ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
26 ਦਸੰਬਰ 2011 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਅਸੀਂ ਮਿਹਨਤੀ ਕੀੜੀਆਂ ਤੋਂ ਕੀ ਸਿੱਖ ਸਕਦੇ ਹਾਂ? (ਕਹਾ. 30:24, 25) [w09 4/15 ਸਫ਼ੇ 16, 17 ਪੈਰੇ 7-10]
2. ਹਾਸੇ ਨੂੰ “ਕਮਲੀ” ਕਿਉਂ ਕਿਹਾ ਗਿਆ ਹੈ? (ਉਪ. 2:1, 2) [w06 11/1 ਸਫ਼ਾ 13 ਪੈਰਾ 6]
3. ਭਾਵੇਂ ਕਈ ਲੋਕ ਉਪਦੇਸ਼ਕ ਦੀ ਪੋਥੀ 3:1-9 ਵਿਚ ਸੁਲੇਮਾਨ ਦੇ ਸ਼ਬਦਾਂ ਤੋਂ ਇਹ ਸਿੱਟਾ ਕੱਢਦੇ ਹਨ ਕਿ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੁੰਦੀ ਹੈ, ਪਰ ਉਪਦੇਸ਼ਕ ਦੀ ਪੋਥੀ 9:11 (CL) ਵਿਚ ਲਿਖੇ ਉਸ ਦੇ ਸ਼ਬਦ ਕਿਵੇਂ ਸਾਫ਼-ਸਾਫ਼ ਦਿਖਾਉਂਦੇ ਹਨ ਕਿ ਇਹ ਗੱਲ ਝੂਠੀ ਹੈ? [w09 7/1-PJ ਸਫ਼ਾ 4 ਪੈਰਾ 4]
4. “ਵਧੀਕ ਧਰਮੀ” ਬਣਨ ਦਾ ਕੀ ਖ਼ਤਰਾ ਹੈ? (ਉਪ. 7:16) [w10 10/15 ਸਫ਼ਾ 9 ਪੈਰੇ 8-9]
5. ਸਰੇਸ਼ਟ ਗੀਤ 2:7 ਅਨੁਸਾਰ ਵਿਆਹੁਤਾ-ਸਾਥੀ ਚੁਣਨ ਵਿਚ ਜਲਦਬਾਜ਼ੀ ਨਾ ਕਰਨੀ ਅਕਲਮੰਦੀ ਦੀ ਗੱਲ ਕਿਉਂ ਹੈ? [w06 11/15 ਸਫ਼ਾ 19 ਪੈਰਾ 1]
6. ਇਸ ਦਾ ਕੀ ਮਤਲਬ ਹੈ ਕਿ ਸ਼ੂਲੰਮੀਥ ਕੁੜੀ ਦੇ “ਬੁੱਲ੍ਹਾ ਤੋਂ ਸ਼ਹਿਤ ਚੋ ਰਿਹਾ” ਸੀ ਅਤੇ ਉਸ ਦੀ “ਜੀਭ ਦੇ ਹੇਠ ਸ਼ਹਿਤ ਤੇ ਦੁੱਧ” ਸੀ? (ਸਰੇ. 4:11) [w06 11/15 ਸਫ਼ਾ 19 ਪੈਰਾ 6]
7. ਦੁਸ਼ਟ ਰਾਜਾ ਆਹਾਜ਼ ਨੂੰ ਯਹੋਵਾਹ ਨੇ ਕਿਉਂ ਬਚਾਇਆ ਸੀ? (ਯਸਾ. 7:3, 4) [w06 12/1 ਸਫ਼ਾ 9 ਪੈਰਾ 3]
8. ਅੱਜ ਇਜ਼ਰਾਈਲ ਦੀ “ਬੇਧਰਮ ਕੌਮ” ਕੌਣ ਹੈ ਅਤੇ ਉਸ ਨੂੰ ਤਬਾਹ ਕਰਨ ਲਈ ਯਹੋਵਾਹ ਦਾ ‘ਡੰਡਾ’ ਕੌਣ ਸਾਬਤ ਹੋਵੇਗਾ? (ਯਸਾ. 10:5, 6) [ip-1 ਸਫ਼ਾ 145 ਪੈਰੇ 4-5; ਸਫ਼ਾ 153 ਪੈਰਾ 20]
9. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ “ਯੱਸੀ ਦੇ ਟੁੰਡ ਤੋਂ ਇੱਕ ਲਗਰ” ਅਤੇ “ਯੱਸੀ ਦੀ ਜੜ੍ਹ” ਵੀ ਹੈ? (ਯਸਾ. 11:1, 10; ਰੋਮੀ. 15:12) [w06 12/1 ਸਫ਼ਾ 9 ਪੈਰਾ 6]
10. ਯਿਸੂ ਨੂੰ “ਦਾਊਦ ਦੇ ਘਰ ਦੀ ਕੁੰਜੀ” ਕਦੋਂ ਮਿਲੀ ਅਤੇ ਉਹ ਇਸ ਕੁੰਜੀ ਨੂੰ ਕਿਵੇਂ ਵਰਤ ਰਿਹਾ ਹੈ? (ਯਸਾ. 22:22) [w09 1/15 ਸਫ਼ਾ 31 ਪੈਰਾ 2]