ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
31 ਦਸੰਬਰ 2012 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਯੋਏਲ 2:1-10, 28 ਵਿਚ ਦਰਜ ਟਿੱਡੀਆਂ ਦੇ ਹਮਲੇ ਵਾਲੀ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ? [5 ਨਵੰ., w07 10/1 ਸਫ਼ਾ 13 ਪੈਰਾ 1]
2. ਆਮੋਸ 9:7-10 ਮੁਤਾਬਕ ਅਸੀਂ ਇਜ਼ਰਾਈਲੀਆਂ ਤੋਂ ਕੀ ਸਿੱਖ ਸਕਦੇ ਹਾਂ? [12 ਨਵੰ., w07 10/1 ਸਫ਼ਾ 15 ਪੈਰਾ 5]
3. ਕਿਸ ਗੱਲ ਕਾਰਨ ਅਦੋਮੀ ਸ਼ਾਇਦ ਘਮੰਡੀ ਬਣ ਗਏ ਅਤੇ ਸਾਨੂੰ ਕਿਹੜੀ ਹਕੀਕਤ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ? (ਓਬ. 3, 4) [19 ਨਵੰ., w07 11/1 ਸਫ਼ਾ 13 ਪੈਰਾ 6]
4. ਯਹੋਵਾਹ ਕਿਸ ਅਰਥ ਵਿਚ ਉਸ ਤਬਾਹੀ ʼਤੇ ਪਛਤਾਇਆ ਜੋ ਉਹ ਨੀਨਵਾਹ ਦੇ ਵਾਸੀਆਂ ʼਤੇ ਲਿਆਉਣ ਵਾਲਾ ਸੀ? (ਯੂਨਾ. 3:8, 10) [19 ਨਵੰ., w07 11/1 ਸਫ਼ਾ 15 ਪੈਰਾ 2]
5. ਯਹੋਵਾਹ ਦਾ ਨਾਂ ਲੈ ਕੇ ਚੱਲਣ ਦਾ ਕੀ ਮਤਲਬ ਹੈ? (ਮੀਕਾ. 4:5) [26 ਨਵੰ., w03 8/15 ਸਫ਼ਾ 17 ਪੈਰਾ 19]
6. ‘ਨਦੀਆਂ ਦੇ ਕਿਹੜੇ ਫਾਟਕ ਖੋਲ੍ਹੇ’ ਗਏ ਸਨ? (ਨਹੂ. 2:6) [3 ਦਸੰ., w07 11/15 ਸਫ਼ਾ 9 ਪੈਰਾ 2]
7. ਹੱਜਈ 1:6 ਦਾ ਕੀ ਮਤਲਬ ਹੈ ਅਤੇ ਸਾਨੂੰ ਇਸ ਤੋਂ ਕੀ ਸਿੱਖਣਾ ਚਾਹੀਦਾ ਹੈ? [10 ਦਸੰ., w06 4/15 ਸਫ਼ਾ 22 ਪੈਰੇ 12-15]
8. ਅਸੀਂ ਜ਼ਕਰਯਾਹ 7:10 ਦੀ ਇਸ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ ਕਿ “ਆਪਣੇ ਭਰਾ ਦੇ ਵਿਰੁੱਧ” ਆਪਣੇ ਮਨ ਵਿਚ ਬੁਰਾ ਨਾ ਸੋਚੋ? [17 ਦਸੰ., w07 12/1 ਸਫ਼ਾ 11 ਪੈਰਾ 3]
9. ਜ਼ਕਰਯਾਹ 4:6, 7 ਦੇ ਸ਼ਬਦਾਂ ਤੋਂ ਅੱਜ ਯਹੋਵਾਹ ਦੇ ਭਗਤਾਂ ਨੂੰ ਹੌਸਲਾ ਕਿਉਂ ਮਿਲਦਾ ਹੈ? [17 ਦਸੰ., w07 12/1 ਸਫ਼ਾ 11 ਪੈਰਾ 1]
10. ਮਲਾਕੀ 3:16 ਦੇ ਸ਼ਬਦਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਯਹੋਵਾਹ ਪ੍ਰਤੀ ਵਫ਼ਾਦਾਰੀ ਬਣਾਈ ਰੱਖਣ ਦੇ ਆਪਣੇ ਇਰਾਦੇ ਨੂੰ ਕਿਉਂ ਕਦੇ ਕਮਜ਼ੋਰ ਨਹੀਂ ਪੈਣ ਦੇਣਾ ਚਾਹੀਦਾ? [31 ਦਸੰ., w07 12/15 ਸਫ਼ਾ 29 ਪੈਰਾ 3]