ਬਾਈਬਲ ਸਟੱਡੀਆਂ ਕਰਦਿਆਂ “ਪਰਮੇਸ਼ੁਰ ਨਾਲ ਪਿਆਰ” ਪੁਸਤਕ ਕਿਵੇਂ ਵਰਤੀਏ
1. “ਪਰਮੇਸ਼ੁਰ ਨਾਲ ਪਿਆਰ” ਪੁਸਤਕ ਦਾ ਕੀ ਮਕਸਦ ਹੈ?
1 ਅਸੀਂ ਕਿੰਨੇ ਖ਼ੁਸ਼ ਹੋਏ ਸੀ ਜਦੋਂ ਸਾਨੂੰ “ਪਰਮੇਸ਼ੁਰ ਦੀ ਸ਼ਕਤੀ ਦਾ ਸਹਾਰਾ ਲਓ” ਜ਼ਿਲ੍ਹਾ ਸੰਮੇਲਨ ਵਿਚ “ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ” ਨਾਂ ਦੀ ਨਵੀਂ ਪੁਸਤਕ ਮਿਲੀ ਸੀ। ਸੰਮੇਲਨ ਤੇ ਸਮਝਾਇਆ ਗਿਆ ਸੀ ਕਿ ਇਹ ਪੁਸਤਕ ਸਾਨੂੰ ਯਹੋਵਾਹ ਦੇ ਮਿਆਰਾਂ ਨੂੰ ਜਾਣਨ ਤੇ ਉਨ੍ਹਾਂ ਨੂੰ ਪਿਆਰ ਕਰਨ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ ਨਾ ਕਿ ਸਾਨੂੰ ਬਾਈਬਲ ਦੇ ਮੂਲ ਸਿਧਾਂਤ ਸਿਖਾਉਣ ਲਈ। ਅਸੀਂ ਘਰ-ਘਰ ਪ੍ਰਚਾਰ ਕਰਦਿਆਂ ਇਹ ਪੁਸਤਕ ਲੋਕਾਂ ਨੂੰ ਨਹੀਂ ਪੇਸ਼ ਕਰਾਂਗੇ।
2. ਇਹ ਪੁਸਤਕ ਕਿੱਦਾਂ ਅਤੇ ਕਿਨ੍ਹਾਂ ਨਾਲ ਸਟੱਡੀ ਕਰਨ ਲਈ ਵਰਤੀ ਜਾਵੇਗੀ?
2 ਬਾਈਬਲ ਸਟੱਡੀਆਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਖ਼ਤਮ ਕਰਨ ਤੋਂ ਬਾਅਦ ਅਸੀਂ ਇਹ ਪੁਸਤਕ ਸਟੱਡੀ ਕਰਾਂਗੇ। ਇਹ ਗੱਲ ਧਿਆਨ ਵਿਚ ਰੱਖੋ ਕਿ ਸਾਰੇ ਜਣੇ ਸੱਚਾਈ ਵਿਚ ਇੱਕੋ ਜਿਹੀ ਤਰੱਕੀ ਨਹੀਂ ਕਰਦੇ। ਹਰੇਕ ਸਟੂਡੈਂਟ ਦੀ ਆਪੋ-ਆਪਣੀ ਰਫ਼ਤਾਰ ਅਨੁਸਾਰ ਉਸ ਨਾਲ ਸਟੱਡੀ ਕਰਨੀ ਚਾਹੀਦੀ ਹੈ। ਧਿਆਨ ਰੱਖੋ ਕਿ ਸਟੂਡੈਂਟ ਚਰਚਾ ਕੀਤੇ ਜਾ ਰਹੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੈ। ਇਹ ਪੁਸਤਕ ਆਮ ਤੌਰ ਤੇ ਉਨ੍ਹਾਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਨਹੀਂ ਵਰਤੀ ਜਾਣੀ ਚਾਹੀਦੀ ਜੋ ਪਹਿਲਾਂ ਹੀ ਕਈ ਪੁਸਤਕਾਂ ਸਟੱਡੀ ਕਰ ਚੁੱਕੇ ਹਨ, ਪਰ ਕਲੀਸਿਯਾ ਦੀਆਂ ਸਭਾਵਾਂ ਵਿਚ ਨਹੀਂ ਆਉਂਦੇ ਤੇ ਨਾ ਹੀ ਬਾਈਬਲ ਤੋਂ ਸਿੱਖੀਆਂ ਗੱਲਾਂ ਆਪਣੀ ਜ਼ਿੰਦਗੀ ਵਿਚ ਲਾਗੂ ਕਰਨੀਆਂ ਚਾਹੁੰਦੇ ਹਨ।
3. ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਕਿਸੇ ਨਾਲ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰੋ (ਹਿੰਦੀ) ਪੁਸਤਕ ਸਟੱਡੀ ਕਰ ਰਹੇ ਹਾਂ?
3 ਜੇ ਤੁਸੀਂ ਇਸ ਸਮੇਂ ਕਿਸੇ ਨਾਲ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰੋ (ਹਿੰਦੀ) ਪੁਸਤਕ ਸਟੱਡੀ ਕਰ ਰਹੇ ਹੋ ਤੇ ਉਸ ਦੇ ਥੋੜ੍ਹੇ ਕੁ ਅਧਿਆਇ ਬਾਕੀ ਰਹਿੰਦੇ ਹਨ, ਤਾਂ ਤੁਸੀਂ ਇਹੀ ਪੁਸਤਕ ਖ਼ਤਮ ਕਰਨ ਦਾ ਫ਼ੈਸਲਾ ਕਰ ਸਕਦੇ ਹੋ ਤੇ ਸਟੂਡੈਂਟ ਨੂੰ “ਪਰਮੇਸ਼ੁਰ ਨਾਲ ਪਿਆਰ” ਪੁਸਤਕ ਖ਼ੁਦ ਹੀ ਪੜ੍ਹਨ ਦਾ ਹੌਸਲਾ ਦੇ ਸਕਦੇ ਹੋ। ਜੇ ਹਾਲੇ ਕਾਫ਼ੀ ਅਧਿਆਇ ਬਾਕੀ ਰਹਿੰਦੇ ਹਨ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਸਟੂਡੈਂਟ ਨਾਲ “ਪਰਮੇਸ਼ੁਰ ਨਾਲ ਪਿਆਰ” ਪੁਸਤਕ ਸ਼ੁਰੂ ਤੋਂ ਸਟੱਡੀ ਕਰੋ। ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਦੀ ਤਰ੍ਹਾਂ, ਤੁਸੀਂ ਆਪ ਫ਼ੈਸਲਾ ਕਰ ਸਕਦੇ ਹੋ ਕਿ ਤੁਸੀਂ ਇਸ ਨਵੀਂ ਪੁਸਤਕ ਵਿਚ ਪਾਈ ਜਾਂਦੀ ਵਧੇਰੇ ਜਾਣਕਾਰੀ ਦੀ ਚਰਚਾ ਕਰਨੀ ਹੈ ਜਾਂ ਨਹੀਂ।
4. ਜੇ ਸਾਡਾ ਸਟੂਡੈਂਟ ਦੋਵੇਂ ਪੁਸਤਕਾਂ ਖ਼ਤਮ ਕਰਨ ਤੋਂ ਪਹਿਲਾਂ ਹੀ ਬਪਤਿਸਮਾ ਲੈ ਲੈਂਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
4 ਜੇ ਦੋਵੇਂ ਪੁਸਤਕਾਂ ਖ਼ਤਮ ਕਰਨ ਤੋਂ ਪਹਿਲਾਂ ਹੀ ਸਟੂਡੈਂਟ ਬਪਤਿਸਮਾ ਲੈ ਲੈਂਦਾ ਹੈ, ਤਾਂ “ਪਰਮੇਸ਼ੁਰ ਨਾਲ ਪਿਆਰ” ਪੁਸਤਕ ਖ਼ਤਮ ਹੋਣ ਤਕ ਸਟੱਡੀ ਜਾਰੀ ਰੱਖਣੀ ਚਾਹੀਦੀ ਹੈ। ਭਾਵੇਂ ਕਿ ਸਟੂਡੈਂਟ ਹੁਣ ਬਪਤਿਸਮਾ ਲੈ ਚੁੱਕਾ ਹੈ, ਫਿਰ ਵੀ ਤੁਸੀਂ ਸਟੱਡੀ ਦੇ ਘੰਟੇ, ਰਿਟਰਨ ਵਿਜ਼ਿਟ ਦੀ ਗਿਣਤੀ ਤੇ ਬਾਈਬਲ ਸਟੱਡੀ ਆਪਣੀ ਰਿਪੋਰਟ ਵਿਚ ਭਰ ਸਕਦੇ ਹੋ। ਤੁਹਾਡੇ ਨਾਲ ਸਟੱਡੀ ਤੇ ਆਉਣ ਵਾਲਾ ਹੋਰ ਪਬਲੀਸ਼ਰ ਵੀ ਸਮੇਂ ਦੀ ਰਿਪੋਰਟ ਭਰ ਸਕਦਾ ਹੈ।
5. ਉਨ੍ਹਾਂ ਪਬਲੀਸ਼ਰਾਂ ਦੀ “ਪਰਮੇਸ਼ੁਰ ਨਾਲ ਪਿਆਰ” ਪੁਸਤਕ ਵਰਤ ਕੇ ਕਿੱਦਾਂ ਮਦਦ ਕੀਤੀ ਜਾ ਸਕਦੀ ਹੈ ਜੋ ਕੁਝ ਸਮੇਂ ਤੋਂ ਪ੍ਰਚਾਰ ਨਹੀਂ ਕਰ ਰਹੇ?
5 ਜੇ ਤੁਹਾਨੂੰ ਕਲੀਸਿਯਾ ਦੀ ਸੇਵਾ ਕਮੇਟੀ ਦੇ ਇਕ ਭਰਾ ਨੇ ਪ੍ਰਚਾਰ ਵਿਚ ਢਿੱਲੇ ਪੈ ਚੁੱਕੇ ਕਿਸੇ ਪਬਲੀਸ਼ਰ ਨਾਲ ਬਾਈਬਲ ਸਟੱਡੀ ਕਰਨ ਲਈ ਕਿਹਾ ਹੋਵੇ, ਤਾਂ ਉਹ ਸ਼ਾਇਦ ਤੁਹਾਨੂੰ ਉਸ ਨਾਲ “ਪਰਮੇਸ਼ੁਰ ਨਾਲ ਪਿਆਰ” ਪੁਸਤਕ ਦੇ ਕੁਝ ਖ਼ਾਸ ਅਧਿਆਵਾਂ ਦੀ ਸਟੱਡੀ ਕਰਨ ਲਈ ਕਹੇ। ਅਜਿਹੀਆਂ ਸਟੱਡੀਆਂ ਨੂੰ ਬਹੁਤ ਦੇਰ ਤਕ ਜਾਰੀ ਰੱਖਣ ਦੀ ਲੋੜ ਨਹੀਂ ਹੈ। ਇਹ ਕਿੰਨੀ ਵਧੀਆ ਪੁਸਤਕ ਹੈ ਜੋ ਸਾਨੂੰ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖਣ ਵਿਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ।—ਯਹੂ. 21.