ਘੋਸ਼ਣਾਵਾਂ
◼ ਜਨਵਰੀ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ ਅਤੇ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਪਬਲੀਸ਼ਰ ਕੋਈ ਪੁਰਾਣਾ ਰਸਾਲਾ ਜਾਂ ਬਰੋਸ਼ਰ ਪੇਸ਼ ਕਰ ਸਕਦਾ ਹੈ ਜੋ ਵਿਅਕਤੀ ਨੂੰ ਦਿਲਚਸਪ ਲੱਗੇ। ਫਰਵਰੀ: ਪਰਿਵਾਰਕ ਖ਼ੁਸ਼ੀ ਦਾ ਰਾਜ਼। ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ ਅਤੇ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਪਬਲੀਸ਼ਰ ਕੋਈ ਪੁਰਾਣਾ ਰਸਾਲਾ ਜਾਂ ਬਰੋਸ਼ਰ ਪੇਸ਼ ਕਰ ਸਕਦਾ ਹੈ ਜੋ ਵਿਅਕਤੀ ਨੂੰ ਦਿਲਚਸਪ ਲੱਗੇ। ਅਪ੍ਰੈਲ ਅਤੇ ਮਈ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਲੈਣ ਵਾਲਿਆਂ ਨੂੰ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਪੇਸ਼ ਕਰ ਕੇ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਮੈਮੋਰੀਅਲ ਜਾਂ ਹੋਰ ਕਿਸੇ ਖ਼ਾਸ ਮੀਟਿੰਗ ਵਿਚ ਆਏ ਸਨ, ਪਰ ਹਰ ਹਫ਼ਤੇ ਮੀਟਿੰਗਾਂ ਵਿਚ ਨਹੀਂ ਆਉਂਦੇ। ਉਨ੍ਹਾਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਵਰਤ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ।
◼ ਫਰਵਰੀ ਵਿਚ ਸਰਕਟ ਓਵਰਸੀਅਰ ਇਕ ਨਵਾਂ ਪਬਲਿਕ ਭਾਸ਼ਣ ਦੇਣਾ ਸ਼ੁਰੂ ਕਰੇਗਾ ਜਿਸ ਦਾ ਵਿਸ਼ਾ ਹੋਵੇਗਾ “ਕੀ ਤੁਹਾਡਾ ਭਰੋਸਾ ਯਹੋਵਾਹ ਉੱਤੇ ਹੈ?”
◼ ਜੇ 15 ਜਾਂ ਇਸ ਤੋਂ ਵੱਧ ਜਣੇ ਬੰਗਲੌਰ ਬੈਥਲ ਦੇਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਉਣ ਤੋਂ ਪਹਿਲਾਂ ਬੈਥਲ ਆਫ਼ਿਸ ਨਾਲ ਗੱਲ ਕਰਨੀ ਚਾਹੀਦੀ ਹੈ। ਘੱਟੋ-ਘੱਟ ਦੋ ਹਫ਼ਤੇ ਪਹਿਲਾਂ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਜਣੇ, ਕਿਹੜੀ ਤਾਰੀਖ਼ ਨੂੰ ਅਤੇ ਕਿੰਨੇ ਵਜੇ ਆਓਗੇ। ਆਉਣ ਤੋਂ ਪਹਿਲਾਂ ਕਿਰਪਾ ਕਰ ਕੇ ਮਾਰਚ 2008 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਪੜ੍ਹੋ। ਟੂਰਾਂ ਦਾ ਇੰਤਜ਼ਾਮ ਸਵੇਰੇ 8 ਵਜੇ, 10 ਵਜੇ, ਦੁਪਹਿਰ 1 ਵਜੇ ਅਤੇ 3 ਵਜੇ ਕੀਤਾ ਗਿਆ ਹੈ। ਬੰਗਲੌਰ ਬੈਥਲ ਸ਼ੁੱਕਰਵਾਰ 25 ਮਈ ਨੂੰ ਬੰਦ ਰਹੇਗਾ ਕਿਉਂਕਿ ਬੈਥਲ ਦੇ ਸਾਰੇ ਭੈਣ-ਭਰਾ ਆਪਣੇ ਕਮਰਿਆਂ ਦੀ ਸਾਫ਼-ਸਫ਼ਾਈ ਕਰ ਰਹੇ ਹੋਣਗੇ। ਇਸ ਤੋਂ ਇਲਾਵਾ 26 ਜਨਵਰੀ, 1 ਮਈ, 15, 30 ਅਤੇ 31 ਅਗਸਤ ਤੇ 2 ਅਕਤੂਬਰ ਨੂੰ ਕੋਈ ਟੂਰ ਨਹੀਂ ਹੋਵੇਗਾ।
◼ ਨਵੇਂ ਪ੍ਰਕਾਸ਼ਨ ਉਪਲਬਧ:
ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ —ਨੇਪਾਲੀ
ਰੱਬ ਦੀ ਸੁਣੋ ਅਤੇ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ —ਨਿਵਾਰੀ