ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੀ ਭਗਤੀ ਤੇ ਸਰੀਰਕ ਅਭਿਆਸ ਵਿਚ ਫ਼ਰਕ
ਕੀ ਸਰੀਰਕ ਅਭਿਆਸ ਨਾਲ ਫ਼ਾਇਦਾ ਹੁੰਦਾ ਹੈ? ਜੀ ਹਾਂ, ਪਰ ਉਨ੍ਹਾਂ ਚੀਜ਼ਾਂ ਨਾਲੋਂ ਘੱਟ ਜੋ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਕਰਦੇ ਹਾਂ। (1 ਤਿਮੋ 4:8) ਇਸ ਲਈ ਮਸੀਹੀਆਂ ਨੂੰ ਖੇਡਾਂ ਪ੍ਰਤੀ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ।
ਤੁਹਾਨੂੰ ਖੇਡਾਂ ਬਾਰੇ ਕੀ ਪਤਾ ਹੋਣਾ ਚਾਹੀਦਾ ਨਾਂ ਦੀ ਐਨੀਮੇਸ਼ਨ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
1. ਅਸੀਂ ਖੇਡਾਂ ਤੋਂ ਕਿਹੜੇ ਹੁਨਰ ਸਿੱਖਦੇ ਹਾਂ?
2. ਕਿਹੜੀਆਂ ਤਿੰਨ ਗੱਲਾਂ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਕਿਹੜੀਆਂ ਖੇਡਾਂ ਸਾਡੇ ਲਈ ਸਹੀ ਹਨ ਤੇ ਕਿਹੜੀਆਂ ਨਹੀਂ?
3. ਜ਼ਬੂਰ 11:5 ਸਾਡੀ ਇਹ ਫ਼ੈਸਲਾ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ ਕਿ ਸਾਨੂੰ ਕਿਹੜੀਆਂ ਖੇਡਾਂ ਦੇਖਣੀਆਂ ਤੇ ਖੇਡਣੀਆਂ ਚਾਹੀਦੀਆਂ ਹਨ?
4. ਅਸੀਂ ਆਪਣੇ ਖੇਡਣ ਦੇ ਤਰੀਕੇ ʼਤੇ ਫ਼ਿਲਿੱਪੀਆਂ 2:3 ਤੇ ਕਹਾਉਤਾਂ 16:18 ਕਿਵੇਂ ਲਾਗੂ ਕਰ ਸਕਦੇ ਹਾਂ?
5. ਹੱਦੋਂ ਵੱਧ ਖੇਡਾਂ ਖੇਡਣ ਤੇ ਦੇਖਣ ਤੋਂ ਬਚਣ ਵਿਚ ਫ਼ਿਲਿੱਪੀਆਂ 1:10 ਸਾਡੀ ਕਿਵੇਂ ਮਦਦ ਕਰ ਸਕਦਾ ਹੈ?