ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
25 ਜੂਨ 2012 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਸਾਨੂੰ ਇਸ ਗੱਲ ਤੋਂ ਕੀ ਭਰੋਸਾ ਮਿਲਦਾ ਹੈ ਕਿ ਯਿਰਮਿਯਾਹ ਆਰਥਿਕ ਤੰਗੀਆਂ ਦੇ ਸਮੇਂ ਵਿਚ ਬਚ ਗਿਆ ਸੀ? (ਯਿਰ. 37:21) [7 ਮਈ, w97 9/1 ਸਫ਼ਾ 3 ਪੈਰਾ 4–ਸਫ਼ਾ 4 ਪੈਰਾ 1]
2. ਬਾਰੂਕ ਆਪਣੇ ਲਈ ਕਿਹੜੀਆਂ “ਵੱਡੀਆਂ ਚੀਜ਼ਾਂ” ਭਾਲ ਰਿਹਾ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਉਸ ਨੇ ਯਹੋਵਾਹ ਦੀ ਗੱਲ ਮੰਨੀ? (ਯਿਰ. 45:2-5) [21 ਮਈ, w08 10/15 ਸਫ਼ਾ 8 ਪੈਰਾ 7; w08 4/15 ਸਫ਼ਾ 15 ਪੈਰਾ 16]
3. ਮਿਸਰ ਦੀ ਆਵਾਜ਼ ਸੱਪ ਦੀ ਆਵਾਜ਼ ਨਾਲ ਕਿਉਂ ਦਰਸਾਈ ਗਈ ਸੀ? (ਯਿਰ. 46:22) [21 ਮਈ, w07 3/15 ਸਫ਼ਾ 11 ਪੈਰਾ 5]
4. ਬਾਬਲ ਵਿਚ ਕੈਦੀ ਯਹੂਦੀਆਂ ਬਾਰੇ ਕੀਤੀ ਯਿਰਮਿਯਾਹ ਦੀ ਭਵਿੱਖਬਾਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਯਿਰ. 51:6, 45, 50) [4 ਜੂਨ, w08 6/15 ਸਫ਼ੇ 8, 9 ਪੈਰੇ 9, 10]
5. ਯਹੋਵਾਹ ਨੇ ਕਿਵੇਂ ‘ਯਹੂਦਾਹ ਦੀ ਕੁਆਰੀ ਧੀ ਨੂੰ ਚੁਬੱਚੇ ਵਿੱਚ ਮਿੱਧਿਆ’ ਸੀ? (ਵਿਰ. 1:15) [11 ਜੂਨ, w07 6/1 ਸਫ਼ਾ 8 ਪੈਰਾ 6]
6. “ਅਕਾਸ਼ੋਂ ਧਰਤੀ ਤੀਕ ਇਸਰਾਏਲ ਦੇ ਸੁਹੱਪਣ” ਨੂੰ ਕਿਵੇਂ ਸੁੱਟਿਆ ਗਿਆ ਸੀ? (ਵਿਰ. 2:1) [11 ਜੂਨ, w07 6/1 ਸਫ਼ਾ 9 ਪੈਰਾ 1]
7. ਯਹੋਵਾਹ ਦੇ “ਪੈਰ ਦੀ ਚੌਂਕੀ” ਅਤੇ ਉਸ ਦੀ “ਝੁਗੀ” ਕੀ ਹੈ? (ਵਿਰ. 2:1, 6) [11 ਜੂਨ, w07 6/1 ਸਫ਼ਾ 9 ਪੈਰਾ 2]
8. ਯਿਰਮਿਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਯਹੋਵਾਹ ਉਸ ਨੂੰ ‘ਚੇਤੇ ਕਰਦੇ ਹੋਏ ਉਸ ਉੱਤੇ ਝੁੱਕ ਜਾਵੇਗਾ?’ (ਵਿਰ. 3:20, NW) [18 ਜੂਨ, cl ਅਧਿ. 20, ਸਫ਼ਾ 199 ਪੈਰਾ 3]
9. ਗੱਭਰੂਆਂ ਲਈ ਜੁਆਨੀ ਵਿਚ ਦੁੱਖਾਂ ਦਾ ਜੂਲਾ ਚੁੱਕਣਾ ਫ਼ਾਇਦੇਮੰਦ ਕਿਉਂ ਹੋ ਸਕਦਾ ਹੈ? (ਵਿਰ. 3:27) [18 ਜੂਨ, w07 6/1 ਸਫ਼ਾ 11 ਪੈਰਾ 4]
10. ਭਾਵੇਂ ਲੋਕ ਸਾਡਾ ਸੰਦੇਸ਼ ਨਾ ਸੁਣਨਾ ਚਾਹੁਣ, ਫਿਰ ਵੀ ਹਿਜ਼ਕੀਏਲ ਦੀ ਮਿਸਾਲ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ? (ਹਿਜ਼. 3:8, 9) [25 ਜੂਨ, w08 7/15 ਸਫ਼ੇ 8-9 ਪੈਰੇ 6-7]