ਘੋਸ਼ਣਾਵਾਂ
◼ ਜੁਲਾਈ ਲਈ ਸਾਹਿੱਤ ਪੇਸ਼ਕਸ਼: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਾਂ ਇਨ੍ਹਾਂ ਵਿੱਚੋਂ ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ: ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਅਗਸਤ: ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਟ੍ਰੈਕਟ ਵੰਡਣ ਦੀ ਖ਼ਾਸ ਮੁਹਿੰਮ। ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਟ੍ਰੈਕਟ ਵੰਡਣ ਦੀ ਖ਼ਾਸ ਮੁਹਿੰਮ। ਜੇ ਘਰ-ਮਾਲਕ ਨੂੰ ਇੰਟਰਨੈੱਟ ਨਹੀਂ ਵਰਤਣਾ ਆਉਂਦਾ, ਤਾਂ ਤੁਸੀਂ ਉਸ ਨੂੰ ਇਨ੍ਹਾਂ ਟ੍ਰੈਕਟਾਂ ਵਿੱਚੋਂ ਇਕ ਦੇ ਸਕਦੇ ਹੋ: ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ?, ਨਿਰਾਸ਼ਾ ਵਿਚ ਆਸ਼ਾ ਦੀ ਕਿਰਨ, ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ?, ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ, ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?, ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ? ਅਤੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਸਤੰਬਰ ਤੇ ਅਕਤੂਬਰ: ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ।
◼ ਆਪਣੇ ਵੱਡੇ ਸੰਮੇਲਨ ਜਾਂ ਅੰਤਰਰਾਸ਼ਟਰੀ ਸੰਮੇਲਨ ਤੋਂ ਇਕ ਹਫ਼ਤਾ ਪਹਿਲਾਂ, ਮੀਟਿੰਗ ਦੇ ਪ੍ਰੋਗ੍ਰਾਮ ਵਿਚ ਫੇਰ-ਬਦਲ ਕਰ ਕੇ ਸੰਮੇਲਨ ਵਿਚ ਸੁਰੱਖਿਆ ਦੇ ਨਿਯਮਾਂ ਨੂੰ ਲਾਗੂ ਕਰਨ ਦੀ ਲੋੜ ਸੰਬੰਧੀ ਸਾਡੀ ਰਾਜ ਸੇਵਕਾਈ ਵਿਚ ਅੰਤਰ-ਪੱਤਰ ਅਤੇ ਸਾਰੀਆਂ ਮੰਡਲੀਆਂ ਨੂੰ 3 ਅਗਸਤ 2013 ਨੂੰ ਭੇਜੀ ਚਿੱਠੀ ਵਿਚ ਦਿੱਤੀ ਸਲਾਹ ਅਤੇ ਸੁਝਾਵਾਂ ਦੀ ਚਰਚਾ ਕਰੋ। ਸੰਮੇਲਨ ਤੋਂ ਇਕ-ਦੋ ਮਹੀਨੇ ਬਾਅਦ ਮੰਡਲੀ ਦੀਆਂ ਲੋੜਾਂ ਦੇ ਭਾਗ ਦੌਰਾਨ ਤੁਸੀਂ ਸੰਮੇਲਨ ਵਿਚ ਸਿੱਖੀਆਂ ਉਨ੍ਹਾਂ ਖ਼ਾਸ ਗੱਲਾਂ ਦੀ ਚਰਚਾ ਕਰ ਸਕਦੇ ਹੋ ਜਿਨ੍ਹਾਂ ਨੂੰ ਪ੍ਰਚਾਰ ਵਿਚ ਲਾਗੂ ਕਰ ਕੇ ਪਬਲੀਸ਼ਰਾਂ ਨੂੰ ਮਦਦ ਮਿਲੀ ਹੈ।