ਘੋਸ਼ਣਾਵਾਂ
◼ ਫਰਵਰੀ ਲਈ ਸਾਹਿੱਤ ਪੇਸ਼ਕਸ਼: ਇਨ੍ਹਾਂ ਵਿੱਚੋਂ ਕੋਈ ਵੀ ਪੇਸ਼ ਕਰੋ, ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ), ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜਦੋਂ ਤੁਸੀਂ ਉਨ੍ਹਾਂ ਲੋਕਾਂ ਨੂੰ ਦੁਬਾਰਾ ਮਿਲਣ ਜਾਂਦੇ ਹੋ ਜੋ ਕਦੇ-ਕਦਾਈਂ ਸਭਾਵਾਂ ਵਿਚ ਆਉਂਦੇ ਹਨ ਜਾਂ ਫਿਰ ਮਿਮੋਰੀਅਲ ʼਤੇ ਆ ਜਾਂਦੇ ਹਨ ਪਰ ਯਹੋਵਾਹ ਦੇ ਭਗਤਾਂ ਨਾਲ ਬਾਕਾਇਦਾ ਸੰਗਤ ਨਹੀਂ ਰੱਖਦੇ, ਤਾਂ ਉਨ੍ਹਾਂ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੇ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ।
◼ ਸਾਲ 2009 ਵਿਚ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਤੋਂ ਬਾਅਦ ਖ਼ਾਸ ਪਬਲਿਕ ਭਾਸ਼ਣ ਦਾ ਵਿਸ਼ਾ ਹੋਵੇਗਾ “ਕੀ ਰੱਬ ਦੀ ਨਜ਼ਰ ਵਿਚ ਕੋਈ ਸੱਚਾ ਧਰਮ ਹੈ?” ਸਤੰਬਰ 2008 ਦੀ ਸਾਡੀ ਰਾਜ ਸੇਵਕਾਈ ਵਿਚ ਇਸ ਸੰਬੰਧੀ ਘੋਸ਼ਣਾ ਦੇਖੋ।
◼ ਜੇ ਮਿਮੋਰੀਅਲ ਸੱਦੇ-ਪੱਤਰ ਦਾ ਆਰਡਰ ਬ੍ਰਾਂਚ ਆਫ਼ਿਸ ਨੂੰ ਨਹੀਂ ਪਹੁੰਚਿਆ, ਤਾਂ ਹਰੇਕ ਪਬਲੀਸ਼ਰ ਲਈ 25 ਅਤੇ ਪਾਇਨੀਅਰਾਂ ਲਈ 75 ਭੇਜੇ ਜਾਣਗੇ। ਧਿਆਨ ਦਿਓ ਕਿ ਇਹ ਕਲੀਸਿਯਾ ਦੀ ਮੁੱਖ ਭਾਸ਼ਾ ਵਿਚ ਹੋਣਗੇ।