ਘੋਸ਼ਣਾਵਾਂ
◼ ਜਨਵਰੀ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਫਰਵਰੀ: ਜੇ ਉਪਲਬਧ ਹੋਣ, ਤਾਂ ਪਬਲੀਸ਼ਰ ਇਨ੍ਹਾਂ ਵਿੱਚੋਂ ਕੋਈ ਵੀ ਕਿਤਾਬ ਦੇ ਸਕਦੇ ਹਨ: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ), ਪਰਿਵਾਰਕ ਖ਼ੁਸ਼ੀ ਦਾ ਰਾਜ਼, ਜਾਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਇਨਸਾਨ ਦਾ? (ਅੰਗ੍ਰੇਜ਼ੀ) ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਿੱਥੇ ਕੋਈ ਇਹ ਪੁਸਤਕ ਲੈਂਦਾ ਹੈ ਜਾਂ ਪਹਿਲਾਂ ਹੀ ਉਨ੍ਹਾਂ ਕੋਲ ਇਹ ਪੁਸਤਕ ਹੋਵੇ ਉੱਥੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲ ਕੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਨ ਦੇ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਿਸੂ ਦੀ ਮੌਤ ਦੀ ਵਰ੍ਹੇਗੰਢ ਦੇ ਪ੍ਰੋਗ੍ਰਾਮ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ।
◼ ਫਰਵਰੀ ਵਿਚ ਸਰਕਟ ਓਵਰਸੀਅਰ ਇਕ ਨਵਾਂ ਪਬਲਿਕ ਭਾਸ਼ਣ ਦੇਣਾ ਸ਼ੁਰੂ ਕਰੇਗਾ ਜਿਸ ਦਾ ਵਿਸ਼ਾ ਹੋਵੇਗਾ “ਪਰਮੇਸ਼ੁਰ ਦਾ ਰਾਜ ਅੱਜ ਸਾਡੇ ਲਈ ਕੀ ਕਰ ਰਿਹਾ ਹੈ।”
◼ ਦੁਬਾਰਾ ਉਪਲਬਧ ਪ੍ਰਕਾਸ਼ਨ:
ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? —ਅੰਗ੍ਰੇਜ਼ੀ, ਤੇਲਗੂ, ਮਰਾਠੀ
ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ —ਬੰਗਲਾ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? —ਉੜੀਆ, ਕੋਂਕਨੀ (ਕੰਨੜ ਲਿਪੀ), ਕੋਂਕਨੀ (ਰੋਮਨ ਲਿਪੀ)
ਜੀਵਨ ਦਾ ਮਕਸਦ ਕੀ ਹੈ? ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? —ਅੰਗ੍ਰੇਜ਼ੀ, ਹਿੰਦੀ, ਗੁਜਰਾਤੀ, ਤੇਲਗੂ, ਬੰਗਲਾ, ਮਰਾਠੀ, ਮਲਿਆਲਮ
ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਹਿੰਦੀ, ਤਾਮਿਲ, ਤੇਲਗੂ, ਮਲਿਆਲਮ
◼ ਨਵੇਂ ਪ੍ਰਕਾਸ਼ਨ ਉਪਲਬਧ:
ਪਰਮੇਸ਼ੁਰ ਦੇ ਰਾਜ ਬਾਰੇ ‘ਸਾਖੀ ਦਿਓ’ —ਅੰਗ੍ਰੇਜ਼ੀ
ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? —ਉਰਦੂ, ਅੰਗ੍ਰੇਜ਼ੀ, ਹਿੰਦੀ, ਕੋਂਕਨੀ (ਦੇਵਨਾਗਰੀ ਲਿਪੀ), ਕੋਂਕਨੀ (ਰੋਮਨ ਲਿਪੀ), ਕੰਨੜ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਪੰਜਾਬੀ, ਫ੍ਰੈਂਚ, ਬੰਗਲਾ, ਮਰਾਠੀ, ਮਲਿਆਲਮ, ਮੀਜ਼ੋ।
ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ? (ਟ੍ਰੈਕਟ ਨੰ. 81) —ਗੁਜਰਾਤੀ
◼ ਨਵੇਂ ਡੀ.ਵੀ.ਡੀ. ਉਪਲਬਧ:
ਸ੍ਰਿਸ਼ਟੀ ਦੇ ਅਜੂਬੇ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ —ਅੰਗ੍ਰੇਜ਼ੀ।
(ਇਸ ਸਮੇਂ ਇਹ ਡੀ.ਵੀ.ਡੀ. ਸਿਰਫ਼ ਕਲੀਸਿਯਾ ਦੀ ਵਰਤੋਂ ਲਈ ਹੈ।)
ਗਲਾਤੀਆਂ-ਕੁਲੁੱਸੀਆਂ —ਅਮਰੀਕਨ ਸੈਨਤ ਭਾਸ਼ਾ