ਰੱਬ ਦਾ ਬਚਨ ਖ਼ਜ਼ਾਨਾ ਹੈ | ਲੇਵੀਆਂ 8-9
ਯਹੋਵਾਹ ਦੀ ਬਰਕਤ ਦਾ ਸਬੂਤ
ਜਦੋਂ ਹਾਰੂਨ ਅਤੇ ਉਸ ਦੇ ਪੁੱਤਰਾਂ ਨੇ ਪੁਜਾਰੀਆਂ ਵਜੋਂ ਪਹਿਲੀ ਵਾਰ ਹੋਮ ਬਲ਼ੀ ਚੜ੍ਹਾਈ, ਤਾਂ ਯਹੋਵਾਹ ਨੇ ਅੱਗ ਭੇਜ ਕੇ ਬਲ਼ੀ ਨੂੰ ਭਸਮ ਕਰ ਦਿੱਤਾ। ਇਸ ਤਰ੍ਹਾਂ ਕਰ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਇਸ ਪ੍ਰਬੰਧ ਤੋਂ ਖ਼ੁਸ਼ ਸੀ। ਇਹ ਦੇਖ ਕੇ ਉੱਥੇ ਇਕੱਠੇ ਹੋਏ ਇਜ਼ਰਾਈਲੀਆਂ ਨੂੰ ਪੁਜਾਰੀਆਂ ਦਾ ਸਾਥ ਦੇਣ ਦੀ ਹੱਲਾਸ਼ੇਰੀ ਮਿਲੀ। ਅੱਜ ਯਹੋਵਾਹ ਮਹਿਮਾਵਾਨ ਯਿਸੂ ਮਸੀਹ ਨੂੰ ਅਹਿਮ ਮਹਾਂ ਪੁਜਾਰੀ ਵਜੋਂ ਵਰਤ ਰਿਹਾ ਹੈ। (ਇਬ 9:11, 12) 1919 ਵਿਚ ਯਿਸੂ ਨੇ ਚੁਣੇ ਹੋਏ ਮਸੀਹੀਆਂ ਵਿੱਚੋਂ ਕੁਝ ਭਰਾਵਾਂ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ। (ਮੱਤੀ 24:45) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਵਫ਼ਾਦਾਰ ਨੌਕਰ ਦੇ ਨਾਲ ਹੈ, ਉਸ ਤੋਂ ਖ਼ੁਸ਼ ਹੈ ਤੇ ਉਸ ਨੂੰ ਬਰਕਤ ਦੇ ਰਿਹਾ ਹੈ?
ਵਫ਼ਾਦਾਰ ਨੌਕਰ ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਸਾਡੀ ਨਿਹਚਾ ਮਜ਼ਬੂਤ ਕਰਨ ਲਈ ਸਾਨੂੰ ਗਿਆਨ ਦੇ ਰਿਹਾ ਹੈ
ਭਵਿੱਖਬਾਣੀ ਅਨੁਸਾਰ “ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ” ਜਾ ਰਿਹਾ ਹੈ।—ਮੱਤੀ 24:14
ਅਸੀਂ ਵਫ਼ਾਦਾਰ ਅਤੇ ਸਮਝਦਾਰ ਨੌਕਰ ਦਾ ਪੂਰੀ ਤਰ੍ਹਾਂ ਸਾਥ ਕਿਵੇਂ ਦੇ ਸਕਦੇ ਹਾਂ?