ਸਾਡੀ ਮਸੀਹੀ ਜ਼ਿੰਦਗੀ
ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਕਿਵੇਂ ਸਹੀਏ?
ਜਦੋਂ ਸਾਡੇ ਕਿਸੇ ਆਪਣੇ ਦੀ ਮੌਤ ਹੁੰਦੀ ਹੈ, ਤਾਂ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਕਰਕੇ ਸਾਨੂੰ ਦਿਲਾਸਾ ਮਿਲਦਾ ਹੈ। ਫਿਰ ਵੀ ਪਾਪ ਅਤੇ ਮੌਤ ਨੇ ਸਾਨੂੰ ਸਾਰਿਆਂ ਨੂੰ ਇਕ ਚਾਦਰ ਵਾਂਗ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਸ ਕਰਕੇ ਸਾਡਾ ਦਮ ਘੁੱਟਦਾ ਹੈ। (ਯਸਾ 25:7, 8) ਇਸੇ ਇਕ ਕਾਰਨ ਕਰਕੇ ‘ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਦੁੱਖ ਝੱਲ ਰਹੀ ਹੈ।’ (ਰੋਮੀ 8:22) ਜਦ ਤਕ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀਉਂਦੇ ਨਹੀਂ ਹੁੰਦੇ, ਉਦੋਂ ਤਕ ਅਸੀਂ ਆਪਣੇ ਅਜ਼ੀਜ਼ਾਂ ਦੀ ਮੌਤ ਦਾ ਗਮ ਕਿਵੇਂ ਸਹਿ ਸਕਦੇ ਹਾਂ? ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਨਾਲ ਸਾਡੀ ਮਦਦ ਹੋ ਸਕਦੀ ਹੈ।
ਜਦ ਕਿਸੇ ਆਪਣੇ ਦੀ ਮੌਤ ਹੋ ਜਾਵੇ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਦਾਨੀਏਲਾ, ਮਾਸਾਹੀਰੋ ਅਤੇ ਯੋਸ਼ਾਮੀ ਨੂੰ ਕਿਹੜਾ ਦੁੱਖ ਝੱਲਣਾ ਪਿਆ?
ਕਿਹੜੇ ਪੰਜ ਸੁਝਾਅ ਲਾਗੂ ਕਰ ਕੇ ਉਨ੍ਹਾਂ ਦੀ ਮਦਦ ਹੋਈ?
ਸਾਨੂੰ ਦਿਲਾਸਾ ਕੋਣ ਦੇ ਸਕਦਾ ਹੈ?—2 ਕੁਰਿੰ 1:3, 4