾਂ ਦੀਆਂ ਮੰਗਾਂ ਵਿਚਕਾਰ ਟਕਰਾਅ ਪੈਦਾ ਹੁੰਦਾ ਹੈ? [w-PJ 05 4/15 ਸਫ਼ਾ 12 ਪੈਰਾ 9]
10. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਮਸੀਹੀ ਨਿਡਰਤਾ ਨਾਲ ਪ੍ਰਚਾਰ ਕਰਦੇ ਹਨ ਅਤੇ ਉਨ੍ਹਾਂ ਦੀ ਨਿਡਰਤਾ ਦੀ ਕੀ ਵਜ੍ਹਾ ਹੈ? [wt ਸਫ਼ਾ 174 ਪੈਰਾ 12]
ਹਫ਼ਤਾਵਾਰ ਬਾਈਬਲ ਪਠਨ
11. ਯਸਾਯਾਹ 25:7 ਵਿਚ ‘ਪੜਦਾ’ ਅਤੇ “ਕੱਜਣ” ਕੀ ਹੈ?
12. ਲੋਕ ਯਹੋਵਾਹ ਨੂੰ ਕਿਵੇਂ ‘ਦੇਖ’ ਤੇ ‘ਸੁਣ’ ਸਕਦੇ ਹਨ? (ਯਸਾ. 30:20, 21)
13. ਸਹੀ ਜਾਂ ਗ਼ਲਤ: ਹਿਜ਼ਕੀਯਾਹ ਨੇ ਯਸਾਯਾਹ 38:3 ਵਿਚ ਦਰਜ ਪ੍ਰਾਰਥਨਾ ਇਸ ਲਈ ਕੀਤੀ ਸੀ ਕਿਉਂਕਿ ਉਹ ਮਰਨਾ ਨਹੀਂ ਸੀ ਚਾਹੁੰਦਾ।
14. ਇਸਰਾਏਲੀ ਯਹੋਵਾਹ ਦੇ ਗਵਾਹਾਂ ਵਜੋਂ ਸੇਵਾ ਕਿਵੇਂ ਕਰ ਸਕਦੇ ਸਨ ਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਯਸਾ. 43:10)
15. ਯਸਾਯਾਹ 52:11, 12 ਵਿਚ ਦੱਸੀ ਭਵਿੱਖਬਾਣੀ ਅਨੁਸਾਰ ‘ਯਹੋਵਾਹ ਦੇ ਭਾਂਡੇ ਚੁੱਕਣ’ ਲਈ ਕੀ ਕਰਨਾ ਜ਼ਰੂਰੀ ਹੈ?