ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
29 ਦਸੰਬਰ 2008 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 3 ਨਵੰਬਰ ਤੋਂ 29 ਦਸੰਬਰ 2008 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
ਸਪੀਚ ਕੁਆਲਿਟੀ
1. ‘ਪ੍ਰੇਮ’ ਦੇ ਆਧਾਰ ʼਤੇ ਸਲਾਹ ਦੇਣ ਦਾ ਕੀ ਫ਼ਾਇਦਾ ਹੈ? (ਫਿਲੇ. 9) [be-HI ਸਫ਼ਾ 266 ਪੈਰੇ 1-3]
2. ਅਸੀਂ ਦੂਸਰਿਆਂ ਵਿਚ ਕਿੱਦਾਂ ਹਿੰਮਤ ਪੈਦਾ ਕਰ ਸਕਦੇ ਹਾਂ? [be-HI ਸਫ਼ਾ 268 ਪੈਰਾ 4–ਸਫ਼ਾ 269 ਪੈਰਾ 2]
ਟਾਕ ਨੰ. 1
3. ਸਾਨੂੰ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਜੀਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨੀ ਚਾਹੀਦੀ? [wt-HI ਸਫ਼ਾ 12 ਪੈਰਾ 12]
4. ਜਦੋਂ ਯਿਸੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ, ਤਾਂ ਕਿੱਦਾਂ ਪਤਾ ਲਗਾ ਕਿ ਉਹੀ ਮਸੀਹਾ ਹੈ? [wt-HI ਸਫ਼ਾ 34 ਪੈਰਾ 5]
5. ਪਰਮੇਸ਼ੁਰ ਰਾਜ ਕਰਨ ਦੇ ਆਪਣੇ ਹੱਕ ਨੂੰ ਕਿਵੇਂ ਸਹੀ ਠਹਿਰਾਵੇਗਾ? [wt-HI ਸਫ਼ਾ 53 ਪੈਰਾ 8]
ਬਾਈਬਲ ਰੀਡਿੰਗ
6. ਤੀਤੁਸ 2:3 ਵਿਚ ਪੌਲੁਸ ਨੇ “ਉਂਗਲ ਕਰਨ” ਦਾ ਸੰਬੰਧ “ਮੈ ਦੇ ਗੁਲਾਮ ਹੋਣ” ਨਾਲ ਕਿਉਂ ਜੋੜਿਆ? [w94 6/15 ਸਫ਼ਾ 20 ਪੈਰਾ 12]
7. ਕੀ ‘ਸ਼ਤਾਨ ਦੇ ਵੱਸ ਵਿਚ ਮੌਤ ਹੋਣ’ ਦਾ ਇਹ ਮਤਲਬ ਹੈ ਕਿ ਉਹ ਕਿਸੇ ਵੀ ਸਮੇਂ ਕਿਸੇ ਦੀ ਵੀ ਜਾਨ ਲੈ ਸਕਦਾ ਹੈ? (ਇਬ. 2:14) [w-PJ 08 10/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਤੀਤੁਸ, ਫਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ”]
8. ਨਵਾਂ ਨੇਮ ਯਾਨੀ “ਵਸੀਅਤ” ਕਰਨ ਵਾਲਾ ਮਨੁੱਖ ਕੌਣ ਹੈ? (ਇਬ. 9:16) [w-PJ 08 10/15 “ਯਹੋਵਾਹ ਦਾ ਬਚਨ ਜੀਉਂਦਾ ਹੈ—ਤੀਤੁਸ, ਫਿਲੇਮੋਨ ਅਤੇ ਇਬਰਾਨੀਆਂ ਨੂੰ ਲਿਖੀਆਂ ਚਿੱਠੀਆਂ ਦੇ ਕੁਝ ਖ਼ਾਸ ਨੁਕਤੇ”]
9. ਮਿਲਣਸਾਰ ਬਣਨ ਦਾ ਕੀ ਮਤਲਬ ਹੈ ਤੇ ਇਸ ਸੰਬੰਧ ਵਿਚ ਅਸੀਂ ਆਪਣੇ ਆਪ ਨੂੰ ਕੀ ਸਵਾਲ ਪੁੱਛ ਸਕਦੇ ਹਾਂ? (ਯਾਕੂ. 3:17) [w-PJ 08 3/15 ਸਫ਼ਾ 24 ਪੈਰਾ 18]
10. ਇਸ ਦਾ ਕੀ ਮਤਲਬ ਹੈ ਕਿ “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ”? (1 ਯੂਹੰ. 3:20) [w-PJ 05 8/1 ਸਫ਼ਾ 30 ਪੈਰਾ 19]