ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
25 ਅਕਤੂਬਰ 2010 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 6 ਸਤੰਬਰ ਤੋਂ 25 ਅਕਤੂਬਰ 2010 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਅਜ਼ਰਯਾਹ (ਉਜ਼ੀਯਾਹ) ਦੀ ਜ਼ਿੰਦਗੀ ਤੋਂ ਕਿਹੜਾ ਸਬਕ ਸਿੱਖਿਆ ਜਾ ਸਕਦਾ ਹੈ? (2 ਰਾਜ. 15:1-6) [w05 10/15 ਸਫ਼ਾ 25 ਪੈਰਾ 19]
2. ਕੀ 2 ਰਾਜਿਆਂ 13:20, 21 ਵਿਚ ਜ਼ਿਕਰ ਕੀਤੇ ਕਰਾਮਾਤ ਤੋਂ ਸਾਨੂੰ ਧਾਰਮਿਕ ਚੀਜ਼ਾਂ ਦੀ ਪੂਜਾ ਕਰਨ ਦੀ ਪ੍ਰੇਰਣਾ ਮਿਲਦੀ ਹੈ? [w05 8/1 ਸਫ਼ਾ 11 ਪੈਰਾ 3]
3. ਕੀ ਹਿਜ਼ਕੀਯਾਹ ਨੇ ਮਿਸਰ ਤੋਂ ਮਦਦ ਮੰਗੀ ਸੀ? (2 ਰਾਜ. 18:19-21, 25) [w05 8/1 ਸਫ਼ਾ 11 ਪੈਰਾ 5]
4. ਯਹੋਵਾਹ ਨੂੰ ਆਪਣੇ ਮਕਸਦ ਦਾ ‘ਉਪਾਓ ਕਰਨ’ ਵਾਲਾ ਕਿਉਂ ਕਿਹਾ ਗਿਆ ਹੈ? (2 ਰਾਜ. 19:25) [w99 8/15 ਸਫ਼ਾ 14 ਪੈਰਾ 3]
5. ਯਹੋਵਾਹ ਯਹੂਦਾਹ ਨੂੰ ਕਿਉਂ “ਖਿਮਾ ਕਰਨਾ ਨਹੀਂ ਸੀ ਚਾਹੁੰਦਾ?” (2 ਰਾਜ. 24:3, 4) [w05 8/1 ਸਫ਼ਾ 12 ਪੈਰਾ 1]
6. 1 ਸਮੂਏਲ 16:10, 11 ਵਿਚ ਦਾਊਦ ਨੂੰ ਯੱਸੀ ਦਾ ਅੱਠਵਾਂ ਪੁੱਤਰ ਕਿਉਂ ਸੰਕੇਤ ਕੀਤਾ ਗਿਆ ਹੈ ਜਦ ਕਿ ਅਜ਼ਰਾ ਉਸ ਨੂੰ ਸੱਤਵਾਂ ਕਹਿੰਦਾ ਹੈ? (1 ਇਤ. 2:15) [w02 9/15 ਸਫ਼ਾ 31]
7. ਅਸੀਂ ਗਿਲਆਦ ਦੇ ਪ੍ਰਾਚੀਨ ਲੋਕਾਂ ਦੀ ਮਿਸਾਲ ਦੀ ਕਿੱਦਾਂ ਰੀਸ ਕਰ ਸਕਦੇ ਹਾਂ? (1 ਇਤ. 5:10, 18-22) [w05 10/1 ਸਫ਼ਾ 9 ਪੈਰਾ 7]
8. ਅਸੀਂ ਲੇਵੀ ਦਰਬਾਨਾਂ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ? (1 ਇਤ. 9:26, 27) [w05 10/1 ਸਫ਼ਾ 9 ਪੈਰਾ 8]
9. ਪਹਿਲੇ ਇਤਿਹਾਸ 11:11 ਵਿਚ 300 ਲੋਕਾਂ ਦੇ ਮਾਰੇ ਜਾਣ ਬਾਰੇ ਕਿਉਂ ਲਿਖਿਆ ਜਦ ਕਿ ਇਸੇ ਬਿਰਤਾਂਤ ਬਾਰੇ 2 ਸਮੂਏਲ 23:8 ਵਿਚ 800 ਲੋਕਾਂ ਦੀ ਗੱਲ ਕੀਤੀ ਗਈ ਹੈ? [w05 10/1 ਸਫ਼ਾ 10 ਪੈਰਾ 3]
10. ਪਹਿਲੇ ਇਤਿਹਾਸ 13:11 ਵਿਚ ਕਿਹਾ ਗਿਆ ਹੈ ਕਿ ਦਾਊਦ ਨਿੰਮੋਝੂਣਾ, ਯਾਨੀ ਗੁੱਸੇ ਹੋਇਆ, ਪਰ ਕਿਉਂ? [w05 10/1 ਸਫ਼ਾ 11]