ਘੋਸ਼ਣਾਵਾਂ
◼ ਜੁਲਾਈ ਤੇ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਦਿੱਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜਾਗਦੇ ਰਹੋ!, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਮੌਤ ਦਾ ਗਮ ਕਿੱਦਾਂ ਸਹੀਏ? ਸਤੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪਹਿਲੀ ਵਾਰ ਮਿਲਣ ਤੇ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇ ਕਿਸੇ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਦਿਖਾਓ ਕਿ ਇਸ ਕਿਤਾਬ ਤੋਂ ਕਿਵੇਂ ਸਟੱਡੀ ਕੀਤੀ ਜਾ ਸਕਦੀ ਹੈ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦੇ ਕੇ ਇਸ ਉੱਤੇ ਚਰਚਾ ਕਰੋ ਤੇ ਸਟੱਡੀ ਸ਼ੁਰੂ ਕਰਨ ਦੇ ਜਤਨ ਕਰੋ।
◼ ਸਤੰਬਰ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹਨ, ਇਸ ਲਈ ਇਹ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਬਹੁਤ ਵਧੀਆ ਹੋਵੇਗਾ।
◼ ਸਤੰਬਰ ਤੋਂ ਸਰਕਟ ਨਿਗਾਹਬਾਨਾਂ ਦੇ ਪਬਲਿਕ ਭਾਸ਼ਣ ਦਾ ਵਿਸ਼ਾ ਹੋਵੇਗਾ, “ਬਾਈਬਲ ਭਰੋਸੇਯੋਗ ਕਿਉਂ ਹੈ?”
◼ ਕਲੀਸਿਯਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਰੈਗੂਲਰ ਪਾਇਨੀਅਰ ਸੇਵਾ ਫਾਰਮ ਉਸ ਤਾਰੀਖ਼ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਬ੍ਰਾਂਚ ਆਫ਼ਿਸ ਨੂੰ ਮਿਲ ਜਾਣਾ ਚਾਹੀਦਾ ਹੈ ਜਿਸ ਤਾਰੀਖ਼ ਤੋਂ ਪਬਲੀਸ਼ਰ ਪਾਇਨੀਅਰੀ ਸ਼ੁਰੂ ਕਰਨੀ ਚਾਹੁੰਦਾ ਹੈ। ਕਲੀਸਿਯਾ ਦੇ ਸੈਕਟਰੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਫਾਰਮ ਪੂਰਾ ਭਰਿਆ ਗਿਆ ਹੈ। ਜੇ ਪਬਲੀਸ਼ਰ ਨੂੰ ਆਪਣੇ ਬਪਤਿਸਮੇ ਦੀ ਸਹੀ ਤਾਰੀਖ਼ ਯਾਦ ਨਹੀਂ ਹੈ, ਤਾਂ ਉਸ ਨੂੰ ਅੰਦਾਜ਼ਨ ਤਾਰੀਖ਼ ਲਿਖ ਕੇ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ। ਸੈਕਟਰੀ ਨੂੰ ਇਹ ਤਾਰੀਖ਼ ਕਲੀਸਿਯਾ ਦਾ ਪਬਲੀਸ਼ਰ ਰਿਕਾਰਡ (S-21) ਕਾਰਡ ਉੱਤੇ ਲਿਖ ਲੈਣੀ ਚਾਹੀਦੀ ਹੈ।
◼ ਕਲੀਸਿਯਾ ਦੇ ਲਾਗੇ-ਛਾਗੇ ਅਜਿਹੇ ਪਿੰਡ ਜਾਂ ਸ਼ਹਿਰ ਹੋ ਸਕਦੇ ਹਨ ਜਿੱਥੇ ਕਦੀ-ਕਦਾਈਂ ਹੀ ਪ੍ਰਚਾਰ ਹੁੰਦਾ ਹੈ। ਜਿਹੜੇ ਪਬਲੀਸ਼ਰ ਅਤੇ ਪਾਇਨੀਅਰ ਅਜਿਹੇ ਇਲਾਕਿਆਂ ਵਿਚ ਜਾ ਕੇ ਸੇਵਾ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸਰਕਟ ਨਿਗਾਹਬਾਨ ਅਤੇ ਕਲੀਸਿਯਾ ਦੀ ਸੇਵਾ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਪਬਲੀਸ਼ਰ ਦੀ ਕਲੀਸਿਯਾ ਵਿਚ ਨੇਕਨਾਮੀ ਹੈ, ਤਾਂ ਸਰਵਿਸ ਕਮੇਟੀ ਬ੍ਰਾਂਚ ਆਫਿਸ ਤੋਂ ਮਨਜ਼ੂਰੀ ਲਈ ਚਿੱਠੀ ਲਿਖੇਗੀ। (od-HI ਸਫ਼ਾ 111 ਪੈਰਾ 1–ਸਫ਼ਾ 112 ਪੈਰਾ 2 ਦੇਖੋ।)
◼ 31 ਅਗਸਤ 2007 ਨੂੰ ਜਾਂ ਇਸ ਤੋਂ ਛੇਤੀ ਹੀ ਬਾਅਦ ਸਾਰੇ ਸਾਹਿੱਤ ਅਤੇ ਰਸਾਲਿਆਂ ਨੂੰ ਗਿਣ ਕੇ ਇਸ ਦੀ ਸੂਚੀ ਬਣਾਓ। ਸਾਹਿੱਤ ਦੀ ਗਿਣਤੀ ਉਸੇ ਤਰੀਕੇ ਨਾਲ ਕਰੋ ਜਿਵੇਂ ਸਾਹਿੱਤ ਕੋਆਰਡੀਨੇਟਰ ਹਰ ਮਹੀਨੇ ਕਰਦਾ ਹੈ। ਸਾਹਿੱਤ ਦੇ ਕੁੱਲ ਜੋੜ ਨੂੰ ਸਾਹਿੱਤ ਸੂਚੀ (S-18) ਫਾਰਮ ਤੇ ਦਰਜ ਕਰਨਾ ਚਾਹੀਦਾ ਹੈ। ਰਸਾਲਿਆਂ ਦੀ ਕੁੱਲ ਗਿਣਤੀ ਰਸਾਲੇ ਸੰਭਾਲਣ ਵਾਲੇ ਭਰਾ(ਵਾਂ) ਤੋਂ ਲਈ ਜਾ ਸਕਦੀ ਹੈ। ਕੋਆਰਡੀਨੇਟਿੰਗ ਕਲੀਸਿਯਾ ਦੇ ਸੈਕਟਰੀ ਨੂੰ ਇਸ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ। ਉਹ ਅਤੇ ਕੋਆਰਡੀਨੇਟਿੰਗ ਕਲੀਸਿਯਾ ਦਾ ਪ੍ਰਧਾਨ ਨਿਗਾਹਬਾਨ ਇਸ ਫਾਰਮ ਉੱਤੇ ਦਸਤਖਤ ਕਰਨਗੇ। ਹਰ ਕੋਆਰਡੀਨੇਟਿੰਗ ਕਲੀਸਿਯਾ ਨੂੰ ਤਿੰਨ ਸਾਹਿੱਤ ਸੂਚੀ ਫਾਰਮ ਭੇਜੇ ਜਾਣਗੇ। ਅਸਲੀ ਕਾਪੀ 6 ਸਤੰਬਰ ਤੋਂ ਪਹਿਲਾਂ-ਪਹਿਲਾਂ ਬ੍ਰਾਂਚ ਆਫਿਸ ਨੂੰ ਡਾਕ ਰਾਹੀਂ ਭੇਜ ਦਿਓ। ਇਕ ਕਾਪੀ ਆਪਣੀ ਫਾਈਲ ਵਿਚ ਰੱਖ ਲਓ। ਤੀਜੀ ਕਾਪੀ ਨੂੰ ਵਰਕ ਸ਼ੀਟ ਵਜੋਂ ਵਰਤਿਆ ਜਾ ਸਕਦਾ ਹੈ।
◼ ਮੁੜ ਉਪਲਬਧ ਪ੍ਰਕਾਸ਼ਨ:
ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?—ਅੰਗ੍ਰੇਜ਼ੀ, ਹਿੰਦੀ, ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਬੰਗਾਲੀ, ਮਰਾਠੀ, ਮਲਿਆਲਮ