3-9 ਜੁਲਾਈ
ਹਿਜ਼ਕੀਏਲ 11-14
ਗੀਤ 52 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੁਹਾਡੇ ਕੋਲ ਮਾਸ ਦਾ ਦਿਲ ਹੈ?”: (10 ਮਿੰਟ)
ਹਿਜ਼ 11:17, 18—ਯਹੋਵਾਹ ਨੇ ਵਾਅਦਾ ਕੀਤਾ ਕਿ ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਜਾਵੇਗੀ (w07 7/1 11 ਪੈਰਾ 4)
ਹਿਜ਼ 11:19—ਯਹੋਵਾਹ ਸਾਨੂੰ ਅਜਿਹਾ ਦਿਲ ਦੇ ਸਕਦਾ ਹੈ ਜੋ ਉਸ ਦੀ ਸੋਚ ਮੁਤਾਬਕ ਫ਼ੈਸਲੇ ਕਰੇਗਾ (w16.05 15 ਪੈਰਾ 9)
ਹਿਜ਼ 11:20—ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਿੱਖੀਆਂ ਗੱਲਾਂ ਲਾਗੂ ਕਰੀਏ
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਹਿਜ਼ 12:26-28—ਇਨ੍ਹਾਂ ਆਇਤਾਂ ਵਿਚ ਯਹੋਵਾਹ ਦੇ ਸੇਵਕਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ? (w07 7/1 13 ਪੈਰਾ 8)
ਹਿਜ਼ 14:13, 14—ਇਨ੍ਹਾਂ ਆਇਤਾਂ ਵਿਚ ਜ਼ਿਕਰ ਕੀਤੇ ਆਦਮੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w16.05 26 ਪੈਰਾ 13; w07 7/1 13 ਪੈਰਾ 9)
ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 12:1-10
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿੱਚ ਕੀ ਕਹੀਏ” ʼਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ʼਤੇ ਚਰਚਾ ਕਰੋ।
ਸਾਡੀ ਮਸੀਹੀ ਜ਼ਿੰਦਗੀ
“ਵੱਡੇ ਸੰਮੇਲਨ ਲਈ ਯਾਦ ਰੱਖਣ ਵਾਲੀਆਂ ਗੱਲਾਂ”: (15 ਮਿੰਟ) ਭਾਸ਼ਣ। ਅਪ੍ਰੈਲ 2016 ਦੀ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਦੇ ਸਫ਼ੇ 6 ਤੋਂ ਕੁਝ ਖ਼ਾਸ ਗੱਲਾਂ ਯਾਦ ਕਰਾਓ। ਸੰਮੇਲਨ ਲਈ ਯਾਦ ਰੱਖਣ ਵਾਲੀਆਂ ਗੱਲਾਂ ਨਾਂ ਦਾ ਵੀਡੀਓ ਦਿਖਾਓ। ਮਾਪਿਆਂ ਨੂੰ ਕਹੋ ਕਿ ਉਹ ਆਪਣੇ ਬੱਚਿਆਂ ਦੇ ਬੈਜ ਕਾਰਡ ਪਿੱਛੇ ਆਪਣਾ ਫ਼ੋਨ ਨੰਬਰ ਲਿਖਣ, ਤਾਂਕਿ ਬੱਚੇ ਦੇ ਗੁਆਚਣ ʼਤੇ ਸੇਵਾਦਾਰ ਮਾਪਿਆਂ ਨਾਲ ਸੰਪਰਕ ਕਰ ਸਕਣ। 2017 ਦੇ ਵੱਡੇ ਸੰਮੇਲਨ ਲਈ ਸਾਰਿਆਂ ਵਿਚ ਜੋਸ਼ ਭਰੋ।
ਮੰਡਲੀ ਦੀ ਬਾਈਬਲ ਸਟੱਡੀ: bt ਅਧਿ. 2 ਪੈਰੇ 1-7, ਸਫ਼ੇ 13 ʼਤੇ ਡੱਬੀ (30 ਮਿੰਟ)
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 43 ਅਤੇ ਪ੍ਰਾਰਥਨਾ