ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 11-18
ਯਹੋਵਾਹ ਦੇ ਡੇਹਰੇ ਵਿੱਚ ਕੌਣ ਟਿਕ ਸਕਦਾ ਹੈ?
ਯਹੋਵਾਹ ਦੇ ਡੇਹਰੇ ਵਿਚ ਟਿਕਣ ਦਾ ਮਤਲਬ ਹੈ ਪਰਮੇਸ਼ੁਰ ਦਾ ਅਜਿਹਾ ਦੋਸਤ ਬਣਨਾ ਜੋ ਉਸ ʼਤੇ ਭਰੋਸਾ ਰੱਖੇ ਅਤੇ ਉਸ ਦਾ ਕਹਿਣਾ ਮੰਨੇ। ਜ਼ਬੂਰ 15 ਦੱਸਦਾ ਹੈ ਕਿ ਯਹੋਵਾਹ ਇਕ ਦੋਸਤ ਵਿਚ ਕਿਹੜੀਆਂ ਗੱਲਾਂ ਦੇਖਦਾ ਹੈ।
ਯਹੋਵਾਹ ਦਾ ਦੋਸਤ . . .
ਵਫ਼ਾਦਾਰ ਤੇ ਸਹੀ ਕੰਮ ਕਰਨ ਵਾਲਾ ਹੋਵੇ
ਦਿਲੋਂ ਸੱਚ ਬੋਲਣ ਵਾਲਾ ਹੋਵੇ
ਯਹੋਵਾਹ ਦੇ ਸੇਵਕਾਂ ਦਾ ਆਦਰ ਕਰਦਾ ਹੋਵੇ
ਮੁਸ਼ਕਲ ਸਮੇਂ ਵਿਚ ਵੀ ਆਪਣਾ ਵਾਅਦਾ ਪੂਰਾ ਕਰਨ ਵਾਲਾ ਹੋਵੇ
ਲੋੜਵੰਦਾਂ ਦੀ ਮਦਦ ਕਰਨ ਵਾਲਾ ਹੋਵੇ ਤੇ ਬਦਲੇ ਵਿਚ ਕਿਸੇ ਚੀਜ਼ ਦੀ ਆਸ ਨਾ ਰੱਖੇ
ਯਹੋਵਾਹ ਦਾ ਦੋਸਤ . . .
ਚੁਗ਼ਲਖ਼ੋਰ ਅਤੇ ਬਦਨਾਮ ਕਰਨ ਵਾਲਾ ਨਾ ਹੋਵੇ
ਗੁਆਂਢੀ ਨਾਲ ਮਾੜਾ ਕਰਨ ਵਾਲਾ ਨਾ ਹੋਵੇ
ਮਸੀਹੀ ਭਰਾਵਾਂ ਦਾ ਫ਼ਾਇਦਾ ਚੁੱਕਣ ਵਾਲਾ ਨਾ ਹੋਵੇ
ਉਸ ਦੀ ਸੇਵਾ ਨਾ ਕਰਨ ਵਾਲਿਆਂ ਜਾਂ ਕਹਿਣਾ ਨਾ ਮੰਨਣ ਵਾਲਿਆਂ ਨਾਲ ਮਿਲਣ-ਗਿਲ਼ਣ ਵਾਲਾ ਨਾ ਹੋਵੇ
ਰਿਸ਼ਵਤ ਨਾ ਲੈਂਦਾ ਹੋਵੇ