ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਇਨ੍ਹਾਂ ਵਿੱਚੋਂ ਕੋਈ ਟ੍ਰੈਕਟ: ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?, ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ?, ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?, ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ?, ਨਿਰਾਸ਼ਾ ਵਿਚ ਆਸ਼ਾ ਦੀ ਕਿਰਨ ਅਤੇ ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ। ਜਨਵਰੀ ਤੇ ਫਰਵਰੀ: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਾਂ ਇਨ੍ਹਾਂ ਵਿੱਚੋਂ ਕੋਈ ਵੀ 32 ਸਫ਼ਿਆਂ ਵਾਲਾ ਬਰੋਸ਼ਰ: ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਪਵਿੱਤਰ ਬਾਈਬਲ—ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ? ਅਤੇ ਮੌਤ ਦਾ ਗਮ ਕਿੱਦਾਂ ਸਹੀਏ? ਮਾਰਚ ਤੇ ਅਪ੍ਰੈਲ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ।
◼ ਸਾਲ 2016 ਵਿਚ ਯਿਸੂ ਦੀ ਮੌਤ ਦੀ ਯਾਦਗਾਰ ਬੁੱਧਵਾਰ, 23 ਮਾਰਚ ਨੂੰ ਮਨਾਈ ਜਾਵੇਗੀ।
◼ 1 ਜਨਵਰੀ 2015 ਤੋਂ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਦਾ ਪ੍ਰਬੰਧ ਬੰਦ ਕਰ ਦਿੱਤਾ ਜਾਵੇਗਾ। ਇਸ ਦੀ ਬਜਾਇ, ਹੁਣ ਪਬਲੀਸ਼ਰ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਵੀ ਮੈਗਜ਼ੀਨ ਪੇਸ਼ ਕਰ ਸਕਦੇ ਹਨ। ਮਹੀਨੇ ਦੇ ਕਿਸੇ ਵੀ ਦਿਨ ਮੈਗਜ਼ੀਨ ਜਾਂ ਕੋਈ ਹੋਰ ਪ੍ਰਕਾਸ਼ਨ ਵਰਤ ਕੇ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
◼ ਕਿਰਪਾ ਕਰ ਕੇ ਧਿਆਨ ਦਿਓ ਕਿ ਪੰਜਾਬੀ ਵਿਚ “ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ” ਦਾ ਨਾਂ ਬਦਲ ਕੇ ਹੁਣ “ਬਾਈਬਲ ਸਿਖਲਾਈ ਸਕੂਲ” ਰੱਖਿਆ ਗਿਆ ਹੈ।