ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 18-19
‘ਸਾਰੀ ਧਰਤੀ ਦੇ ਨਿਆਈ’ ਨੇ ਸਦੂਮ ਅਤੇ ਗਮੋਰਾ ਦਾ ਨਾਸ਼ ਕੀਤਾ
ਯਹੋਵਾਹ ਵੱਲੋਂ ਸਦੂਮ ਤੇ ਗਮੋਰਾ ਦੇ ਨਾਸ਼ ਤੋਂ ਅਸੀਂ ਕੀ ਸਿੱਖਦੇ ਹਾਂ?
ਯਹੋਵਾਹ ਹਮੇਸ਼ਾ ਲਈ ਬੁਰਾਈ ਨੂੰ ਬਰਦਾਸ਼ਤ ਨਹੀਂ ਕਰੇਗਾ
ਪਰਮੇਸ਼ੁਰ ਦੀ ਇੱਛਾ ਵੱਲ ਧਿਆਨ ਦੇਣ ਅਤੇ ਉਸ ਨੂੰ ਪੂਰਾ ਕਰਨ ਵਾਲੇ ਲੋਕ ਹੀ ਆਉਣ ਵਾਲੇ ਨਾਸ਼ ਵਿੱਚੋਂ ਬਚਣਗੇ।—ਲੂਕਾ 17:28-30
ਆਪਣੇ ਆਪ ਤੋਂ ਪੁੱਛੋ: ‘ਕੀ ਇਸ ਦੁਸ਼ਟ ਦੁਨੀਆਂ ਦੇ ਬੇਸ਼ਰਮੀ ਭਰੇ ਕੰਮ ਦੇਖ ਕੇ ਮੈਂ ਦੁਖੀ ਹੁੰਦਾ ਹਾਂ?’ (2 ਪਤ 2:7) ‘ਕੀ ਮੇਰੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਮੇਰੇ ਲਈ ਯਹੋਵਾਹ ਦੀ ਇੱਛਾ ਪੂਰੀ ਕਰਨੀ ਸਭ ਤੋਂ ਅਹਿਮ ਹੈ?’