ਰੱਬ ਦਾ ਬਚਨ ਖ਼ਜ਼ਾਨਾ ਹੈ | ਉਪਦੇਸ਼ਕ ਦੀ ਪੋਥੀ 7-12
“ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ”
ਸੁਲੇਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਬੁਢਾਪੇ ਦੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ
ਬਹੁਤ ਸਾਰੇ ਨੌਜਵਾਨ ਚੰਗੀ ਸਿਹਤ ਅਤੇ ਤਾਕਤ ਕਰਕੇ ਯਹੋਵਾਹ ਦੀ ਸੇਵਾ ਵਿਚ ਔਖੇ ਤੋਂ ਔਖਾ ਕੰਮ ਕਰ ਸਕਦੇ ਹਨ
ਬੁਢਾਪਾ ਆਉਣ ਤੋਂ ਪਹਿਲਾਂ ਨੌਜਵਾਨਾਂ ਨੂੰ ਆਪਣਾ ਸਮਾਂ ਤੇ ਤਾਕਤ ਪਰਮੇਸ਼ੁਰ ਦੀ ਸੇਵਾ ਵਿਚ ਲਾਉਣੀ ਚਾਹੀਦੀ ਹੈ
ਜੁਆਨੀ ਵਿਚ ਆਪਣੇ ਮਹਾਨ ਸਿਰਜਣਹਾਰ ਦੀ ਸੇਵਾ ਵਿਚ ਆਪਣੀਆਂ ਕਾਬਲੀਅਤਾਂ ਵਰਤ ਕੇ ਉਸ ਨੂੰ ਚੇਤੇ ਰੱਖੋ
ਆਇਤ 3: “ਓਹ ਜੋ ਬਾਰੀਆਂ ਵਿੱਚੋਂ ਦੀ ਤੱਕਦੀਆਂ ਹਨ ਧੁੰਧਲੀਆਂ ਹੋ ਜਾਣ”
ਕਮਜ਼ੋਰ ਨਜ਼ਰ
ਆਇਤ 4: “ਰਾਗ ਦੀਆਂ ਸਾਰੀਆਂ ਧੀਆਂ ਲਿੱਸੀਆਂ ਹੋ ਜਾਣ”
ਘੱਟ ਸੁਣਨਾ
ਆਇਤ 5, NW: “ਬੇਰ ਫੱਟ ਜਾਣਗੇ”
ਭੁੱਖ ਘੱਟਣੀ