ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
24 ਜੂਨ 2013 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ʼਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕਦੀ ਹੈ।
1. “ਛਿਤਾਹਲੀਆਂ ਵਰਿਹਾਂ ਵਿੱਚ” ਕਿਹੜੀ ਹੈਕਲ ਉਸਾਰੀ ਗਈ ਸੀ? (ਯੂਹੰ. 2:20) [6 ਮਈ, w08 4/15 ਸਫ਼ਾ 30 ਪੈਰਾ 6]
2. ਮਸੀਹ ਦੇ ਪੈਰੋਕਾਰ ਆਪਣੇ “ਵਿੱਚ ਜੀਉਣ” ਜਾਂ ਸੰਪੂਰਣ ਜੀਵਨ ਕਦੋਂ ਪ੍ਰਾਪਤ ਕਰਨਗੇ? (ਯੂਹੰ. 6:53) [13 ਮਈ, w03 9/15 ਸਫ਼ਾ 31 ਪੈਰਾ 3]
3. ਯਿਸੂ ਨੇ ਇਨਸਾਨਾਂ ਨੂੰ ਪਰਮੇਸ਼ੁਰ ਬਾਰੇ ਕਿਵੇਂ ਸਿਖਾਇਆ? (ਯੂਹੰ. 8:28) [20 ਮਈ, w12 4/15 ਸਫ਼ੇ 4-5 ਪੈਰੇ 9-10]
4. ਯਿਸੂ ਦੇ ਦੋਸਤ ਲਾਜ਼ਰ ਦੀ ਮੌਤ ਹੋਣ ਤੇ “ਯਿਸੂ ਰੋਇਆ।” ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਯੂਹੰ. 11:35) [20 ਮਈ, w08 7/1 ਸਫ਼ਾ 26 ਪੈਰੇ 3-4]
5. ਆਪਣੇ ਚੇਲਿਆਂ ਦੇ ਪੈਰ ਧੋਣ ਦੁਆਰਾ ਯਿਸੂ ਨੇ ਕਿਹੜਾ ਵਧੀਆ ਸਬਕ ਸਿਖਾਇਆ? (ਯੂਹੰ. 13:4, 5) [27 ਮਈ, w99 3/1 ਸਫ਼ਾ 31 ਪੈਰਾ 1]
6. ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਿਵੇਂ ਕਰਦੀ ਹੈ? (ਯੂਹੰ. 14:26) [27 ਮਈ, w11 12/15 ਸਫ਼ੇ 14-15 ਪੈਰਾ 9]
7. ਯੂਹੰਨਾ 21:15 ਵਿਚ ਯਿਸੂ ਨੇ ਕਿਸ ਚੀਜ਼ ਵੱਲ ਇਸ਼ਾਰਾ ਕੀਤਾ ਸੀ ਤੇ ਅਸੀਂ ਇਸ ਤੋਂ ਕੀ ਸਬਕ ਸਿੱਖਦੇ ਹਾਂ? [3 ਜੂਨ, w08 4/15 ਸਫ਼ਾ 32 ਪੈਰਾ 12]
8. ਰਸੂਲਾਂ ਦੇ ਕੰਮ 2:44-47 ਅਤੇ ਰਸੂਲਾਂ ਦੇ ਕੰਮ 4:34, 35 ਮੁਤਾਬਕ ਸਾਨੂੰ ਕਿਹੜਾ ਰਵੱਈਆ ਦਿਖਾਉਣਾ ਚਾਹੀਦਾ ਹੈ? [10 ਜੂਨ, w08 5/15 ਸਫ਼ਾ 30 ਪੈਰਾ 5]
9. ਰਸੂਲਾਂ ਦੇ ਕੰਮ 7:59 ਵਿਚ ਕੀ ਇਸਤੀਫ਼ਾਨ ਯਿਸੂ ਨੂੰ ਪ੍ਰਾਰਥਨਾ ਕਰ ਰਿਹਾ ਸੀ? [17 ਜੂਨ, w08 5/15 ਸਫ਼ਾ 31 ਪੈਰਾ 2]
10. ਰਸੂਲਾਂ ਦੇ ਕੰਮ 9:28-30 ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? [24 ਜੂਨ, w08 5/15 ਸਫ਼ਾ 31 ਪੈਰਾ 6]