ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 79-86
ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸ਼ਖ਼ਸ ਕੌਣ ਹੈ?
ਹੋ ਸਕਦਾ ਹੈ ਕਿ ਜ਼ਬੂਰ 83 ਦਾ ਲਿਖਾਰੀ, ਲੇਵੀ ਆਸਾਫ਼ ਦੇ ਖ਼ਾਨਦਾਨ ਵਿੱਚੋਂ ਸੀ ਜੋ ਰਾਜਾ ਦਾਊਦ ਦੇ ਜ਼ਮਾਨੇ ਵਿਚ ਰਹਿੰਦਾ ਸੀ। ਇਹ ਜ਼ਬੂਰ ਉਸ ਵੇਲੇ ਲਿਖਿਆ ਗਿਆ ਜਦੋਂ ਦੁਸ਼ਮਣ ਕੌਮਾਂ ਯਹੋਵਾਹ ਦੇ ਲੋਕਾਂ ਨੂੰ ਡਰਾ-ਧਮਕਾ ਰਹੀਆਂ ਸਨ।
ਆਪਣੀ ਪ੍ਰਾਰਥਨਾ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਆਪਣੀ ਰੱਖਿਆ ਦੀ ਬਜਾਇ ਯਹੋਵਾਹ ਦੇ ਨਾਂ ਅਤੇ ਉਸ ਦੀ ਹਕੂਮਤ ʼਤੇ ਜ਼ਿਆਦਾ ਧਿਆਨ ਦਿੱਤਾ
ਅੱਜ ਯਹੋਵਾਹ ਦੇ ਸੇਵਕਾਂ ʼਤੇ ਇਕ ਤੋਂ ਬਾਅਦ ਇਕ ਹਮਲਾ ਹੋ ਰਿਹਾ ਹੈ। ਜੇ ਅਸੀਂ ਵਫ਼ਾਦਾਰੀ ਬਣਾਈ ਰੱਖਦੇ ਹਾਂ, ਤਾਂ ਯਹੋਵਾਹ ਦੀ ਮਹਿਮਾ ਹੁੰਦੀ ਹੈ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ
ਸਾਡੇ ਕੰਮਾਂ ਤੋਂ ਦਿੱਸਣਾ ਚਾਹੀਦਾ ਹੈ ਕਿ ਯਹੋਵਾਹ ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਸ਼ਖ਼ਸ ਹੈ