25-31 ਅਗਸਤ
ਕਹਾਉਤਾਂ 28
ਗੀਤ 150 ਅਤੇ ਪ੍ਰਾਰਥਨਾ | ਸਭਾ ਦੀ ਝਲਕ (1 ਮਿੰਟ)
1. ਦੁਸ਼ਟ ਅਤੇ ਧਰਮੀ ਵਿਚ ਫ਼ਰਕ
(10 ਮਿੰਟ)
ਦੁਸ਼ਟ ਡਰਪੋਕ ਹੁੰਦਾ ਹੈ ਜਦ ਕਿ ਧਰਮੀ ਨਿਡਰ ਹੁੰਦਾ ਹੈ (ਕਹਾ 28:1; w93 5/15 26 ਪੈਰਾ 2)
ਦੁਸ਼ਟ ਕਿਸੇ ਮਾਮਲੇ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਜਦ ਕਿ ਧਰਮੀ ਚੰਗੇ ਫ਼ੈਸਲੇ ਲੈ ਸਕਦਾ ਹੈ (ਕਹਾ 28:5; it-2 1139 ਪੈਰਾ 3)
ਧਰਮੀ ਭਾਵੇਂ ਗ਼ਰੀਬ ਹੀ ਕਿਉਂ ਨਾ ਹੋਵੇ, ਪਰ ਉਸ ਦੀ ਕੀਮਤ ਇਕ ਅਮੀਰ ਦੁਸ਼ਟ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ (ਕਹਾ 28:6; it-1 1211 ਪੈਰਾ 4)
2. ਹੀਰੇ-ਮੋਤੀ
(10 ਮਿੰਟ)
ਕਹਾ 28:14—ਇਸ ਆਇਤ ਵਿਚ ਕਿਹੜੀ ਚੇਤਾਵਨੀ ਦਿੱਤੀ ਗਈ ਹੈ? (w01 12/1 12 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
3. ਬਾਈਬਲ ਪੜ੍ਹਾਈ
(4 ਮਿੰਟ) ਕਹਾ 28:1-17 (th ਪਾਠ 10)
4. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਯੁੱਧ ਅਤੇ ਹਿੰਸਾ ਦੇ ਖ਼ਤਮ ਹੋਣ ਬਾਰੇ ਚਰਚਾ ਕਰੋ। (lmd ਪਾਠ 5 ਨੁਕਤਾ 5)
5. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਘਰ-ਘਰ ਪ੍ਰਚਾਰ। ਯੁੱਧ ਅਤੇ ਹਿੰਸਾ ਦੇ ਖ਼ਤਮ ਹੋਣ ਬਾਰੇ ਚਰਚਾ ਕਰੋ। (lmd ਪਾਠ 5 ਨੁਕਤਾ 4)
6. ਗੱਲਬਾਤ ਸ਼ੁਰੂ ਕਰਨੀ
(2 ਮਿੰਟ) ਪਬਲਿਕ ਥਾਵਾਂ ʼਤੇ ਗਵਾਹੀ। ਯੁੱਧ ਅਤੇ ਹਿੰਸਾ ਦੇ ਖ਼ਤਮ ਹੋਣ ਬਾਰੇ ਚਰਚਾ ਕਰੋ। (lmd ਪਾਠ 1 ਨੁਕਤਾ 4)
7. ਗੱਲਬਾਤ ਸ਼ੁਰੂ ਕਰਨੀ
(3 ਮਿੰਟ) ਮੌਕਾ ਮਿਲਣ ਤੇ ਗਵਾਹੀ। ਯੁੱਧ ਅਤੇ ਹਿੰਸਾ ਦੇ ਖ਼ਤਮ ਹੋਣ ਬਾਰੇ ਚਰਚਾ ਕਰੋ। (lmd ਪਾਠ 2 ਨੁਕਤਾ 4)
ਗੀਤ 112
8. ਕੀ ਤੁਸੀਂ ਹਿੰਸਾ ਨਾਲ ਨਫ਼ਰਤ ਕਰਦੇ ਹੋ?
(6 ਮਿੰਟ) ਚਰਚਾ।
ਹਿੰਸਾ ਦੀ ਸ਼ੁਰੂਆਤ ਸ਼ੈਤਾਨ ਨੇ ਕੀਤੀ ਹੈ। ਯਿਸੂ ਨੇ ਕਿਹਾ ਕਿ ਉਹ “ਕਾਤਲ ਹੈ।” (ਯੂਹੰ 8:44) ਜਦੋਂ ਹੋਰ ਦੂਤ ਸ਼ੈਤਾਨ ਦੇ ਪਿੱਛੇ ਲੱਗ ਕੇ ਪਰਮੇਸ਼ੁਰ ਦੇ ਖ਼ਿਲਾਫ਼ ਹੋ ਗਏ, ਤਾਂ ਦੁਨੀਆਂ ਵਿਚ ਬਹੁਤ ਖ਼ੂਨ-ਖ਼ਰਾਬਾ ਹੋਣ ਲੱਗ ਪਿਆ। ਇਸ ਕਰਕੇ ਸਾਰੀ ਧਰਤੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਗੜ ਗਈ। (ਉਤ 6:11) ਜਿੱਦਾਂ-ਜਿੱਦਾਂ ਅਸੀਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦੇ ਨੇੜੇ ਆਉਂਦੇ ਜਾ ਰਹੇ ਹਾਂ, ਬਹੁਤ ਸਾਰੇ ਲੋਕ ਖੂੰਖਾਰ ਹੁੰਦੇ ਜਾ ਰਹੇ ਹਨ ਅਤੇ ਖ਼ੁਦ ʼਤੇ ਕਾਬੂ ਨਹੀਂ ਰੱਖ ਪਾਉਂਦੇ।—2 ਤਿਮੋ 3:1, 3.
ਜ਼ਬੂਰ 11:5 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਯਹੋਵਾਹ ਹਿੰਸਾ ਨਾਲ ਪਿਆਰ ਕਰਨ ਵਾਲਿਆਂ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ ਅਤੇ ਕਿਉਂ?
ਕੁਝ ਖੇਡਾਂ ਅਤੇ ਮਨੋਰੰਜਨ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਹਿੰਸਾ ਵਿਚ ਰੁਚੀ ਵਧਦੀ ਜਾ ਰਹੀ ਹੈ?
ਕਹਾਉਤਾਂ 22:24, 25 ਪੜ੍ਹੋ। ਫਿਰ ਹਾਜ਼ਰੀਨ ਤੋਂ ਪੁੱਛੋ:
ਅਸੀਂ ਜਿੱਦਾਂ ਦਾ ਮਨੋਰੰਜਨ ਕਰਦੇ ਹਾਂ ਅਤੇ ਜਿੱਦਾਂ ਦੇ ਲੋਕਾਂ ਨੂੰ ਮਿਲਦੇ ਹਾਂ, ਉਸ ਦਾ ਹਿੰਸਾ ਬਾਰੇ ਸਾਡੇ ਰਵੱਈਏ ʼਤੇ ਕੀ ਅਸਰ ਪੈ ਸਕਦਾ ਹੈ?
ਅਸੀਂ ਜਿੱਦਾਂ ਦਾ ਮਨੋਰੰਜਨ ਕਰਦੇ ਹਾਂ, ਉਸ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਸਾਨੂੰ ਹਿੰਸਾ ਨਾਲ ਪਿਆਰ ਹੈ ਜਾਂ ਨਹੀਂ?
9. ਸਤੰਬਰ ਵਿਚ ਖ਼ਾਸ ਮੁਹਿੰਮ
(9 ਮਿੰਟ)
ਸਰਵਿਸ ਓਵਰਸੀਅਰ ਦੁਆਰਾ ਭਾਸ਼ਣ। ਮੁਹਿੰਮ ਲਈ ਜੋਸ਼ ਪੈਦਾ ਕਰੋ ਅਤੇ ਦੱਸੋ ਕਿ ਤੁਹਾਡੇ ਇਲਾਕੇ ਵਿਚ ਇਸ ਮੁਹਿੰਮ ਲਈ ਕਿਹੜੇ ਪ੍ਰਬੰਧ ਕੀਤੇ ਗਏ ਹਨ।
ਹਰ ਤਰਫ਼ ਅਮਨ ਬੇਇੰਤੇਹਾ (2022 ਵੱਡੇ ਸੰਮੇਲਨ ਦਾ ਗੀਤ—ਬੋਲ) ਵੀਡੀਓ ਚਲਾਓ।
10. ਮੰਡਲੀ ਦੀ ਬਾਈਬਲ ਸਟੱਡੀ
(30 ਮਿੰਟ) bt ਅਧਿ. 20 ਪੈਰੇ 13-20