ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
24 ਫਰਵਰੀ 2014 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ।
1. ਸ਼ੈਤਾਨ ਨੇ ਹੱਵਾਹ ਦਾ ਧਿਆਨ ਕਿਸ ਚੀਜ਼ ਉੱਤੇ ਲਗਾਇਆ ਸੀ ਅਤੇ ਹੱਵਾਹ ਨੇ ਮਨ੍ਹਾ ਕੀਤਾ ਹੋਇਆ ਫਲ ਖਾ ਕੇ ਕੀ ਸਾਬਤ ਕੀਤਾ? (ਉਤ. 3:6) [6 ਜਨ., w11 5/15 ਸਫ਼ੇ 16-17 ਪੈਰਾ 5]
2. ਹਾਬਲ ਨੇ ਸ਼ਾਇਦ ਆਪਣੇ ਵਿਚ ਪੱਕੀ ਨਿਹਚਾ ਕਿਵੇਂ ਪੈਦਾ ਕੀਤੀ ਤੇ ਇਸ ਦਾ ਕੀ ਨਤੀਜਾ ਨਿਕਲਿਆ? (ਉਤ. 4:4, 5; ਇਬ. 11:4) [6 ਜਨ., w13 1/1 ਸਫ਼ਾ 12 ਪੈਰਾ 3; ਸਫ਼ਾ 14 ਪੈਰੇ 4-5]
3. ਮਾਪੇ ਆਪਣੇ ਬੱਚਿਆਂ ਨੂੰ ਅੱਜ ਦੇ ‘ਸੂਰਬੀਰਾਂ’ ਦੀ ਵਾਹ-ਵਾਹ ਕਰਨ ਤੋਂ ਕਿਵੇਂ ਬਚਾ ਸਕਦੇ ਹਨ? (ਉਤ. 6:4) [13 ਜਨ., w13 4/1 ਸਫ਼ਾ 13 ਪੈਰਾ 2]
4. ਉਤਪਤ 19:14-17 ਤੇ 26 ਵਿਚ ਲੂਤ ਅਤੇ ਉਸ ਦੀ ਪਤਨੀ ਦੇ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? [27 ਜਨ., w03 1/1 ਸਫ਼ੇ 16-17 ਪੈਰਾ 20]
5. ਅਬਰਾਹਾਮ ਨੇ ਕਿਵੇਂ ਨਿਹਚਾ ਦਿਖਾਈ ਕਿ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਯਹੋਵਾਹ ਦੇ ਵਾਅਦੇ ਮੁਤਾਬਕ ਉਸ ਦੀ ਅੰਸ ਇਸਹਾਕ ਤੋਂ ਆਵੇਗੀ? (ਉਤ. 22:1-18) [3 ਫਰ., w09 2/1 ਸਫ਼ਾ 18 ਪੈਰਾ 4]
6. ਉਤਪਤ 25:23 ਵਿਚ ਦਰਜ ਭਵਿੱਖਬਾਣੀ ਤੋਂ ਅਸੀਂ ਕਿਹੜੀਆਂ ਮਹੱਤਵਪੂਰਣ ਸੱਚਾਈਆਂ ਸਿੱਖ ਸਕਦੇ ਹਾਂ ਜਿਸ ਵਿਚ ਲਿਖਿਆ ਹੈ, “ਵੱਡਾ ਛੋਟੇ ਦੀ ਟਹਿਲ ਕਰੇਗਾ”? [10 ਫਰ., w03 10/15 ਸਫ਼ਾ 29 ਪੈਰਾ 2]
7. ਯਾਕੂਬ ਦੇ “ਪੌੜੀ” ਵਾਲੇ ਸੁਪਨੇ ਦਾ ਕੀ ਮਤਲਬ ਸੀ? (ਉਤ. 28:12, 13) [10 ਫਰ., w04 1/15 ਸਫ਼ਾ 28 ਪੈਰਾ 6]
8. ਰਾਖੇਲ ਨੇ ਕੁਝ ਦੂਦੀਆਂ ਦੇ ਬਦਲੇ ਆਪਣੇ ਪਤੀ ਤੋਂ ਗਰਭਵਤੀ ਹੋਣ ਦਾ ਇਕ ਮੌਕਾ ਕਿਉਂ ਤਿਆਗ ਦਿੱਤਾ ਸੀ? (ਉਤ. 30:14, 15) [17 ਫਰ., w04 1/15 ਸਫ਼ਾ 28 ਪੈਰਾ 7]
9. ਉਤਪਤ 32:29 ਵਿਚ ਦੂਤ ਨੇ ਯਾਕੂਬ ਨੂੰ ਜੋ ਉੱਤਰ ਦਿੱਤਾ, ਉਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? [24 ਫਰ., w13 9/1 ਸਫ਼ਾ 10]
10. ਦੀਨਾਹ ਨੇ ਜਿਹੜੇ ਬੁਰੇ ਅੰਜਾਮਾਂ ਦਾ ਸਾਮ੍ਹਣਾ ਕੀਤਾ, ਉਨ੍ਹਾਂ ਤੋਂ ਬਚਣ ਦਾ ਇਕ ਤਰੀਕਾ ਕਿਹੜਾ ਹੈ? (ਉਤ. 34:1, 2) [24 ਫਰ., w01 8/1 ਸਫ਼ੇ 20-21]