ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਨਵੰਬਰ ਅਤੇ ਦਸੰਬਰ: ਕੋਈ ਪੁਰਾਣਾ ਟ੍ਰੈਕਟ: ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਹੈ ਕੋਈ ਉਮੀਦ? (T-16), ਨਵੀਂ ਦੁਨੀਆਂ ਵਿਚ ਸ਼ਾਂਤੀ ਦਾ ਰਾਜ (T-15), ਸੁਖੀ ਪਰਿਵਾਰ ਦਾ ਰਾਜ਼ (T-21) ਜਾਂ ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ (T-27)। ਜੇ ਪੁਰਾਣੇ ਟ੍ਰੈਕਟ ਨਹੀਂ ਹਨ, ਤਾਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਹ ਟ੍ਰੈਕਟ ਦਿੱਤੇ ਜਾ ਸਕਦੇ ਹਨ: ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ?, ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ?, ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਜਾਂ ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਬਾਈਬਲ ਸਟੱਡੀ ਨੂੰ ਜਾਰੀ ਰੱਖਣ ਲਈ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤੋ। ਜਨਵਰੀ ਅਤੇ ਫਰਵਰੀ: ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!, ਘਰ ਵਿਚ ਖ਼ੁਸ਼ੀਆਂ ਲਿਆਓ, ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ। ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਪਬਲੀਸ਼ਰ ਵਿਅਕਤੀ ਦੀਆਂ ਲੋੜਾਂ ਮੁਤਾਬਕ ਕੋਈ ਹੋਰ ਬਰੋਸ਼ਰ ਵੀ ਪੇਸ਼ ਕਰ ਸਕਦੇ ਹਨ।