ਘੋਸ਼ਣਾਵਾਂ
◼ ਮਾਰਚ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ। ਕਿਤਾਬ ਦੇ ਨਾਲ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦਿਓ। ਅਪ੍ਰੈਲ ਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਕੇ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੇਸ਼ ਕਰਨ ਦੇ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਸਿਰਜਣਹਾਰ (ਅੰਗ੍ਰੇਜ਼ੀ) ਜਾਂ ਪਰਿਵਾਰਕ ਖ਼ੁਸ਼ੀ ਕਿਤਾਬ ਪੇਸ਼ ਕਰੋ।
◼ ਨਵੇਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮਿਲਦੇ ਸਾਰ ਹੀ ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਦੇ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਪ੍ਰਕਾਸ਼ਕ ਇਨ੍ਹਾਂ ਰਸਾਲਿਆਂ ਨੂੰ ਸੇਵਕਾਈ ਵਿਚ ਪੇਸ਼ ਕਰਨ ਤੋਂ ਪਹਿਲਾਂ ਲੇਖਾਂ ਨੂੰ ਪੜ੍ਹ ਸਕਣਗੇ।
◼ ਜੇ ਕੋਈ ਪ੍ਰਕਾਸ਼ਕ ਵਿਦੇਸ਼ ਵਿਚ ਜਾ ਕੇ ਵੱਸ ਜਾਂਦਾ ਹੈ, ਤਾਂ ਕਲੀਸਿਯਾ ਦੀ ਸਰਵਿਸ ਕਮੇਟੀ ਨੂੰ ਇਸ ਬਾਰੇ ਤੁਰੰਤ ਬ੍ਰਾਂਚ ਆਫਿਸ ਨੂੰ ਦੱਸਣਾ ਚਾਹੀਦਾ ਹੈ। ਪ੍ਰਕਾਸ਼ਕ ਦੇ ਨਵੇਂ ਪਤੇ ਦੇ ਨਾਲ-ਨਾਲ ਜੇ ਸੰਭਵ ਹੋਵੇ, ਤਾਂ ਉਸ ਕਲੀਸਿਯਾ ਦਾ ਨਾਂ ਵੀ ਭੇਜ ਦੇਣਾ ਚਾਹੀਦਾ ਹੈ ਜਿੱਥੇ ਪ੍ਰਕਾਸ਼ਕ ਸਭਾਵਾਂ ਵਿਚ ਜਾਵੇਗਾ। ਇਹ ਸਾਰੀ ਜਾਣਕਾਰੀ, ਉਸ ਦਾ ਪਬਲੀਸ਼ਰ ਕਾਰਡ ਅਤੇ ਪਰਿਚੈ-ਪੱਤਰ ਬ੍ਰਾਂਚ ਨੂੰ ਭੇਜੋ। ਬ੍ਰਾਂਚ ਇਹ ਸਾਰੀਆਂ ਚੀਜ਼ਾਂ ਉਸ ਦੇਸ਼ ਦੀ ਬ੍ਰਾਂਚ ਨੂੰ ਘੱਲ ਦੇਵੇਗੀ ਜਿੱਥੇ ਪ੍ਰਕਾਸ਼ਕ ਗਿਆ ਹੈ। ਕਮੇਟੀ ਨੂੰ ਇਹ ਜਾਣਕਾਰੀ ਛੇਤੀ ਤੋਂ ਛੇਤੀ ਭੇਜ ਦੇਣੀ ਚਾਹੀਦੀ ਹੈ ਅਤੇ ਉਦੋਂ ਤਕ ਉਡੀਕ ਨਹੀਂ ਕਰਨੀ ਚਾਹੀਦੀ ਜਦੋਂ ਤਕ ਪ੍ਰਕਾਸ਼ਕ ਦੀ ਨਵੀਂ ਕਲੀਸਿਯਾ ਇਹ ਜਾਣਕਾਰੀ ਨਹੀਂ ਮੰਗਦੀ। (ਸਾਡੀ ਰਾਜ ਸੇਵਕਾਈ, ਫਰਵਰੀ 1991 [ਅੰਗ੍ਰੇਜ਼ੀ] ਵਿਚ ਪ੍ਰਸ਼ਨ ਡੱਬੀ ਦੇਖੋ।) ਉਸ ਪ੍ਰਕਾਸ਼ਕ ਦਾ ਪਰਿਚੈ-ਪੱਤਰ ਲਿਖਣ ਬਾਰੇ ਬਜ਼ੁਰਗਾਂ ਨੂੰ ਲਿਖੀ 1 ਜੁਲਾਈ 2006 ਦੀ ਚਿੱਠੀ ਦੇਖੋ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨਿਆਂ ਦੇ ਅਕਾਊਂਟਸ ਦੀ ਪੜਤਾਲ ਕਰਨੀ ਚਾਹੀਦੀ ਹੈ। ਫਿਰ ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।—ਕਲੀਸਿਯਾ ਦੇ ਹਿਸਾਬ-ਕਿਤਾਬ ਸੰਬੰਧੀ ਹਿਦਾਇਤਾਂ (S-27) ਦੇਖੋ।
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਯਹੋਵਾਹ ਦੇ ਗੁਣ ਗਾਓ—ਗੀਤ ਦੇ ਬੋਲ —ਮਲਿਆਲਮ
ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ—ਹਿੰਦੀ, ਤਾਮਿਲ, ਮਲਿਆਲਮ
ਜਾਗਦੇ ਰਹੋ!—ਅੰਗ੍ਰੇਜ਼ੀ, ਆਸਾਮੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਬੰਗਲਾ, ਮਰਾਠੀ, ਮਲਿਆਲਮ
ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ—ਉਰਦੂ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? —ਉਰਦੂ
ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ! (ਟ੍ਰੈਕਟ ਨੰ. 27)—ਉਰਦੂ