ਘੋਸ਼ਣਾਵਾਂ
◼ ਮਾਰਚ ਤੇ ਅਪ੍ਰੈਲ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਮਈ ਤੇ ਜੂਨ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਇਨ੍ਹਾਂ ਵਿੱਚੋਂ ਕੋਈ ਟ੍ਰੈਕਟ: ਨਿਰਾਸ਼ਾ ਵਿਚ ਆਸ਼ਾ ਦੀ ਕਿਰਨ, ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ?, ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ, ਇਸ ਦੁਨੀਆਂ ਉੱਤੇ ਕਿਹਦਾ ਰਾਜ ਚੱਲਦਾ ਹੈ?, ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ? ਅਤੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?
◼ ਇਸ ਸਾਲ ਮੈਮੋਰੀਅਲ ਸ਼ੁੱਕਰਵਾਰ, 3 ਅਪ੍ਰੈਲ ਨੂੰ ਮਨਾਇਆ ਜਾਵੇਗਾ। ਜੇ ਤੁਹਾਡੀ ਮੰਡਲੀ ਦੀ ਮੀਟਿੰਗ ਆਮ ਤੌਰ ਤੇ ਸ਼ੁੱਕਰਵਾਰ ਨੂੰ ਹੁੰਦੀ ਹੈ, ਤਾਂ ਇਸ ਨੂੰ ਕਿਸੇ ਹੋਰ ਦਿਨ ਰੱਖਣ ਦੀ ਕੋਸ਼ਿਸ਼ ਕਰੋ। ਜੇ ਸੇਵਾ ਸਭਾ ਕੈਂਸਲ ਕਰਨੀ ਪਵੇ, ਤਾਂ ਕੋਆਰਡੀਨੇਟਰ ਉਸ ਮੀਟਿੰਗ ਦੇ ਭਾਗ, ਜੋ ਖ਼ਾਸ ਕਰਕੇ ਤੁਹਾਡੀ ਮੰਡਲੀ ਲਈ ਢੁਕਵੇਂ ਹਨ, ਉਸ ਮਹੀਨੇ ਦੌਰਾਨ ਕਿਸੇ ਹੋਰ ਸੇਵਾ ਸਭਾ ਵਿਚ ਸ਼ਾਮਲ ਕਰ ਸਕਦਾ ਹੈ।