ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
26 ਅਕਤੂਬਰ 2009 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਯਹੋਵਾਹ ਨੇ ਬਿਲਆਮ ਨੂੰ ਬਾਲਾਕ ਦੇ ਆਦਮੀਆਂ ਨਾਲ ਜਾਣ ਲਈ ਕਿਹਾ ਸੀ, ਤਾਂ ਫਿਰ ਯਹੋਵਾਹ ਦਾ ਕ੍ਰੋਧ ਬਿਲਆਮ ਉੱਤੇ ਕਿਉਂ ਭੜਕਿਆ ਜਦੋਂ ਉਹ ਉਨ੍ਹਾਂ ਨਾਲ ਗਿਆ? (ਗਿਣ. 22:20-22) [w04 8/1 ਸਫ਼ਾ 27 ਪੈਰਾ 2]
2. ਫਿਨਹਾਸ ਨੇ ਪਰਮੇਸ਼ੁਰ ਦੀ ਸੇਵਾ ਜੋਸ਼ ਨਾਲ ਕੀਤੀ। ਉਸ ਨੇ ਸਾਡੇ ਲਈ ਕਿਵੇਂ ਵਧੀਆ ਉਦਾਹਰਣ ਕਾਇਮ ਕੀਤੀ? (ਗਿਣ. 25:11) [w04 8/1 ਸਫ਼ਾ 27]
3. ਮੂਸਾ ਦੀ ਜਗ੍ਹਾ ਤੇ ਯਹੋਸ਼ੁਆ ਨੂੰ ਆਗੂ ਵਜੋਂ ਕਿਉਂ ਨਿਯੁਕਤ ਕੀਤਾ ਗਿਆ ਸੀ? (ਗਿਣ. 27:15-19) [w02 12/1 ਸਫ਼ਾ 12 ਪੈਰਾ 1]
4. ਗਿਣਤੀ 31:27 ਤੋਂ ਮਸੀਹੀਆਂ ਨੂੰ ਕੀ ਹੌਸਲਾ ਮਿਲਦਾ ਹੈ? [w05 3/15 ਸਫ਼ਾ 24]
5. ਪਨਾਹ ਦੇ ਨਗਰਾਂ ਦੇ ਪ੍ਰਬੰਧ ਨੇ ਇਸਰਾਏਲੀ ਲੋਕਾਂ ਨੂੰ ਕਿਵੇਂ ਲਾਭ ਪਹੁੰਚਾਇਆ? (ਗਿਣ. 35:11, 12) [w95 11/1 ਸਫ਼ਾ 24 ਪੈਰਾ 17]
6. ਮਸੀਹੀਆਂ ਲਈ ਸਮਝਦਾਰੀ ਦਾ ਗੁਣ ਕਿਉਂ ਜ਼ਰੂਰੀ ਹੈ ਅਤੇ ਇਸ ਗੁਣ ਦੇ ਕੀ ਨਤੀਜੇ ਨਿਕਲਦੇ ਹਨ? (ਬਿਵ. 1:13) [w03 1/15 30; w00 10/1 ਸਫ਼ਾ 32 ਪੈਰੇ 1-3]
7. ਬਿਵਸਥਾ ਨੇ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਗਟ ਕੀਤਾ? (ਬਿਵ. 4:8) [w02 6/1 ਸਫ਼ਾ 14 ਪੈਰਾ 8-ਸਫ਼ਾ 15 ਪੈਰੇ 9-10]
8. ਬਿਵਸਥਾ 6:16-18 ਦੇ ਮੁਤਾਬਕ ਸਮਝਾਓ ਕਿ ਯਹੋਵਾਹ ਨੂੰ ਪਰਤਾਉਣ ਲਈ ਸਹੀ ਅਤੇ ਗ਼ਲਤ ਤਰੀਕਾ ਕੀ ਹੈ। [w04 9/15 ਸਫ਼ਾ 26 ਪੈਰਾ 5]
9. ਯਹੋਵਾਹ ਦੇ ਵਾਕਾਂ ਰਾਹੀਂ ਇਸਰਾਏਲੀਆਂ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਈਆਂ ਅਤੇ ਅੱਜ ਇਹ ਵਾਕ ਸਾਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਨ? (ਬਿਵ. 8:3) [w99 8/15 ਸਫ਼ੇ 25-26]
10. ਇਲਾਜ ਕਰਾਉਂਦਿਆਂ ਆਪਣੇ ਹੀ ਲਹੂ ਦੀ ਵਰਤੋਂ ਕਰਨ ਦੇ ਸੰਬੰਧ ਵਿਚ ਬਿਵਸਥਾ ਸਾਰ 12:16, 24 ਸਾਡੇ ʼਤੇ ਕੀ ਅਸਰ ਪਾਉਂਦਾ ਹੈ? [w00 10/15 ਸਫ਼ਾ 30 ਪੈਰਾ 7]