ਘੋਸ਼ਣਾਵਾਂ
◼ ਸਤੰਬਰ ਅਤੇ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਨਵੰਬਰ ਅਤੇ ਦਸੰਬਰ: ਕੋਈ ਵੀ ਪੁਰਾਣਾ ਟ੍ਰੈਕਟ: ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? (T-16), ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ (T-15), ਸੁਖੀ ਪਰਿਵਾਰ ਦਾ ਰਾਜ਼ (T-21), ਜਾਂ ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ (T-27)। ਜੇ ਪੁਰਾਣੇ ਟ੍ਰੈਕਟ ਨਹੀਂ ਹਨ, ਤਾਂ ਇਹ ਟ੍ਰੈਕਟ ਦੇ ਕੇ ਬਾਈਬਲ ਸਟੱਡੀ ਸ਼ੁਰੂ ਕੀਤੀ ਜਾ ਸਕਦੀ ਹੈ: ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ?, ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ?, ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਜਾਂ ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਬਾਈਬਲ ਸਟੱਡੀ ਨੂੰ ਜਾਰੀ ਰੱਖਣ ਲਈ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤੋ।
◼ 2016 ਦੇ ਮੈਮੋਰੀਅਲ ਦੇ ਸਮੇਂ ਖ਼ਾਸ ਭਾਸ਼ਣ 28 ਮਾਰਚ ਦੇ ਹਫ਼ਤੇ ਦੌਰਾਨ ਦਿੱਤਾ ਜਾਵੇਗਾ। ਭਾਸ਼ਣ ਦਾ ਵਿਸ਼ਾ ਬਾਅਦ ਵਿਚ ਦੱਸਿਆ ਜਾਵੇਗਾ। ਜੇ ਕਿਸੇ ਮੰਡਲੀ ਵਿਚ ਉਸ ਹਫ਼ਤੇ ਅਸੈਂਬਲੀ ਜਾਂ ਸਰਕਟ ਓਵਰਸੀਅਰ ਦੀ ਵਿਜ਼ਿਟ ਹੈ, ਤਾਂ ਖ਼ਾਸ ਭਾਸ਼ਣ ਅਗਲੇ ਹਫ਼ਤੇ ਦਿੱਤਾ ਜਾਣਾ ਚਾਹੀਦਾ ਹੈ। ਕਿਸੇ ਵੀ ਮੰਡਲੀ ਵਿਚ ਇਹ ਭਾਸ਼ਣ 28 ਮਾਰਚ ਤੋਂ ਪਹਿਲਾਂ ਨਹੀਂ ਦਿੱਤਾ ਜਾਣਾ ਚਾਹੀਦਾ।
◼ ਸਾਡੀ ਰਾਜ ਸੇਵਕਾਈ, ਨਵੰਬਰ 2014, ਸਫ਼ਾ 5, ਪੈਰੇ 22-24 ਵਿਚ ਦਿੱਤੀ ਸੇਧ ਮੁਤਾਬਕ ਮੰਡਲੀ ਦੀ ਸਰਵਿਸ ਕਮੇਟੀ ਨੂੰ ਸਾਰੇ ਰੈਗੂਲਰ ਪਾਇਨੀਅਰਾਂ ਦੀ ਸੇਵਾ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ।
◼ ਬਜ਼ੁਰਗਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਉਹ 15 ਅਪ੍ਰੈਲ 1991 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 21-23 ਉੱਤੇ ਦਿੱਤੀਆਂ ਹਿਦਾਇਤਾਂ ਦੇ ਅਨੁਸਾਰ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਜਿਹੜੇ ਮੰਡਲੀ ਵਿੱਚੋਂ ਛੇਕੇ ਗਏ ਹਨ ਜਾਂ ਸੰਗਠਨ ਨਾਲੋਂ ਸੰਬੰਧ ਤੋੜ ਚੁੱਕੇ ਹਨ, ਪਰ ਹੁਣ ਮੰਡਲੀ ਵਿਚ ਵਾਪਸ ਆਉਣਾ ਚਾਹੁੰਦੇ ਹਨ।