ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ (ਅੰਗ੍ਰੇਜ਼ੀ) ਜਾਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਇਨਸਾਨ ਦਾ? (ਅੰਗ੍ਰੇਜ਼ੀ) ਕਿਤਾਬ। ਜਿਨ੍ਹਾਂ ਕਲੀਸਿਯਾਵਾਂ ਕੋਲ ਇਹ ਕਿਤਾਬਾਂ ਨਹੀਂ ਹਨ, ਉਹ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ) ਕਿਤਾਬ ਪੇਸ਼ ਕਰ ਸਕਦੀਆਂ ਹਨ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਪੇਸ਼ ਕੀਤਾ ਜਾ ਸਕਦਾ ਹੈ: ਤਮਾਮ ਲੋਕਾਂ ਲਈ ਇਕ ਪੁਸਤਕ, ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ (ਹਿੰਦੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਖ਼ੁਦਾ ਦੀ ਰਹਿਨੁਮਾਈ—ਸਾਡੇ ਲਈ ਫਿਰਦੌਸ ਦਾ ਰਾਹ (ਹਿੰਦੀ), ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਸਤੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪਹਿਲੀ ਮੁਲਾਕਾਤ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਪੰਜ ਕੁ ਮਿੰਟਾਂ ਵਿਚ ਦਿਖਾਓ ਕਿ ਇਸ ਤੋਂ ਲਾਭ ਹਾਸਲ ਕਰਨ ਲਈ ਇਸ ਵਿੱਚੋਂ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ।
◼ ਅਗਸਤ ਵਿਚ ਪੰਜ ਸ਼ਨੀਵਾਰ ਤੇ ਐਤਵਾਰ ਹਨ, ਇਸ ਲਈ ਇਹ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਬਹੁਤ ਵਧੀਆ ਹੋਵੇਗਾ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਮਾਰਚ, ਅਪ੍ਰੈਲ ਅਤੇ ਮਈ ਮਹੀਨਿਆਂ ਦੇ ਅਕਾਊਂਟਸ ਦੀ ਪੜਤਾਲ ਕਰਨੀ ਚਾਹੀਦੀ ਹੈ। ਫਿਰ ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।—ਇੰਸਟ੍ਰਕਸ਼ੰਸ ਫਾਰ ਕੌਂਗ੍ਰੀਗੇਸ਼ਨ ਅਕਾਊਂਟਿੰਗ (S-27) ਦੇਖੋ।
◼ ਕਲੀਸਿਯਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਰੈਗੂਲਰ ਪਾਇਨੀਅਰ ਸੇਵਾ ਫਾਰਮ ਉਸ ਤਾਰੀਖ਼ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਬ੍ਰਾਂਚ ਆਫ਼ਿਸ ਨੂੰ ਮਿਲ ਜਾਣਾ ਚਾਹੀਦਾ ਹੈ ਜਿਸ ਤਾਰੀਖ਼ ਤੋਂ ਪਬਲੀਸ਼ਰ ਪਾਇਨੀਅਰੀ ਸ਼ੁਰੂ ਕਰਨੀ ਚਾਹੁੰਦਾ ਹੈ। ਕਲੀਸਿਯਾ ਦੇ ਸੈਕਟਰੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਫਾਰਮ ਪੂਰਾ ਭਰਿਆ ਗਿਆ ਹੈ। ਜੇ ਪਬਲੀਸ਼ਰ ਨੂੰ ਆਪਣੇ ਬਪਤਿਸਮੇ ਦੀ ਸਹੀ ਤਾਰੀਖ਼ ਯਾਦ ਨਹੀਂ ਹੈ, ਤਾਂ ਉਸ ਨੂੰ ਅੰਦਾਜ਼ਨ ਤਾਰੀਖ਼ ਲਿਖ ਕੇ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ। ਸੈਕਟਰੀ ਨੂੰ ਇਹ ਤਾਰੀਖ਼ ਕੌਂਗ੍ਰੀਗੇਸ਼ੰਸ ਪਬਲੀਸ਼ਰ ਰਿਕਾਰਡ (S-21) ਕਾਰਡ ਉੱਤੇ ਲਿਖ ਲੈਣੀ ਚਾਹੀਦੀ ਹੈ।
◼ ਅੰਗ੍ਰੇਜ਼ੀ ਅਤੇ ਸਪੇਨੀ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਆਡੀਓ ਫ਼ਾਈਲਾਂ ਜਨਵਰੀ 2008 ਤੋਂ www.pr418.com ਵੈੱਬਸਾਈਟ ਉੱਤੇ ਉਪਲਬਧ ਹਨ। ਇਹ ਫ਼ਾਈਲਾਂ ਪਹਿਲਾਂ ਹੀ ਉਪਲਬਧ ਹੋ ਜਾਂਦੀਆਂ ਹਨ ਜਦ ਕਿ ਇਨ੍ਹਾਂ ਦੀਆਂ ਸੀ. ਡੀਜ਼. ਜਾਂ ਐੱਮ. ਪੀ.-3 ਡਿਸਕਾਂ ਕਲੀਸਿਯਾਵਾਂ ਨੂੰ ਥੋੜ੍ਹੀ ਦੇਰ ਬਾਅਦ ਮਿਲਦੀਆਂ ਹਨ। ਸੋ ਕਈ ਭੈਣ-ਭਰਾ ਵੈੱਬਸਾਈਟ ਤੋਂ ਇਨ੍ਹਾਂ ਰਸਾਲਿਆਂ ਦੀਆਂ ਆਡੀਓ ਫ਼ਾਈਲਾਂ ਡਾਊਨਲੋਡ ਕਰ ਲੈਂਦੇ ਹਨ। ਹਾਲਾਂਕਿ ਸੋਸਾਇਟੀ ਨੂੰ ਹਰ ਡਾਊਨਲੋਡ ਦੀ ਕੀਮਤ ਚੁਕਾਉਣੀ ਪੈਂਦੀ ਹੈ, ਪਰ ਇਹ ਸੀ. ਡੀਜ਼ ਬਣਾਉਣ ਅਤੇ ਭੇਜਣ ਨਾਲੋਂ ਸਸਤਾ ਪੈਂਦਾ ਹੈ। ਸੋ ਪਬਲੀਸ਼ਰਾਂ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਉਹ ਵੈੱਬਸਾਈਟ ਤੋਂ ਫ਼ਾਈਲਾਂ ਡਾਊਨਲੋਡ ਕਰਨਗੇ, ਤਾਂ ਉਹ ਮੈਗਜ਼ੀਨ ਸਰਵੈਂਟ ਨੂੰ ਕਹਿ ਕੇ ਆਪਣਾ ਸੀ. ਡੀਜ਼ ਜਾਂ ਐੱਮ. ਪੀ.-3 ਡਿਸਕਾਂ ਦਾ ਆਰਡਰ ਕੈਂਸਲ ਕਰ ਦੇਣ। ਜਲਦੀ ਹੀ www.pr418.com ਵੈੱਬਸਾਈਟ ਉੱਤੇ ਹੋਰ ਭਾਸ਼ਾਵਾਂ ਵਿਚ ਵੀ ਆਡੀਓ ਫ਼ਾਈਲਾਂ ਉਪਲਬਧ ਕਰਾਈਆਂ ਜਾਣਗੀਆਂ।
◼ ਬਜ਼ੁਰਗਾਂ ਦੇ ਸਮੂਹਾਂ ਨੂੰ ਕੁਦਰਤੀ ਆਫ਼ਤਾਂ ਦੀ ਤਿਆਰੀ ਸੰਬੰਧੀ ਭੇਜੀ 6 ਜੁਲਾਈ 2006 ਦੀ ਚਿੱਠੀ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਹਰ ਪਬਲੀਸ਼ਰ ਦਾ ਨਵਾਂ ਪਤਾ ਤੇ ਫੋਨ ਨੰਬਰ ਹੈ। ਜਿਨ੍ਹਾਂ ਇਲਾਕਿਆਂ ਵਿਚ ਆਫ਼ਤਾਂ ਆਉਣ ਦਾ ਜ਼ਿਆਦਾ ਡਰ ਰਹਿੰਦਾ ਹੈ, ਉੱਥੇ ਪਬਲੀਸ਼ਰਾਂ ਦੇ ਕਿਸੇ ਸਕੇ-ਸੰਬੰਧੀ ਜਾਂ ਦੋਸਤ-ਮਿੱਤਰ ਦਾ ਫੋਨ ਨੰਬਰ ਤੇ ਪਤਾ ਵੀ ਲੈ ਲੈਣਾ ਚਾਹੀਦਾ ਹੈ ਤਾਂਕਿ ਐਮਰਜੈਂਸੀ ਵਿਚ ਉਸ ਨੰਬਰ ਜਾਂ ਪਤੇ ਤੇ ਸੰਪਰਕ ਕੀਤਾ ਜਾ ਸਕੇ। ਪਰ ਪਬਲੀਸ਼ਰਾਂ ਨੂੰ ਐਮਰਜੈਂਸੀ ਤੋਂ ਇਲਾਵਾ ਹੋਰਨਾਂ ਹਾਲਾਤਾਂ ਵਿਚ ਵੀ ਆਪਣੇ ਬੁੱਕ ਸਟੱਡੀ ਨਿਗਾਹਬਾਨ ਜਾਂ ਕਿਸੇ ਹੋਰ ਨਿਗਾਹਬਾਨ ਨਾਲ ਸੰਪਰਕ ਬਣਾਈ ਰੱਖਣਾ ਚਾਹੀਦਾ ਹੈ। ਮਿਸਾਲ ਲਈ, ਜਦ ਉਹ ਲੰਬੇ ਚਿਰ ਵਾਸਤੇ ਕਿਤੇ ਜਾਂਦੇ ਹਨ ਜਿਵੇਂ ਛੁੱਟੀਆਂ ਮਨਾਉਣ ਜਾਂ ਬਿਜ਼ਨਿਸ ਦੇ ਸਿਲਸਿਲੇ ਵਿਚ ਕਿਤੇ ਜਾਣਾ, ਹਸਪਤਾਲ ਵਿਚ ਦਾਖ਼ਲ ਹੋਣਾ ਵਗੈਰਾ-ਵਗੈਰਾ।
◼ ਕਿਰਪਾ ਕਰ ਕੇ ਧਿਆਨ ਦਿਓ ਕਿ ਸਾਲ 2008 ਦੇ ਜ਼ਿਲ੍ਹਾ ਸੰਮੇਲਨ ਲਈ ਕੋਈ ਸੱਦਾ-ਪੱਤਰ ਨਹੀਂ ਛਾਪਿਆ ਜਾਵੇਗਾ। ਪਰੰਤੂ ਅਸੀਂ ਨੇੜਲੇ ਭਵਿੱਖ ਵਿਚ ਇਕ ਖ਼ਾਸ ਵਿਸ਼ਵ-ਵਿਆਪੀ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਬਾਰੇ ਬਾਅਦ ਵਿਚ ਹੋਰ ਜਾਣਕਾਰੀ ਦਿੱਤੀ ਜਾਵੇਗੀ।
◼ ਨਵੇਂ ਪ੍ਰਕਾਸ਼ਨ ਉਪਲਬਧ:
“ਮੇਰੇ ਮਗਰ ਹੋ ਤੁਰ”—ਵੱਡੇ ਅੱਖਰਾਂ ਵਾਲੀ ਕਿਤਾਬ—ਅੰਗ੍ਰੇਜ਼ੀ
ਕਿਰਪਾ ਕਰ ਕੇ ਧਿਆਨ ਦਿਓ ਕਿ ਇਹ ‘ਸਪੈਸ਼ਲ ਰਿਕਵੈਸਟ ਆਈਟਮ’ ਹੈ ਤੇ ਇਹ ਸਿਰਫ਼ ਉਨ੍ਹਾਂ ਲਈ ਹੈ ਜੋ ਨਿਗਾਹ ਬਹੁਤ ਕਮਜ਼ੋਰ ਹੋਣ ਕਰਕੇ ਛੋਟੇ ਅੱਖਰਾਂ ਵਾਲੀ ਕਿਤਾਬ ਨਹੀਂ ਪੜ੍ਹ ਸਕਦੇ। ਇਸ ਦਾ ਆਰਡਰ ਕਮਜ਼ੋਰ ਨਿਗਾਹ ਵਾਲੇ ਪਬਲੀਸ਼ਰਾਂ ਦੁਆਰਾ ਖ਼ਾਸ ਬੇਨਤੀ ਕਰਨ ਤੇ ਹੀ ਕਰੋ। ਸੋਸਾਇਟੀ ਨੂੰ ਆਰਡਰ ਭੇਜਣ ਤੋਂ ਪਹਿਲਾਂ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਪੱਕਾ ਕਰਨਾ ਚਾਹੀਦਾ ਹੈ ਕਿ ਪਬਲੀਸ਼ਰ ਸੱਚ-ਮੁੱਚ ਛੋਟੇ ਅੱਖਰਾਂ ਵਾਲੀ ਕਿਤਾਬ ਨਹੀਂ ਪੜ੍ਹ ਸਕਦਾ। ਫਿਰ ਸਾਹਿੱਤ ਦਰਖ਼ਾਸਤ ਫਾਰਮ ʼਤੇ ਜ਼ਿਕਰ ਕਰਨਾ ਚਾਹੀਦਾ ਹੈ ਕਿ ਸੇਵਾ ਕਮੇਟੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇਕ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਜੀਵਨ (ਟ੍ਰੈਕਟ ਨੰ. 15)—ਸਪੇਨੀ, ਰੂਸੀ