ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
27 ਅਗਸਤ 2007 ਦੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 2 ਜੁਲਾਈ ਤੋਂ 27 ਅਗਸਤ 2007 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ।
ਸਪੀਚ ਕੁਆਲਿਟੀ
1. ਪ੍ਰਚਾਰ ਕਰਦਿਆਂ ਅਤੇ ਕਲੀਸਿਯਾ ਵਿਚ ਭਾਸ਼ਣ ਦਿੰਦਿਆਂ ਅਸੀਂ ਦੂਸਰਿਆਂ ਦਾ ਆਦਰ ਕਿਵੇਂ ਕਰ ਸਕਦੇ ਹਾਂ? [be ਸਫ਼ਾ 192 ਪੈਰੇ 2-4]
2. ਦੂਸਰਿਆਂ ਨਾਲ ਗੱਲ ਕਰਦੇ ਸਮੇਂ ਅਸੀਂ ਆਪਣਾ ਯਕੀਨ ਕਿਵੇਂ ਜ਼ਾਹਰ ਕਰ ਸਕਦੇ ਹਾਂ? [be ਸਫ਼ਾ 195 ਪੈਰਾ 4–ਸਫ਼ਾ 196 ਪੈਰੇ 1-2]
3. ਪ੍ਰਚਾਰ ਕਰਦੇ ਸਮੇਂ ਅਸੀਂ ਦੂਸਰਿਆਂ ਨਾਲ ਸੂਝ-ਬੂਝ ਨਾਲ ਕਿਵੇਂ ਗੱਲ ਕਰ ਸਕਦੇ ਹਾਂ? [be ਸਫ਼ਾ 197 ਪੈਰਾ 5–ਸਫ਼ਾ 198 ਪੈਰੇ 1-4]
4. ਸੂਝ-ਬੂਝ ਨਾਲ ਪ੍ਰਚਾਰ ਕਰਨ ਲਈ ਸਹੀ ਸਮੇਂ ਤੇ ਸਹੀ ਗੱਲ ਕਰਨੀ ਕਿਉਂ ਜ਼ਰੂਰੀ ਹੈ? (ਕਹਾ. 25:11) [be ਸਫ਼ਾ 199 ਪੈਰੇ 1-3]
5. ਅਸੀਂ ਆਪਣੇ ਬੋਲਣ ਦਾ ਅੰਦਾਜ਼ ਸੁਹਾਵਣਾ ਕਿਵੇਂ ਰੱਖ ਸਕਦੇ ਹਾਂ? [be ਸਫ਼ਾ 203 ਪੈਰਾ 3–ਸਫ਼ਾ 204 ਪੈਰਾ 1]
ਪੇਸ਼ਕਾਰੀ ਨੰ. 1
6. ਯਹੋਵਾਹ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੋਲ੍ਹ ਦਿੱਤਾ। ਇਸ ਸੱਚਾਈ ਦਾ ਸਾਡੇ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ? [wt ਸਫ਼ਾ 18 ਪੈਰਾ 9]
7. ਅਨਿਆਂ ਸਹਿਣ ਲਈ ਕਿਹੜਾ ਗੁਣ ਹੋਣਾ ਬਹੁਤ ਜ਼ਰੂਰੀ ਹੈ? [w-PJ 05 6/1 ਸਫ਼ਾ 29 ਪੈਰਾ 4]
8. ਸਦੂਕੀਆਂ ਦੁਆਰਾ ਪੁਨਰ-ਉਥਾਨ ਬਾਰੇ ਸਵਾਲ ਕਰਨ ਤੇ ਯਿਸੂ ਨੇ ਜੋ ਜਵਾਬ ਦਿੱਤਾ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਲੂਕਾ 20:37, 38) [be ਸਫ਼ਾ 66 ਪੈਰਾ 4]
9. ਜਦੋਂ ਕੋਈ ਬਾਈਬਲ ਵਿਦਿਆਰਥੀ ਜਾਂ ਭਰਾ ਪੁੱਛਦਾ ਹੈ ਕਿ ਉਹ ਕਿਸੇ ਖ਼ਾਸ ਮਸਲੇ ਨੂੰ ਕਿਵੇਂ ਹੱਲ ਕਰੇ, ਤਾਂ ਤੁਹਾਨੂੰ ਕਿਵੇਂ ਜਵਾਬ ਦੇਣਾ ਚਾਹੀਦਾ ਹੈ? [be ਸਫ਼ਾ 69 ਪੈਰਾ 4–ਸਫ਼ਾ 70 ਪੈਰਾ 1]
10. ‘ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣਨ’ ਵਿਚ ਕੀ ਕੁਝ ਕਰਨਾ ਸ਼ਾਮਲ ਹੈ? (ਅਫ਼. 4:23) [be ਸਫ਼ਾ 74 ਪੈਰਾ 4]
ਹਫ਼ਤਾਵਾਰ ਬਾਈਬਲ ਪਠਨ
11. ਹਿਜ਼ਕੀਏਲ 9:2-4 ਵਿਚ ਕਤਾਨੀ ਕੱਪੜੇ ਪਹਿਨਿਆ ਹੋਇਆ ਆਦਮੀ ਕਿਸ ਨੂੰ ਦਰਸਾਉਂਦਾ ਹੈ ਅਤੇ ‘ਮੱਥੇ ਉੱਤੇ ਨਿਸ਼ਾਨ’ ਲਗਾਉਣ ਦਾ ਕੀ ਮਤਲਬ ਹੈ? [w88 9/15 ਸਫ਼ਾ 14 ਪੈਰਾ 18]
12. ਈਸਾਈ-ਜਗਤ ਦੇ ਧਾਰਮਿਕ ਆਗੂ ਕਿਵੇਂ ਹਿਜ਼ਕੀਏਲ 13:3 ਵਿਚ ਦੱਸੇ “ਮੂਰਖ ਨਬੀਆਂ” ਵਾਂਗ ਹਨ “ਜਿਹੜੇ ਆਪਣੇ ਹੀ ਆਤਮਾ ਮਗਰ ਤੁਰਦੇ ਹਨ”? [w-PJ 99 10/1 ਸਫ਼ਾ 13]
13. ਹਿਜ਼ਕੀਏਲ 18:2 ਮੁਤਾਬਕ ਇਸਰਾਏਲੀ “ਅਖੌਤ” ਆਖ ਕੇ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ? ਹਿਜ਼ਕੀਏਲ ਨੇ ਲੇਖਾ ਦੇਣ ਸੰਬੰਧੀ ਕਿਸ ਜ਼ਰੂਰੀ ਗੱਲ ਉੱਤੇ ਜ਼ੋਰ ਦਿੱਤਾ? [w88 9/15 ਸਫ਼ਾ 18 ਪੈਰਾ 10]
14. ਇਸ ਦਾ ਕੀ ਮਤਲਬ ਹੈ ਕਿ ਯਰੂਸ਼ਲਮ ਦੀ ਘੇਰਾਬੰਦੀ ਅਤੇ ਨਾਸ਼ ਦੌਰਾਨ ਹਿਜ਼ਕੀਏਲ “ਗੁੰਗਾ” ਹੋ ਗਿਆ ਸੀ? (ਹਿਜ਼. 24:27; 33:22) [w-PJ 03 12/1 ਸਫ਼ਾ 29]
15. “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ,” ਕੌਣ ਹੈ? ਉਹ ਕਦੋਂ ਯਹੋਵਾਹ ਦੇ ਲੋਕਾਂ ਨੂੰ ਨਾਸ਼ ਕਰਨ ਲਈ ਕਦਮ ਚੁੱਕੇਗਾ? (ਹਿਜ਼. 38:2, 16) [w-PJ 97 3/1 ਸਫ਼ਾ 13 ਪੈਰੇ 1-3]