27 ਮਈ–2 ਜੂਨ
ਗਲਾਤੀਆਂ 1-3
ਗੀਤ 3 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੈਂ ਉਸ ਦੇ ਮੂੰਹ ʼਤੇ ਕਿਹਾ”: (10 ਮਿੰਟ)
[ਗਲਾਤੀਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
ਗਲਾ 2:11-13—ਜਦੋਂ ਯਹੂਦੀ ਮਸੀਹੀ ਪਤਰਸ ਨੂੰ ਮਿਲਣ ਆਏ, ਤਾਂ ਉਹ ਉਨ੍ਹਾਂ ਦੇ ਡਰ ਕਰਕੇ ਗ਼ੈਰ-ਯਹੂਦੀਆਂ ਨਾਲ ਸੰਗਤੀ ਕਰਨ ਤੋਂ ਹਟ ਗਿਆ (w17.04 27 ਪੈਰਾ 16)
ਗਲਾ 2:14—ਪੌਲੁਸ ਨੇ ਪਤਰਸ ਨੂੰ ਸੁਧਾਰਿਆ (w13 3/15 5 ਪੈਰਾ 12)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਗਲਾ 2:20—ਤੁਹਾਨੂੰ ਯਿਸੂ ਦੀ ਕੁਰਬਾਨੀ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ ਅਤੇ ਕਿਉਂ? (w14 9/15 16 ਪੈਰੇ 20-21)
ਗਲਾ 3:1—ਪੌਲੁਸ ਨੇ ਗਲਾਤੀਆਂ ਦੇ ਭੈਣਾਂ-ਭਰਾਵਾਂ ਨੂੰ “ਨਾਸਮਝ” ਕਿਉਂ ਕਿਹਾ? (it-1 880)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਗਲਾ 2:11-21 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ʼਤੇ ਦਿੱਤਾ ਸੁਝਾਅ ਵਰਤੋ। (th ਪਾਠ 2)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 191-192 ਪੈਰੇ 18-19 (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
“ਸਾਰੇ ਜਣੇ ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਕਰਨ ਵਿਚ ਹਿੱਸਾ ਕਿਵੇਂ ਲੈ ਸਕਦੇ ਹਨ?”: (15 ਮਿੰਟ) ਬਜ਼ੁਰਗ ਦੁਆਰਾ ਸਵਾਲ-ਜਵਾਬ। ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਨਾਂ ਦੀ ਵੀਡੀਓ ਚਲਾਉਣ ਅਤੇ ਸਵਾਲਾਂ ʼਤੇ ਚਰਚਾ ਕਰਨ ਤੋਂ ਬਾਅਦ ਕਿੰਗਡਮ ਹਾਲ ਸੰਚਾਲਨ ਕਮੇਟੀ ਦੇ ਪ੍ਰਤਿਨਿਧ ਦੀ ਇੰਟਰਵਿਊ ਲਓ। (ਜੇ ਤੁਹਾਡੀ ਮੰਡਲੀ ਵਿਚ ਪ੍ਰਤਿਨਿਧ ਨਹੀਂ ਹੈ, ਤਾਂ ਮੰਡਲੀ ਦੇ ਸਹਾਇਕ ਬਜ਼ੁਰਗ ਦੀ ਇੰਟਰਵਿਊ ਲਓ। ਜੇ ਸਿਰਫ਼ ਤੁਹਾਡੀ ਮੰਡਲੀ ਹੀ ਕਿੰਗਡਮ ਹਾਲ ਵਰਤਦੀ ਹੈ, ਤਾਂ ਇਸ ਦੀ ਸਾਂਭ-ਸੰਭਾਲ ਕਰਨ ਵਾਲੇ ਭਰਾ ਦੀ ਇੰਟਰਵਿਊ ਲਓ।) ਕੀ ਅਸੀਂ ਸਾਂਭ-ਸੰਭਾਲ ਕਰਨ ਲਈ ਕੀਤੇ ਜਾਣ ਵਾਲੇ ਸਾਰੇ ਕੰਮ ਕਰ ਰਹੇ ਹਾਂ? ਕੀ ਅਸੀਂ ਸੁਰੱਖਿਅਤ ਤਰੀਕੇ ਨਾਲ ਕੰਮ ਕਰ ਰਹੇ ਹਾਂ? ਹਾਲ ਹੀ ਵਿਚ ਕਿੰਗਡਮ ਹਾਲ ਦੀ ਸਾਂਭ-ਸੰਭਾਲ ਦੇ ਕਿਹੜੇ ਪ੍ਰਾਜੈਕਟ ਖ਼ਤਮ ਹੋਏ ਹਨ ਅਤੇ ਭਵਿੱਖ ਲਈ ਕੀ ਯੋਜਨਾਵਾਂ ਬਣਾਈਆਂ ਗਈਆਂ ਹਨ? ਜਿਨ੍ਹਾਂ ਕੋਲ ਸਾਂਭ-ਸੰਭਾਲ ਕਰਨ ਦੇ ਹੁਨਰ ਹਨ ਜਾਂ ਜਿਹੜੇ ਹੁਨਰਮੰਦ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਇਹ ਹੁਨਰ ਸਿੱਖਣੇ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਅਸੀਂ ਸਾਰੇ ਜਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਵਿਚ ਹਿੱਸਾ ਕਿਵੇਂ ਲੈ ਸਕਦੇ ਹਾਂ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 26
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 10 ਅਤੇ ਪ੍ਰਾਰਥਨਾ