15-21 ਜਨਵਰੀ
ਮੱਤੀ 6-7
- ਗੀਤ 40 ਅਤੇ ਪ੍ਰਾਰਥਨਾ 
- ਸਭਾ ਦੀ ਝਲਕ (3 ਮਿੰਟ ਜਾਂ ਘੱਟ) 
ਰੱਬ ਦਾ ਬਚਨ ਖ਼ਜ਼ਾਨਾ ਹੈ
- “ਪਰਮੇਸ਼ੁਰ ਦੇ ਰਾਜ ਨੂੰ ਹਮੇਸ਼ਾ ਪਹਿਲ ਦਿਓ”: (10 ਮਿੰਟ) - ਮੱਤੀ 6:10—ਚੇਲਿਆਂ ਨੂੰ ਸਿਖਾਈ ਪ੍ਰਾਰਥਨਾ ਵਿਚ ਯਿਸੂ ਨੇ ਸ਼ੁਰੂ ਵਿਚ ਪਰਮੇਸ਼ੁਰ ਦੇ ਰਾਜ ਦਾ ਜ਼ਿਕਰ ਕਰ ਕੇ ਰਾਜ ਦੀ ਅਹਿਮੀਅਤ ਸਮਝਾਈ (bh 169 ਪੈਰਾ 12) 
- ਮੱਤੀ 6:24—ਅਸੀਂ ਪਰਮੇਸ਼ੁਰ ਅਤੇ ਪੈਸੇ ਦੋਨਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ (“ਗ਼ੁਲਾਮੀ” nwtsty ਵਿੱਚੋਂ ਮੱਤੀ 6:24 ਲਈ ਖ਼ਾਸ ਜਾਣਕਾਰੀ) 
- ਮੱਤੀ 6:33—ਯਹੋਵਾਹ ਉਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜੋ ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ (“ਹਮੇਸ਼ਾ ਪਹਿਲ ਦਿਓ”, “ਰਾਜ”, “ਉਸ”, “ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ” nwtsty ਵਿੱਚੋਂ ਮੱਤੀ 6:33 ਲਈ ਖ਼ਾਸ ਜਾਣਕਾਰੀ; w16.07 12 ਪੈਰਾ 18) 
 
- ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ) - ਮੱਤੀ 7:12—ਪ੍ਰਚਾਰ ਲਈ ਪੇਸ਼ਕਾਰੀ ਤਿਆਰ ਕਰਦਿਆਂ ਅਸੀਂ ਇਹ ਆਇਤ ਕਿਵੇਂ ਲਾਗੂ ਕਰ ਸਕਦੇ ਹਾਂ? (w14 5/15 14-15 ਪੈਰੇ 14-16) 
- ਮੱਤੀ 7:28, 29—ਯਿਸੂ ਦੀਆਂ ਸਿੱਖਿਆਵਾਂ ਦਾ ਭੀੜ ʼਤੇ ਕੀ ਅਸਰ ਪਿਆ ਅਤੇ ਕਿਉਂ? (“ਹੈਰਾਨ ਰਹਿ ਗਏ”, “ਉਸ ਦੇ ਸਿੱਖਿਆ ਦੇਣ ਦਾ ਢੰਗ”, “ਉਨ੍ਹਾਂ ਦੇ ਗ੍ਰੰਥੀਆਂ ਵਾਂਗ ਨਹੀਂ” nwtsty ਵਿੱਚੋਂ ਮੱਤੀ 7:28, 29 ਲਈ ਖ਼ਾਸ ਜਾਣਕਾਰੀ) 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ? 
- ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ? 
 
- ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 6:1-18 
ਪ੍ਰਚਾਰ ਵਿਚ ਮਾਹਰ ਬਣੋ
- ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਸ਼ੁਰੂ ਵਿਚ ਗੱਲਬਾਤ ਕਿਵੇਂ ਕਰੀਏ ʼਤੇ ਦਿੱਤੇ ਸੁਝਾਅ ਵਰਤੋ ਅਤੇ ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ। 
- ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਸ਼ੁਰੂ ਵਿਚ ਗੱਲਬਾਤ ਕਿਵੇਂ ਕਰੀਏ ʼਤੇ ਦਿੱਤੇ ਸੁਝਾਅ ਵਰਤੋ। ਪਹਿਲੀ ਮੁਲਾਕਾਤ ਵਿਚ ਮਿਲਿਆ ਵਿਅਕਤੀ ਨਹੀਂ, ਸਗੋਂ ਉਸ ਦਾ ਕੋਈ ਰਿਸ਼ਤੇਦਾਰ ਮਿਲਦਾ ਹੈ। 
- ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ। 
ਸਾਡੀ ਮਸੀਹੀ ਜ਼ਿੰਦਗੀ
- “ਚਿੰਤਾ ਛੱਡੋ”: (15 ਮਿੰਟ) ਚਰਚਾ। ਸ਼ੁਰੂ ਵਿਚ ਯਿਸੂ ਦੀਆਂ ਮਿਸਾਲਾਂ ਤੋਂ ਸਬਕ—ਪੰਛੀਆਂ ਤੇ ਜੰਗਲੀ ਫੁੱਲਾਂ ਵੱਲ ਦੇਖੋ ਨਾਂ ਦਾ ਵੀਡੀਓ ਚਲਾਓ। 
- ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 11 ਪੈਰੇ 5-12, ਸਫ਼ਾ 89 ʼਤੇ ਡੱਬੀ 
- ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ) 
- ਗੀਤ 11 ਅਤੇ ਪ੍ਰਾਰਥਨਾ